17 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਸਾਲ 2025-26 ਦਾ ਬਜਟ
ਬਜਟ ਤਿੰਨ ਗੁਣਾ ਗਤੀ ਨਾਲ ਸੂਬੇ ਦਾ ਸਮਾਨ ਵਿਕਾਸ ਕਰਦੇ ਹੋਏ ਹਰਿਆਣਾ ਨੂੰ ਹੋਰ ਅੱਗੇ ਲੈ ਜਾਣ ਦਾ ਕੰਮ ਕਰੇਗਾ - ਮੁੱਖ ਮੰਤਰੀ
ਨਿਗਮ ਚੋਣਾਂ ਵਿਚ ਇੱਕਤਰਫਾ ਖਿਲੇਗਾ ਕਮਲ ਦਾ ਫੁੱਲ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਦਾ ਬਜਟ ਸੈਸ਼ਨ ਕੱਲ 7 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ 28 ਮਾਰਚ ਤੱਕ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਉਹ ਖਜਾਨਾ ਮੰਤਰੀ ਵਜੋ 17 ਮਾਰਚ ਨੂੰ ਵਿੱਤ ਸਾਲ 2025-26 ਦਾ ਬਜਟ ਪੇਸ਼ ਕਰਣਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਹਰਿਆਣਾ ਵਿਧਾਨਸਭਾ ਵਿਚ ਪ੍ਰਬੰਧਿਤ ਓਲ ਪਾਰਟੀ ਮੀਟਿੰਗ ਅਤੇ ਕਾਰਜ ਸਲਾਹਕਾਰ ਕਮੇਟੀ ਦੀ ਮੀਟਿੰਗ ਦੇ ਬਾਅਦ ਮੀਡੀਆ ਪਰਸਨਸ ਨਾਲ ਗਲਬਾਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਕੱਲ 7 ਮਾਰਚ ਨੂੰ ਮਹਾਮਹਿਮ ਰਾਜਪਾਲ ਦੇ ਭਾਸ਼ਨ ਨਾਲ ਬਜਟ ਸੈਸ਼ਨ ਸ਼ੁਰੂ ਹੋਵੇਗਾ। ਬਜਟ 'ਤੇ ਚਰਚਾ ਹੋਣ ਦੇ ਬਾਅਦ 17 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਰਜ ਸਲਾਹਕਾਰ ਕਮੇਟੀ (ਬੀਐਸਸੀ) ਦੀ ਮੀਟਿੰਗ ਵਿਚ ਬਜਟ ਸੈਸ਼ਨ ਦੌਰਾਨ ਪੇਸ਼ ਹੋਣ ਵਾਲੇ ਬਿੱਲਾਂ, ਸੈਸ਼ਨ ਸਮੇਂ ਸਮੇਤ ਹੋਰ ਮਹਤੱਵਪੂਰਣ ਵਿਸ਼ਿਆਂ 'ਤੇ ਸਕਾਰਾਤਮਕ ਚਰਚਾ ਹੋਈ।
ਪ੍ਰੀ ਬਜਟ ਕੰਸਲਟੇਸ਼ਨ ਮੀਟਿੰਗਾਂ ਦੇ ਸਬੰਧ ਵਿਚ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਜਾ ਕੇ ਉਦਯੋਗਿਕ ਯੂਨੀਅਨ, ਚਾਰਟਡ ਅਕਾਊਂਟੇਂਟ, ਟੈਕਸਟਾਇਲ ਇੰਡਸਟਰੀ, ਪ੍ਰਗਤੀਸ਼ੀਲ ਕਿਸਾਨ, ਐਫਪੀਓ, ਖੇਤੀਬਾੜੀ ਵਿਗਿਆਨਕਾਂ, ਨੌਜੁਆਨਾਂ, ਨਮੋ ਡਰੋਨ ਦੀਦੀ, ਮਹਿਲਾ ਸਵੈ ਸਮੂਹ ਦੇ ਨਾਲ ਮੀਟਿੰਗ ਕਰ ਉਨ੍ਹਾਂ ਦੇ ਸੁਝਾਅ ਮੰਗੇ। ਇਸ ਤੋਂ ਇਲਾਵਾ, ਉਨ੍ਹਾਂ ਨੇ 3 ਤੇ 4 ਮਾਰਚ ਨੁੰ ਪੰਚਕੂਲਾ ਵਿਚ ਦੋ ਦਿਨਾਂ ਕੰਸਲਟੇਸ਼ਨ ਦੌਰਾਨ ਸੂਬੇ ਦੇ ਮੰਤਰੀਆਂ, ਸਾਂਸਦਾਂ ਅਤੇ ਵਿਧਾਇਕਾਂ ਦੇ ਸੁਝਾਅ ਵੀ ਲਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਾਪਤ ਬਿਹਤਰੀਨ ਸੁਝਾਆਂ ਨੂੰ ਅਗਾਮੀ ਬਜਟ ਵਿਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰੀ ਬਜਟ ਕੰਸਲਟੇਸ਼ਨ ਦੇ ਉਦੇਸ਼ ਸਮਾਜ ਦੇ ਵੱਖ-ਵੱਖ ਵਰਗਾਂ ਦੇ ਸੁਝਾਆਂ ਨੂੰ ਸ਼ਾਮਿਲ ਕਰ ਇੱਕ ਅਜਿਹਾ ਬਜਟ ਤਿਆਰ ਕਰਨਾ ਹੈ ਜੋ ਸੂਬੇ ਦੇ ਲਗਭਗ 2.80 ਕਰੋੜ ਲੋਕਾਂ ਦੀ ਉਮੀਦਾਂ 'ਤੇ ਖਰਾ ਉਤਰੇ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਦੀ ਨੌਨ-ਸਟਾਪ ਭਾਜਪਾ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਹੋਵੇਗਾ, ਜੋ ਤਿੰਨ ਗੁਣਾ ਤੇਜੀ ਨਾਲ ਸੂਬੇ ਦਾ ਸਮਾਨ ਵਿਕਾਸ ਕਰਦੇ ਹੋਏ ਹਰਿਆਣਾ ਨੂੰ ਹੋਰ ਅੱਗੇ ਲੈ ਜਾਣ ਦਾ ਕੰਮ ਕਰੇਗਾ।
ਹਰਿਆਣਾ ਵਿਧਾਨਸਭਾ ਦੇ ਨਵੇਂ ਭਵਨ ਨੂੰ ਲੈ ਕੇ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿਚ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਲ ਪਾਰਟੀ ਮੀਟਿੰਗ ਵਿਚ ਇਸ ਵਿਸ਼ਾ ਨੂੰ ਲੈ ਕੇ ਮੈਂਬਰਾਂ ਦੇ ਨਾਲ ਚਰਚਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਹੁਣ ਪਰਿਸੀਮਨ ਪ੍ਰਸਤਾਵਿਤ ਹੈ, ਜਿਸ ਦੇ ਬਾਅਦ ਸੀਟਾਂ ਦੀ ਗਿਣਤੀ ਵੱਧਣ ਵਾਲੀ ਹੈ, ਅਜਿਹੇ ਵਿਚ ਮੌਜੂਦਾ ਭਵਨ ਛੋਟਾ ਪਵੇਗਾ ਅਤੇ ਨਵੇਂ ਭਵਨ ਦੀ ਜਰੂਰਤ ਹੋਵੇਗੀ।
ਹਰਿਆਣਾ ਵਿਚ ਨਿਗਮ ਚੋਣਾਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਉਣ ਵਾਲੀ 12 ਮਾਰਚ ਨੂੰ ਇੱਕਤਰਫਾ ਕਮਲ ਦਾ ਫੁੱਲ ਖਿਲਣ ਜਾ ਰਿਹਾ ਹੈ।
ਇੱਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਿਲਾਵਾਂ ਨੂੰ 2100-2100 ਰੁਪਏ ਦੇਣ ਲਈ ਬਜਟ ਵਿਚ ਪ੍ਰਾਵਧਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੰਕਲਪ ਪੱਤਰ ਵਿਚ ਕੀਤੇ ਗਏ ਵਾਦਿਆਂ ਨੂੰ ਅਗਾਮੀ 5 ਸਾਲਾਂ ਵਿਚ ਇੱਕ-ਇੱਕ ਕਰ ਕੇ ਪੂਰਾ ਕੀਤਾ ਜਾਵੇਗਾ। ਮੌਜੂਦਾ ਸਰਕਾਰ ਨੇ ਇਸ ਦਿਸ਼ਾ ਵਿਚ ਤੇਜੀ ਨਾਲ ਕੰਮ ਕਰਦੇ ਹੋਏ 18 ਮਹਤੱਵਪੂਰਣ ਸੰਕਲਪਾਂ ਨੂੰ ਪੂਰਾ ਕਰ ਲਿਆ ਹੈ, ਜਿਸ ਦਾ ਸੂਬੇ ਦੇ ਲੋਕਾਂ ਨੂੰ ਭਰਪੂਰ ਲਾਭ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸੀ ਲੜੀ ਵਿਚ 10 ਹੋਰ ਸੰਕਲਪ ਜਲਦੀ ਹੀ ਪੂਰੇ ਹੋਣ ਜਾ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੰਗਾਂ ਪੂਰੀ ਨਾ ਕਰਨ 'ਤੇ ਪੰਜਾਬ ਦੇ ਸੰਯੁਕਤ ਕਿਸਾਨ ਮੋਰਚਾ ਦੇ ਚੰਡੀਗੜ੍ਹ ਕੂਚ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਉਕਸਾਉਣ ਦਾ ਕੰਮ ਕੀਤਾ ਗਿਆ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਖੁਦ ਕਿਸਾਨ ਦੇ ਬੇਟੇ ਹਨ ਅਤੇ ਕਿਸਾਨਾਂ ਦੀ ਪੀੜਾ ਅਤੇ ਜਰੂਰਤਾਂ ਨੂੰ ਚੰਗੀ ਤਰ੍ਹਾ ਸਮਝਦੇ ਹਨ। ਹਰਿਆਣਾ ਵਿਚ ਜਦੋਂ ਵੀ ਕਿਸਾਨਾਂ ਨੂੰ ਕੁਦਰਤੀ ਆਪਦਾ ਦਾ ਸਾਹਮਣਾ ਕਰਨਾ ਪਿਆ, ਹਰਿਆਣਾ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਉਨ੍ਹਾਂ ਦੇ ਨਾਲ ਖੜੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਪਹਿਲੇ 14 ਫਸਲਾਂ ਦੀ ਐਮਐਸਪੀ 'ਤੇ ਖਰੀਦਿਆਂ ਅਤੇ ਅੱਜ ਸੂਬੇ ਦੀ ਸੌ-ਫੀਸਦੀ ਫਸਲਾਂ ਨੂੰ ਐਮਐਸਪੀ 'ਤੇ ਖਰੀਦਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਕਈ ਵਾਰ ਸੁਝਾਅ ਦਿੱਤਾ ਹੈ ਕਿ ਕਿਸਾਨਾਂ ਦੇ ਵਿਚ ਜਾਣ, ਉਨ੍ਹਾਂ ਨਾਲ ਗਲਬਾਤ ਕਰਨ ਅਤੇ ਉੱਥੇ ਦੀ ਸਾਰੇ ਫਸਲਾਂ ਨੂੰ ਐਮਐਸਪੀ 'ਤੇ ਖਰੀਦਣ ਲਈ ਭਰੋਸਾ ਦੇਣ। ਉਨ੍ਹਾਂ ਨੇ ਕਿਹਾ ਕਿ ਕਿਸਾਨ ਧਰਤੀ ਪੁੱਤਰ ਹਨ ਅਤੇ ਜਨਤਾ ਦਾ ਪੇਟ ਭਰਦੇ ਹਨ। ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਕਿਸਾਨਾਂ 'ਤੇ ਲਾਠੀ ਨਾਲ ਚਲਾਉਣ, ਸਗੋ ਉਨ੍ਹਾਂ ਨਾਲ ਗਲਬਾਤ ਕਰ ਉਨ੍ਹਾਂ ਨੁੰ ਮਜਬੂਤ ਕਰਨ ਦਾ ਕੰਮ ਕਰਨ।
ਕਿਸਾਨਾ ਨੂੰ ਬੀਜ ਅਤੇ ਖਾਦ ਦੀ ਸਪਲਾਈ ਦੇ ਸਬੰਧ ਵਿਚ ਪੁੱਛੇ ਗਏ ਇੱਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹੁਣ ਸੂਬੇ ਵਿਚ ਕੋਈ ਵੀ ਵਿਅਕਤੀ ਕਿਸਾਨਾਂ ਨਾਲ ਧੋਖਾਧੜੀ ਨਹੀਂ ਕਰ ਪਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਕੀਤਾ ਹੈ ਕਿ ਕਿਸਾਨਾਂ ਨੂੰ ਸਿਰਫ ਪ੍ਰਮਾਣਤ ਬੀਜ ਹੀ ਉਪਲਬਧ ਕਰਵਾਇਆ ਜਾਵੇ।