"ਲੋਹੜੀ"
ਪੂਣੀਆਂ ਨੀ, ਕੁੜੀਓ ਪੂਣੀਆਂ
ਪੂਣੀਆਂ ਨੀ ਕੁੜੀਓ ਪੂਣੀਆਂ
ਲੋਹੜੀ ਵਾਲਾ ਦਿਨ ਆ ਗਿਆ
ਘਰ ਸਾਰਿਆਂ ਦੇ ਬਾਲ਼ੀਂ ਰੱਬਾਂ ਧੂਣੀਆਂ....
ਲੋਹੜੀ ਵਾਲਾ ਦਿਨ ਆ ਗਿਆ....
ਲੋਹੜੀਆਂ ਨੀ ਕੁੜੀਓ ਲੋਹੜੀਆਂ
ਲੋਹੜੀਆਂ ਨੀ ਕੁੜੀਓ ਲੋਹੜੀਆਂ
ਅੱਗ ਵਿੱਚ ਤਿੱਲ਼ ਸੁੱਟ ਕੇ
ਖਾਓ ਮੂੰਗਫ਼ਲੀ ਖੰਡ ਦੀਆਂ ਰਿਉੜੀਆਂ...
ਪਰਦਾ ਨੀ ਕੁੜੀਓ ਪਰਦਾ
ਪਰਦਾ ਨੀ ਕੁੜੀਓ ਪਰਦਾ
ਇੱਕ ਵੀਰ ਦੇਈਂ ਵੇ ਰੱਬਾ
ਸੌਂਹ ਖਾਣ ਨੂੰ ਬੜਾ ਹੀ ਦਿਲ ਕਰਦਾ...
ਪਿੱਪਲੀ ਨੀ ਕੁੜੀਓ ਪਿੱਪਲੀ
ਪਿੱਪਲੀ ਨੀ ਕੁੜੀਓ ਪਿੱਪਲੀ
ਲੋਹੜੀ ਲੈ ਕੇ ਵੀਰ ਆ ਗਿਆ
ਭੈਣ ਮਾਰ ਕੇ ਛੜੱਪਾ ਬਾਹਰ ਨਿੱਕਲੀ....
ਰੋੜੀਆਂ ਨੀ ਕੁੜੀਓ ਰੋੜੀਆਂ
ਰੋੜੀਆਂ ਨੀ ਕੁੜੀਓ ਰੋੜੀਆਂ
“ਜੱਸੀ” “ਚੀਮਾਂ” ਸੁੱਖਾਂ ਮੰਗਦੇ
ਜੀਉਣ ਭੈਣਾਂ ਤੇ ਭਰਾਵਾਂ ਦੀਆਂ ਜੋੜੀਆਂ....
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ )
+17169083631