ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਵਿਚ ਸੁਣੀਆਂ ਜਨਸਮਸਿਆਵਾਂ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਂਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਵਿਚ ਸਫਾਈ ਵਿਵਸਥਾ ਨੂੰ ਲੈ ਕੇ ਸਬੰਧਿਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਸ਼ਹਿਰ ਵਿਚ ਸਵੱਛਤਾ ਮਾਨਕਾਂ ਦੇ ਅਨੁਰੂਪ ਸਫਾਈ ਵਿਵਸਥਾ ਯਕੀਨੀ ਕੀਤੀ ਜਾਵੇ। ਜਨਤਾ ਨੂੰ ਕਿਸੇ ਵੀ ਤਰ੍ਹਾ ਦੀ ਕੋਈ ਸਮਸਿਆ ਨਹੀਂ ਆਉਣੀ ਚਾਹੀਦੀ ਹੈ। ਸ਼ਹਿਰ ਵਿਚ ਸਵੱਛਤਾ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਤਾਂ ਜੋ ਗੁਰੂਗ੍ਰਾਮ ਨੂੰ ਸਵੱਛ ਅਤੇ ਸੁੰਦਰ ਬਣਾੲਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਗਲੇ ਮਹੀਨੇ ਦੀ ਮੀਟਿੰਗ ਦੌਰਾਨ ਉਹ ਖੁਦ ਸਵੱਛਤਾ ਦਾ ਨਿਰੀਖਣ ਕਰਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਜਨ ਸੇਵਾਵਾਂ ਲਈ ਗੰਭੀਰ ਹੈ। ਸਾਰੇ ਵਿਭਾਗਾਂ ਦੇ ਅਧਿਕਾਰੀ ਫੀਲਡ ਵਿਚ ਰਹਿ ਕੇ ਉਨ੍ਹਾਂ ਦੇ ਵਿਭਾਗ ਦੀ ਸੇਵਾਵਾਂ ਜਨਤਾ ਨੂੰ ਮਹੁਇਆ ਕਰਵਾਉਣਾ ਯਕੀਨੀ ਕਰਨ। ਜਨ ਸਹੂਲਤਾਂ ਦੇ ਪ੍ਰਤੀ ਅਧਿਕਾਰੀਆਂ ਦਾ ਢਿੱਲਾ ਰਵੀਇਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਮ ਨਾਗਰਿਕਾਂ ਤੋਂ ਕਿਸੇ ਵੀ ਤਰ੍ਹਾ ਦੀ ਸ਼ਿਕਾਇਤ ਪ੍ਰਾਪਤ ਹੋਈ ਤਾਂ ਸਬੰਧਿਤ ਅਧਿਕਾਰੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਅੱਜ ਗੁਰੂਗ੍ਰਾਮ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਕੁੱਲ 23 ਸ਼ਿਕਾਇਤਾਂ ਰੱਖੀਆਂ ਗਈਆਂ, ਇੰਨ੍ਹਾਂ ਵਿੱਚੋਂ 19 ਦਾ ਮੌਕੇ 'ਤੇ ਹੱਲ ਕਰ ਦਿੱਤਾ ਗਿਆ। ਬਾਕੀ ਸ਼ਿਕਾਇਤਾਂਅ ਅਗਲੀ ਮੀਟਿੰਗ ਦੇ ਲਈ ਰੱਖ ਕੇ ਅਧਿਕਾਰੀਆਂ ਨੂੰ ਸਟੇਟਸ ਰਿਪੋਰਟ ਨਾਲ ਲਿਆਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ 'ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਤੇ ਕੈਬੀਨੇਟ ਮੰਤਰੀ ਰਾਓ ਨਰਬੀਰ ਸਿੰਘ, ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਮੁਕੇਸ਼ ਸ਼ਰਮਾ, ਤੇਜਪਾਲ ਤੰਵਰ ਸਮੇਤ ਵੱਖ -ਵੱਖ ਅਧਿਕਾਰੀਆਂ ਤੇ ਮਾਣਯੋਗ ਨਾਗਰਿਕ ਮੌਜੂਦ ਰਹੇ। ਮੁੱਖ ਮੰਤਰੀ ਨੈ ਸਾਰੇ ਐਸਟੀਪੀ ਦੇ ਸ਼ੋਧਿਤ ਜਲ ਦੀ ਗੁਣਵੱਤਾ 'ਤੇ ਖੁਦ ਐਕਸ਼ਨ ਲੈਂਦੇ ਹੋਏ ਕਿਹਾ ਕਿ ਸਾਫ ਵਾਤਾਵਰਣ ਲਈ ਐਸਟੀਪੀ ਦੇ ਸ਼ੋਧਿਤ ਪਾਣੀ ਦੀ ਗੁਣਵੱਤਾ ਨਿਯਮਤ ਰੂਪ ਨਾਲ ਚੈਕ ਕੀਤੀ ਜਾਵੇ। ਨਾਲ ਹੀ, ਅਧਿਕਾਰੀ ਇਹ ਯਕੀਨੀ ਕਰ ਕਿ ਟ੍ਰੀਟਮੈਂਟ ਦੇ ਬਾਅਦ ਲੈਬ ਵਿਚ ਪਾਣੀ ਜਾਂਚ ਦੇ ਬਾਅਦ ਹੀ ਉਸ ਨੂੰ ਖੇਤੀਬਾੜੀ ਕੰਮ ਲਈ ਕਿਸਾਨਾਂ ਨੂੰ ਦਿੱਤਾ ਜਾਵੇ। ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਵੱਖ-ਵੱਖ ਖੇਤਰਾਂ ਤੋਂ ਪ੍ਰਾਪਤ ਸੀਵਰੇਜ ਦੀ ਸਮਸਿਆਵਾਂ ਦੀ ਸੁਣਵਾਈ ਕਰਦੇ ਹੋਏ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵੱਧਦੀ ਆਬਾਦੀ ਦੀ ਮੰਗ ਅਨੁਰੂਪ ਸੀਵਰੇ੧ ਲਾਇਨ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਸਮੂਚੇ ਢੰਗ ਨਾਲ ਹੋ ਸਕੇ। ਕਿਸੇ ਵੀ ਖੇਤਰ ਵਿਚ ਨਵੀਂ ਸੀਵਰੇਜ ਲਾਇਨ ਪਾੳੀਂੁਣ ਸਮੇਂ ਰਿਵਾਇਸਡ ਪਲਾਨ ਤਿਆਰ ਕਰਨ। ਇਸ ਦੇ ਲਈ ਸਬੰਧਿਤ ਆਰਡਬਲਿਯੂਏ ਤੇ ਸਥਾਨਕ ਲੋਕਾਂ ਤੋਂ ਵੀ ਸੁਝਾਅ ਲੈਣ।