Tuesday, April 15, 2025

Malwa

ਫ਼ਲਸਤੀਨੀ ਬੱਚਿਆਂ ਨੂੰ ਸਮਰਪਿਤ ਰਹੀ ਡੀਟੀਐਫ ਦੀ ਵਜ਼ੀਫਾ ਪ੍ਰੀਖਿਆ 

January 20, 2025 02:36 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਡੀ.ਟੀ.ਐੱਫ. ਦੀ 35ਵੀਂ ਸਾਲਾਨਾ ਵਜ਼ੀਫ਼ਾ ਪ੍ਰੀਖਿਆ ਬਲਾਕ ਪ੍ਰਧਾਨ ਰਵਿੰਦਰ ਸਿੰਘ ਅਤੇ ਸਕੱਤਰ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਕੰਨਿਆ ਸਕੂਲ ਸੁਨਾਮ ਵਿਖੇ ਕਰਵਾਈ ਗਈ। ਇਹ ਪ੍ਰੀਖਿਆ ਕਿਸੇ ਮਹਾਨ ਸ਼ਖਸ਼ੀਅਤ ਜਾਂ ਕਿਸੇ ਅਹਿਮ ਵਰਤਾਰੇ ਨੂੰ ਸਮਰਪਿਤ ਹੁੰਦੀ ਹੈ ਤਾਂ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਉਸ ਸ਼ਖਸ਼ੀਅਤ ਜਾਂ ਵਰਤਾਰੇ ਬਾਰੇ ਜਾਣੂ ਕਰਵਾਇਆ ਜਾ ਸਕੇ। ਇਸ ਸਾਲ ਇਹ ਪ੍ਰੀਖਿਆ ਅਮਰੀਕੀ ਸਾਮਰਾਜੀ ਜੰਗ ਦਾ ਸ਼ਿਕਾਰ ਫ਼ਲਸਤੀਨੀ ਬੱਚਿਆਂ ਨੂੰ ਸਮਰਪਿਤ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀ.ਟੀ.ਐੱਫ. ਦੇ  ਪ੍ਰੈੱਸ ਸਕੱਤਰ ਤਾਰਾ ਸਿੰਘ ਤੇ ਵਿੱਤ ਸਕੱਤਰ ਹਰਵੇਲ ਸਿੰਘ  ਨੇ ਦੱਸਿਆ ਕਿ ਪ੍ਰੀਖਿਆ ਵਿੱਚ ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ। ਪੰਜਵੀਂ, ਅੱਠਵੀਂ,ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਕੁੱਲ 435 ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਆਪਣੇ ਪੜ੍ਹਨ ਸਮੇਂ ਡੀ.ਟੀ.ਐੱਫ. ਦੀ ਵਜ਼ੀਫ਼ਾ ਪ੍ਰੀਖਿਆ ਦੇ ਇਨਾਮ ਜੇਤੂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਇਸ ਪ੍ਰੀਖਿਆ ਵਿੱਚ ਭਾਗ ਦਵਾਉਂਦੇ ਹੋਏ ਮਾਣ ਮਹਿਸੂਸ ਕੀਤਾ। ਅਧਿਆਪਕਾਂ ਦੀ ਜਥੇਬੰਦੀ ਡੀ.ਟੀ.ਐੱਫ. ਵਿਦਿਆਰਥੀਆਂ ਨੂੰ ਰੱਟੇ ਅਤੇ ਨਕਲ ਦੀਆਂ ਬੁਰਾਈਆਂ ਤੋਂ ਰਹਿਤ, ਉੱਚੇ ਮਿਆਰ ਦੀ ਅਤੇ ਸਕਾਰਾਤਮਕ ਮੁਕਾਬਲੇ ਦੀ ਪ੍ਰੀਖਿਆ ਦਾ ਪ੍ਰਬੰਧ ਕਰਦੀ ਹੈ। ਜਥੇਬੰਦੀ ਉਹਨਾਂ ਨੂੰ ਆਪਣੇ ਮਹਾਨ ਇਨਕਲਾਬੀ ਵਿਰਸੇ ਨਾਲ ਜੋੜਨ, ਉਹਨਾਂ ਵਿੱਚ ਅਗਾਂਹ-ਵਧੂ, ਧਰਮ-ਨਿਰਪੱਖ, ਵਿਗਿਆਨਕ ਤੇ ਸਮਾਜਿਕ ਬਰਾਬਰੀ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਦਾ ਯਤਨ ਕਰਦੀ ਹੈ ਤਾਂ ਕਿ ਉਹ ਭਵਿੱਖ ਵਿੱਚ ਵਧੀਆ ਨਾਗਰਿਕ ਦੇ ਤੌਰ 'ਤੇ ਵਿਕਸਿਤ ਹੋਣ। ਉਹਨਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੂੰ ਅਲੱਗ-ਅਲੱਗ ਕੈਟਾਗਰੀਆਂ ਵਿੱਚ ਰੱਖ ਕੇ ਹਰੇਕ ਕੈਟਾਗਰੀ ਦੇ ਜਮਾਤਵਾਰ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਰੂਪ ਵਿੱਚ ਵਜ਼ੀਫ਼ਾ ਅਤੇ ਹੋਰ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹਰੇਕ ਕੈਟਾਗਰੀ ਦੇ ਜਮਾਤਵਾਰ ਅਗਲੀਆਂ ਦਸ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਂਸਲਾ-ਵਧਾਊ ਇਨਾਮ ਦਿੱਤੇ ਜਾਣਗੇ। ਇਸ ਮੌਕੇ ਜਥੇਬੰਦੀ ਵੱਲੋਂ ਕੈਲੰਡਰ ਜਾਰੀ ਕੀਤਾ ਗਿਆ। ਇਸ ਸਮੇਂ ਡੀਟੀਅਐਫ ਦੇ ਸੀਨੀਅਰ ਆਗੂ ਪਵਨ ਕੁਮਾਰ, ਰਾਮ ਸਰੂਪ ਢੈਪਈ, ਨਰੇਸ਼ ਕੁਮਾਰ ਅਨਿਲ ਕੁਮਾਰ, ਬਲਵਿੰਦਰ ਕੁਮਾਰ ਭਾਰਦਵਾਜ ਵਿਸ਼ਵ ਕਾਂਤ, ਪ੍ਰਿਤਪਾਲ ਸਿੰਘ ਨੇ ਪ੍ਰਬੰਧ ਕਰਵਾਇਆ। ਇਸ ਨਰਿੰਦਰ ਕੁਮਾਰ, ਦਰਸ਼ਨ ਮਨਚੰਦਾ, ਧੀਰਜ, ਹਰਦੀਪ ਕੌਰ, ਜੱਗਰ ਸਿੰਘ, ਸੁਰੇਸ਼ ਕਾਂਸਲ, ਬੂਟਾ ਸਿੰਘ, ਦਰਸ਼ਨ ਸਿੰਘ, ਨੀਰਜ ਕੁਮਾਰ, ਹਰਦੀਪ ਕੌਰ, ਅਮਨ, ਮਨਪ੍ਰੀਤ ਕੌਰ, ਅਨਿਲ ਕੁਮਾਰ, ਪਵਿੱਤਰ ਸਿੰਘ, ਕ੍ਰਿਸ਼ਨਾ ਗੋਪਾਲ, ਤਾਰਾ ਸਿੰਘ ਨੇ ਪੇਪਰ ਚ ਡਿਊਟੀ ਦਿੱਤੀ।
 
 
 
 

Have something to say? Post your comment