ਨਿਰਮਲਜੀਤ ਸਿੰਘ ਸੇਖੋਂ ਇੰਡੀਅਨ ਏਅਰਫੋਰਸ ✈️ਦਾ ਪਹਿਲਾ ਪਰਮਵੀਰ🎖️ ਚੱਕਰ ਜੇਤੂ ਹੈ , ਜਿਸ ਨੇ ਤਿੰਨ ਪਾਕਿਸਤਾਨੀ ਸ਼ੈਬਰ ਜੈੱਟਾਂ ਨੂੰ ਤਬਾਹ ਕਰਕੇ 14 ਦਸੰਬਰ 1971 ਦੇ ਦਿਨ ਸ਼ਹੀਦੀ ਪਾਈ।
ਜਿਹੜੇ ਆਪਣੀ ਜਾਨ ਕੁਰਬਾਨ ਕਰਕੇ,
ਪੂਰਨੇ ਕੌਮ ਲਈ ਨੇ ਪਾ ਜਾਂਦੇ ।
"ਚੀਮੇ ਵਾਲਿਆ" ਮਰ ਕੇ ਵੀ ਨਹੀਂ ਮਰਦੇ,
ਮਰਨਾ ਦੇਸ਼ ਲਈ ਜੋ ਕਿਵੇਂ ਸਿਖਾ ਜਾਂਦੇ।
ਦਸੰਬਰ ਚੌਦਾਂ ਕਹੱਤਰ ਸਵੇਰ ਨੂੰ ,
ਜੈੱਟ ਭਰਕੇ ਉਡਾਣ ਗਏ ਆ।
ਜੋ ਦਿੱਤੇ ਅਮਰੀਕਾ ਵਾਲਿਆਂ ,
ਪਾਕਿਸਤਾਨ ਨੂੰ ਮਾਣ ਬੜਾ |
ਉਨ੍ਹਾਂ ਆਉਂਦਿਆਂ ਹੱਲਾ ਬੋਲਿਆ ,
ਦਿਤਾ ਗੋਲ਼ਿਆਂ ਮੀਂਹ ਵਰਸਾ।
ਸੇਖੋਂ ਸਿੰਘ ਗੁਰੂ ਦਸਮੇਸ਼ ਦਾ ,
ਗਿਆ ਗੁੱਸੇ ਦੇ ਵਿਚ ਆ।
ਡੌਲ਼ੋ ਫਰਕੇ ਸ਼ੇਰ ਜਵਾਨ ਦੇ ,
ਗਿਆ ਖੂਨ ਅੱਖਾਂ ' ਚ ਆ।
ਬੈਠਾ ਨੈੱਟ ਤੇ ਕਚੀਚੀ ਵੱਟ ਕੇ ,
ਪਿਛਾ ਕੀਤਾ ਵੈਰੀਆਂ ਦਾ ਜਾ।
ਪਹਿਲਾਂ ਹੱਲਾ ਬੋਲਿਆ ਸੂਰਮੇ ,
ਨਿਸ਼ਾਨਾ ਟਿਕਾਣੇ ਦਿਤਾ ਲਗਾ।
ਸੈਂਬਰ ਗੇੜੇ ਖਾਂਦਾ ਡਿਗ ਪਿਆ ,
ਹੋ ਗਿਆ ਝੱਟ ਸੁਆਹ ।
ਨਾ ਹਿੰਮਤ ਹਾਰੀ ਸੂਰਮੇ ,
ਗਿਆ ਘੇਰੇ ਦੇ ਵਿਚ ਆ।
ਉਹਨੇ ਸਾਈਨ ਬੋਰਡ ਲੁਕਾ ਲਿਆ ,
ਗਿਆ ਬਰਾਬਰੀ ਉੱਤੇ ਆ।
ਨਾਂ ਲੈ ਕੇ ਗੁਰੂ ਦਸਮੇਸ਼ ਦਾ ,
ਬਾਜ ਵਾਂਗੂੰ ਟੁੱਟ ਪਿਆ ।
ਦੂਜਾ ਸੈਂਬਰ ਥੱਲੇ ਸੁਟ ਲਿਆ ,
ਆਵੇ ਇੱਲ ਜੋ ਗੇੜੇ ਖਾ।
ਪਿੱਛਾ ਛੱਡ ਦੇ ਖਤਰਾ ਜਾਨ ਨੂੰ,
ਰੇਡੀਓ ਸੀ ਚੀਕ ਉੱਠਿਆ।
ਸੇਖੋਂ ਤੀਜਾ ਹੱਲਾ ਬੋਲਿਆ ,
ਕੀਤੀ ਜਾਨ ਦੀ ਨਾ ਪ੍ਰਵਾਹ।
ਸੈਂਬਰ ਅੱਗੇ ਅੱਗੇ ਭੱਜ ਪਏ ,
ਲਏ ਸੂਰਮੇ ਮੂਹਰੇ ਲਾ।
ਗੋਲੀ ਟੈਂਕੀ ਦੇ ਵਿੱਚ ਮਾਰ ਕੇ ,
ਲਿਆ ਤੀਜਾ ਵੀ ਥੱਲੇ ਲਾਹ।
ਭੱਜੇ ਜਾਂਦੇ ਪਾਕਿਸਤਾਨੀਆਂ ,
ਦਿੱਤਾ ਆਪਣਾ ਵਾਰ ਚਲਾ।
ਗੋਲੀ ਸ਼ੇਰ ਦੇ ਸੀਨੇ ਵੱਜ ਗਈ ,
ਉਹ ਡਿੱਗ ਪਿਆ ਗਸ਼ ਖਾ।
ਤਿੰਨ ਸੈਂਬਰ ਥੱਲੇ ਸੁੱਟ ਕੇ ,
ਗਿਆ ਸਿੱਖੀ ਦਾ ਨਾਂਅ ਚਮਕਾ।
ਯਾਦ ਕਰਕੇ ਗੁਰੂ ਦਸਮੇਸ਼ ਨੂੰ ,
‘ ਚੀਮੇ ’ ਗਿਆ ਸ਼ਹੀਦੀ ਪਾ ...
ਅਮਰਜੀਤ ਚੀਮਾਂ✍🏻
+17169083631