ਕਾਨਪੁਰ : ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਮਰੀਜ਼ ਇਕ ਨਵੀਂ ਤਰ੍ਹਾਂ ਦੀ ਅੱਖਾਂ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਕਈ ਕੇਸਾਂ ਵਿਚ ਤਾਂ ਮਰੀਜ਼ਾਂ ਦੀਆਂ ਅੱਖਾਂ ਵੀ ਕੱਢਣੀਆਂ ਪਈਆਂ ਹਨ। ਹੁਣ ਮਾਹਰ ਇਸ ਖੋਜ ਵਿਚ ਜੁਟ ਗਏ ਹਨ ਕਿ ਪਤਾ ਤਾਂ ਲਾਇਆ ਜਾਵੇ ਕਿ ਇਸ ਬਲੈਕ ਫ਼ੰਗਸ ਨਾਂ ਦੀ ਬਿਮਾਰੀ ਦਾ ਕਾਰਨ ਕੀ ਹੈ। ਜਾਣਕਾਰੀ ਮੁਤਾਬਕ ਦੇਸ਼ ਭਰ ਦੇ ਵੱਡੇ ਅਦਾਰਿਆਂ ਦੇ ਡਾਕਟਰਾਂ ਨੇ ਇਸ ਬਿਮਾਰੀ 'ਤੇ ਹੋਏ ਵੈਬਿਨਾਰ 'ਚ ਇਹ ਖ਼ਦਸ਼ਾ ਪ੍ਰਗਟਾਇਆ ਹੈ ਕਿ ਬਲੈਕ ਫੰਗਸ ਪਿੱਛੇ ਕਿਤੇ ਕੋਰੋਨਾ ਤੋਂ ਬਚਾਅ ਲਈ ਕਾਹਲ 'ਚ ਸਪਲਾਈ ਕੀਤੀ ਗਈ ਆਕਸੀਜਨ ਤਾਂ ਜ਼ਿੰਮੇਵਾਰ ਨਹੀਂ ? ਉਨ੍ਹਾਂ ਨੂੰ ਸ਼ੱਕ ਹੈ ਕਿ ਇੰਡਸਟ੍ਰੀਅਲ ਆਕਸੀਜਨ ਦੇਣ 'ਚ ਮਾਪਦੰਡਾਂ ਦੀ ਅਣਦੇਖੀ ਮਰੀਜ਼ਾਂ 'ਤੇ ਭਾਰੀ ਪੈ ਗਈ। ਵੈਬਿਨਾਰ 'ਚ ਇਸ ਖ਼ਦਸ਼ੇ ਦੇ ਕਾਰਨ ਵੀ ਰੱਖੇ ਗਏ। ਕਿਹਾ ਗਿਆ ਕਿ ਕੋਰੋਨਾ ਇਨਫੈਕਸਨ ਦੀ ਪਹਿਲੀ ਲਹਿਰ 'ਚ ਦੇਸ਼ 'ਚ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਆਈਸੀਯੂ ਤੋਂ ਬਲੈਕ ਫੰਗਸ ਦਾ ਇਕ ਮਾਮਲਾ ਹੀ ਸਾਹਮਣੇ ਆਇਆ ਸੀ। ਆਈਸੀਯੂ 'ਚ ਦਾਖ਼ਲ ਗੰਭੀਰ ਇਨਫੈਕਟਿਡ ਮਰੀਜ਼ਾਂ ਦੇ ਇਲਾਜ ਤੇ ਦਵਾਈਆਂ ਦਾ ਤਰੀਕਾ ਦੋਵਾਂ ਲਹਿਰਾਂ 'ਚ ਇੱਕੋ ਜਿਹਾ ਰਿਹਾ। ਫ਼ਰਕ ਸਿਰਫ਼ ਮੈਡੀਕਲ ਤੇ ਇੰਡਸਟ੍ਰੀਅਲ ਗ੍ਰੇਡ ਆਕਸੀਜਨ ਦਾ ਹੈ।
ਵੈਬਿਨਰਾ 'ਚ ਸ਼ਾਮਲ ਜੀਐੱਸਵੀਐੱਮ ਮੈਡੀਕਲ ਕਾਲਜ ਦੇ ਪ੍ਰਰੋ. ਪਰਵੇਜ਼ ਖ਼ਾਨ (ਵਿਭਾਗ ਮੁਖੀ, ਨੇਤਰ ਰੋਗ) ਮੁਤਾਬਕ ਪਿਛਲੀ ਲਹਿਰ ਵਾਂਗ ਇਸ ਵਾਰ ਵੀ ਆਈਸੀਐੱਮਆਰ ਦੀ ਗਾਈਡਲਾਈਨ ਮੁਤਾਬਕ ਹੀ ਇਲਾਜ ਚੱਲ ਰਿਹਾ ਹੈ। ਫ਼ਰਕ ਸਿਰਫ਼ ਆਕਸੀਜਨ ਦੇ ਗ੍ਰੇਡ 'ਚ ਹੈ। ਇਸ ਵਾਰ ਕਿੱਲਤ ਦੀ ਸਥਿਤੀ 'ਚ ਇੰਡਸਟ੍ਰੀਅਲ ਆਕਸੀਜਨ ਦਾ ਇਸਤੇਮਾਲ ਹੋਇਆ। ਉੱਥੇ ਹੀ ਬਨਾਰਕ ਹਿੰਦੂ ਯੂਨੀਵਰਸਿਟੀ ਦੇ ਵਿਗਿਆਨੀ ਡਾ. ਪ੍ਰਰੀਤਮ ਸਿੰਘ ਮੁਤਾਬਕ ਅਸ਼ੁੱਧ ਆਕਸੀਜਨ ਕੋਰੋਨਾ ਤੋਂ ਵੱਧ ਜਾਨਲੇਵਾ ਹੈ। ਇੰਡਸਟ੍ਰੀਅਲ ਆਕਸੀਜਨ 'ਚ 93 ਤੋਂ 95 ਫ਼ੀਸਦੀ ਆਕਸੀਜਨ ਹੁੰਦੀ ਹੇ ਜਦਕਿ ਬਾਕੀ ਆਰਗਨ, ਕਾਰਬਨਡਾਈ ਆਕਸਾਈਡ, ਮੀਥੇਨ, ਐੱਚਟੂਐੱਸ ਵਰਗੀਆਂ ਜ਼ਹਿਰੀਆਂ ਗੈਸਾਂ। ਮੈਡੀਕਲ ਆਕਸੀਜਨ 'ਚ 99 ਫ਼ੀਸਦੀ ਤਕ ਸ਼ੁੱਧ ਆਕਸੀਜਨ ਹੁੰਦੀ ਹੈ। ਵੈਬਿਨਾਰ 'ਚ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ ਦਿੱਲੀ) ਦੇ ਡਾਇਰੈਕਟਰ ਈਐੱਨਟੀ ਸਰਜਨ ਡਾ. ਰਣਦੀਪ ਗੁਲੇਰੀਆ, ਹੈਦਰਾਬਾਦ ਦੇ ਸੈਂਟਰ ਫਾਰ ਸਾਇਟ ਦੇ ਡਾ. ਹੈਨਵਰ, ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐੱਮਯੂ) ਦੇ ਨੇਤਰ ਰੋਕ ਵਿਭਾਗ ਦੇ ਮੁਖੀ ਡਾ. ਸੰਜੀਵ ਕੁਮਾਰ ਗੁਪਤਾ, ਸੰਜੇ ਗਾਂਧੀ ਪੋਸਟ ਗ੍ਰੈਜੂਏਸ਼ਨ ਆਯੁਰਵਿਗਿਆਨ ਸੰਸਥਾਨ (ਐੱਸਜੀਪੀਜੀਆਈ) ਦੇ ਡਾ. ਵਿਕਾਸ ਕਨੌਜੀਆ ਵੀ ਸ਼ਾਮਲ ਰਹੇ।