ਆਓ ਸਾਰੇ ਸ਼ਗਨ ਮਨਾਈਏ
ਚੜ੍ਹੇ ਸਾਲ ਦੇ ਜਸ਼ਨ ਮਨਾਈਏ
ਭਲਾ ਕਰੇ ਮੇਰਾ ਸਤਿਗੁਰੂ ਸਭ ਦਾ
ਉਹਦੀਆਂ ਧੰਨ ਵਡਿਆਈਆਂ
ਨਵੇਂ ਸਾਲ ਦੀਆਂ ਸੱਭ ਸੱਜਣਾ ਨੂੰ
ਲੱਖ ਲੱਖ ਹੋਣ ਵਧਾਈਆਂ
ਨਵੇਂ ਸਾਲ....
ਇਕ ਦੂਜੇ ਗਲ਼ ਬਾਹਾਂ ਪਾਈਏ
ਰੁੱਸਿਆਂ ਨੂੰ ਅੱਜ ਗਲ਼ੇ ਲਗਾਈਏ
ਰਲ ਮਿਲ ਸਾਰੇ ਭੰਗੜਾ ਪਾ ਲਓ
ਭੁੱਲਕੇ ਸਭ ਬੁਰਿਆਈਆਂ
ਨਵੇਂ ਸਾਲ....
ਹਿੰਦੂ ਮੁਸਲਿਮ ਸਿੱਖ ਇਸਾਈ
ਅਸੀਂ ਹਾਂ ਸਾਰੇ ਭਾਈ ਭਾਈ
ਏਕ ਨੂਰ ਤੇ ਸੱਭ ਜੱਗ ਉਪਜਿਆਂ
ਕਿਉਂ ਨੇ ਵੰਡੀਆਂ ਪਾਈਆਂ
ਨਵੇਂ ਸਾਲ....
ਦੁਨੀਆ ਤੇ ਕੋਈ ਦੁੱਖ ਰਹੇ ਨਾ
ਕਿਸੇ ਦੀ ਸੱਖਣੀ ਕੁੱਖ ਰਹੇ ਨਾ
ਵਿਹੜੇ ਦੇ ਵਿੱਚ ਬਾਲ ਪਏ ਖੇਡਣ
ਰਹਿਣ ਸਦਾ ਰੁਸ਼ਨਾਈਆਂ
ਨਵੇਂ ਸਾਲ....
ਹੱਥ ਨਹੀਂ ਆਉਂਦਾ ਖੁੰਝਿਆ ਵੇਲਾ
ਦੁਨੀਆਂ ਚਾਰ ਦਿਨਾਂ ਦਾ ਮੇਲਾ
ਹੱਸਦੇ ਵੱਸਦੇ ਰਹੋ ਹਮੇਸ਼ਾਂ
ਰੱਜਕੇ ਕਰੋ ਕਮਾਈਆਂ
ਨਵੇਂ ਸਾਲ....
ਧੀਆਂ ਪੁੱਤਰ ਨੇ ਮਿੱਠੜੇ ਮੇਵੇ
ਵਾਹਿਗੁਰੂ ਮੇਰਾ ਸਭ ਨੂੰ ਦੇਵੇ
ਭੈਣਾਂ ਨੂੰ ਦੇਵੀਂ ਵੀਰ ਦਾਤਿਆ
ਅਰਜ਼ ਕਰਾਂ ਮੇਰੇ ਸਾਈਆਂ
ਨਵੇਂ ਸਾਲ....
ਝੋਲੀਆਂ ਸਭ ਦੀਆਂ ਭਰੀਂ ਦਾਤਿਆ
ਸਭ ਤੇ ਮਿਹਰਾਂ ਕਰੀਂ ਦਾਤਿਆ
ਹਰਮੇਸ਼ ਮੇਸ਼ੀ ਤੇ ਚੀਮੇਂ ਵਾਲੇ ਨੇ
ਖੁਸ਼ੀਆਂ ਰੱਜ ਮਨਾਈਆਂ
ਨਵੇਂ ਸਾਲ....
“ਨਵੇਂ ਸਾਲ ਦੀਆਂ ਵਧਾਈਆਂ”
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+17169083631