ਸੁਨਾਮ : ਆਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਦੀ ਪ੍ਰਧਾਨਗੀ ਹੇਠ ਸ਼ਹੀਦ ਉਧਮ ਸਿੰਘ ਪਾਰਕ ਸੁਨਾਮ ਵਿਖੇ ਹੋਈ। ਮੀਟਿੰਗ ਵਿੱਚ ਤਹਿਸੀਲ ਸੁਨਾਮ ਦੇ ਪਿੰਡਾਂ ਵਿੱਚੋਂ ਪੇਂਡੂ ਚੌਕੀਦਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਪੇਂਡੂ ਚੌਕੀਦਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ। ਪੇਂਡੂ ਚੌਕੀਦਾਰਾਂ ਨੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਦੀ ਅਗਵਾਈ ਹੇਠ 23 ਜਨਵਰੀ ਨੂੰ ਹੋਏ ਸਫ਼ਲ ਪ੍ਰੋਗਰਾਮ ਤੇ ਤਸੱਲੀ ਪ੍ਰਗਟ ਕੀਤੀ ਗਈ। ਚੌਕੀਦਾਰਾਂ ਵੱਲੋਂ ਜਥੇਬੰਦੀ ਦੀ 11 ਮੈਂਬਰੀ ਕਮੇਟੀ ਸੁਰਜੀਤ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਉਪਰੰਤ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਰੂਪ ਸਿੰਘ ਗੰਢੂਆਂ ਨੂੰ ਦੁਬਾਰਾ ਸਰਬ ਸੰਮਤੀ ਨਾਲ ਤਹਿਸੀਲ ਸੁਨਾਮ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਮੁਖਤਿਆਰ ਸਿੰਘ ਕਾਕਾ ਮੌਜੋਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਅਜੈਬ ਸਿੰਘ ਧਰਮਗੜ੍ਹ ਮੀਤ ਪ੍ਰਧਾਨ, ਨਿਰਮਲ ਸਿੰਘ ਛਾਹੜ ਖਜਾਨਚੀ, ਹਰਜਿੰਦਰ ਸਿੰਘ ਗੰਢੂਆਂ ਸਲਾਹਕਾਰ, ਛੱਜੂ ਸਿੰਘ ਛਾਜਲੀ ਸਹਾਇਕ ਸਲਾਹਕਾਰ, ਰਲਾ ਸਿੰਘ ਗੰਢੂਆਂ ਸਰਪ੍ਰਸਤ, ਪਿਆਰਾ ਸਿੰਘ ਜਖੇਪਲ, ਨਾਇਬ ਸਿੰਘ ਭੈਣੀ ਗੰਢੂਆਂ, ਲੱਡੂ ਸਿੰਘ ਚੱਠਾ ਨਨਹੇੜਾ, ਛੱਜੂ ਸਿੰਘ ਗੁੱਜਰਾਂ ਨੂੰ ਮੈਂਬਰ ਨਿਯੁਕਤ ਕੀਤਾ ਗਿਆ।