ਪੁੰਡਰੀ ਹਲਕੇ ਵਿਚ 5 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਸਕੂਲਾਂ ਦੇ ਪੁਰਾਣੇ ਦਾ ਨਵੀਨੀਕਰਣ
ਮੰਡੀ ਬੋਰਡ ਦੀ ਸੜਕਾਂ ਦੀ ਮੁਰੰਮਤ ਲਈ 5 ਕਰੋੜ ਰੁਪਏ ਅਤੇ ਲੋਕ ਨਿਰਮਾਣ ਵਿਭਾਗ ਦੀ ਸੜਕਾਂ ਦੀ ਮੁਰੰਮਤ ਲਈ 10 ਕਰੋੜ ਰੁਪਏ ਦਾ ਐਲਾਨ
ਸਾਂਚ ਪਿੰਡ ਵਿਚ ਸਰਕਾਰੀ ਹਾਈ ਸਕੂਲ ਨੂੰ ਸੀਨੀਅਰ ਸੈਕੇਂਡਰੀ ਸਕੂਲ ਵਿਚ ਕੀਤਾ ਜਾਵੇਗਾ ਅੱਪਗੇ੍ਰਡ
ਮੁੱਖ ਮੰਤਰੀ ਨੇ ਕੀਤੀ ਪੁੰਡਰੀ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਪੁੰਡਰੀ ਵਿਧਾਨਸਭਾ ਖੇਤਰ ਵਿਚ ਧੰਨਵਾਦ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਹਲਕਾ ਵਾਸੀਆਂ ਲਈ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਪੁੰਡਰੀ ਨੂੰ ਜਲਦੀ ਹੀ ਸਬ-ਡਿਵੀਜਨ ਦਾ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਾਲੋਂ ਸਬ-ਡਿਵੀਜਨ ਜਾਂ ਜਿਲ੍ਹਾ ਐਲਾਨ ਕਰਨ ਦੇ ਸਬੰਧ ਵਿਚ ਕਮੇਟੀ ਕਠਨ ਕੀਤੀ ਹੋਈ ਹੈ ਅਤੇ ਪੁੰਡਰੀ ਨੂੰ ਸਬ-ਡਿਵੀਜਨ ਬਨਾਉਣ ਦੇ ਸਬੰਧ ਵਿਚ ਕਮੇਟੀ ਦੇ ਕੋਲ ਬਿਨੈ ਪੇਸ਼ ਕੀਤਾ ਗਿਆ ਹੈ, ਜਿਵੇਂ ਹੀ ਕਮੇਟੀ ਦੀ ਰਿਪੋਰਟ ਆਵੇਗੀ, ਉਸ ਦੇ ਬਾਅਦ ਇਸ ਨੂੰ ਸਬ-ਡਿਵੀਜਨ ਦਾ ਦਰਜਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਪੁੰਡਰੀ ਹਲਕੇ ਵਿਚ 5 ਕਰੋੜ ਰੁਪਏ ਦੀ ਲਾਗਤ ਨਾਲ ਸਕੂਲਾਂ ਦੇ ਪੁਰਾਣੇ ਭਵਨਾਂ ਦੀ ਮੁਰੰਮਤ ਅਤੇ ਨੀਵੀਨਕਰਣ ਕੀਤਾਜਾਵੇਗਾ। ਪਿੰਡ ਫਤਿਹਪੁਰ ਅਤੇ ਬਦਨਾਰਾ ਵਿਚ ਭੂਮੀ ਉਪਲਬਧਤਾ ਦੇ ਆਧਾਰ 'ਤੇ ਹੈਲਥ ਸੈਂਟਰ ਬਣਾਇਆ ਜਾਵੇਗਾ। ਉਨ੍ਹਾਂ ਨੇ ਮੰਡੀ ਬੋਰਡ ਦੀ ਸੜਕਾਂ ਦੀ ਮੁਰੰਮਤ ਲਈ 5 ਕਰੋੜ ਰੁਪਏ ਅਤੇ ਲੋਕ ਨਿਰਮਾਣ ਵਿਭਾਗ ਦੀ ਸੜਕਾਂ ਦੀ ਮੁਰੰਮਤ ਅਤੇ ਮਜਬੂਤੀਕਰਣ ਲਈ 10 ਕਰੋੜ ਰੁਪਏ ਦੀ ਰਕਮ ਦੇਣ ਦਾ ਵੀ ਐਲਾਨ ਕੀਤਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਆਰਡੀ 0-28000 ਚੰਦਲਾਨਾ ਮਾਈਨਰ ਦੀ ਵਿਚਕਾਰਲੀ ਢਾਂਚੇ ਦਾ ਪੁਨਰਵਾਸ ਦਾ ਕੰਮ ਕਰਵਾਉਣ, ਆਰਡੀ 0-48,600 ਤੱਕ ਥਰੋਟਾ ਮਾਈਨਰ ਦਾ ਪੁਨਰਵਾਸ ਅਤੇ ਆਰਡੀ 46,600-54,200 ਤੱਕ ਮਾਈਨਰ ਦੇ ਢਾਂਚੇ ਦੀ ਮੁਰੰਮਤ ਕਰਵਾਉਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਿੰਡ ਕਾਲ ਵਿਚ ਰੇਸਟ ਹਾਊਸ ਦੇ ਨਵੀਨੀਕਰਣ ਕਰਨ ਅਤੇ ਪੁੰਡਰੀ ਨਗਰਪਾਲਿਕਾ ਅਤੇ ਫਤਿਹਪੁਰ ਪਿੰਡ ਵਿਚ ਸੀਸੀਟੀਵੀ ਕੈਮਰੇ ਲਗਵਾਉਣ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਸਾਂਚ ਪਿੰਡ ਵਿਚ ਸਰਕਾਰੀ ਹਾਈ ਸਕੂਲ ਨੂੰ ਸੀਨੀਅਰ ਸੈਕੇਂਡਰੀ ਸਕੂਲ ਵਿਚ ਅੱਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ, ਪਾਈ ਵਿਚ ਕਬੱਡੀ ਅਕਾਦਮੀ ਦੇ ਨਵੀਨੀਕਰਣ ਦੇ ਕੰਮ ਨੂੰ ਤੇਜ ਗਤੀ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੈਥਲ-ਕਰਨਾਲ-ਪੁੰਡਰੀ ਬਾਈਪਾਸ ਦੀ ਵਿਵਹਾਰਤਾ ਚੈਕ ਕਰਾਈ ਜਾਵੇਗੀ।
ਮੁੱਖ ਮੰਤਰੀ ਨੇ ਉਪਰੋਕਤ ਐਲਾਨਾਂ ਤੋਂ ਇਲਾਵਾ ਪੁੰਡਰੀ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੀ ਰਕਮ ਦੇਣ ਦਾ ਵੀ ਐਲਾਨ ਕੀਤਾ।
ਧੰਨਵਾਦ ਰੇਲੀ ਦੌਰਾਨ ਮੁੱਖ ਮੰਤਰੀ ਨੇ 15 ਕਰੋੜ ਰੁਪਏ ਦੀ ਲਾਗਤ ਨਾਲ 3 ਪਰਿਯੋਜਨਾਵਾਂ ਦਾ ਉਦਘਾਟਨ ਕਰ ਖੇਤਰਵਾਸੀਆਂ ਨੂੰ ਸਮਰਪਿਤ ਕੀਤਾ। ਇਸ ਵਿਚ ਪੁੰਡਰੀ ਸੜਕ ਤੋਂ ਸੇਗਾ ਸੜਕ ਤੱਕ ਫਿਰਨੀ ਦਾ ਨਿਰਮਾਣ, ਨੀਲੋਖੇੜੀ ਕਾਰਸਾ ਢਾਂਡ ਰੋਡ ਤੋਂ ਇਲਾਵਾ 6 ਹੋਰ ਸੜਕਾਂ ਦਾ ਮਜਬੂਤੀਕਰਣ ਸ਼ਾਮਿਲ ਹੈ।
ਪ੍ਰੋਗ੍ਰਾਮ ਵਿਚ ਸਾਂਸਦ ਨਵੀਨ ਜਿੰਦਲ, ਵਿਧਾਇਕ ਸਤਪਾਲ ਜਾਂਬਾ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਸਨ।