ਸਾਰੇ ਮੰਤਰੀ, ਵਿਧਾਇਕ ਅਤੇ ਪ੍ਰਸਾਸ਼ਨਿਕ ਸਕੱਤਰਾਂ ਨਾਲ ਚਰਚਾ ਕਰ ਇੱਕ ਸਮਾਵੇਸ਼ੀ ਬਜਟ ਦੀ ਕਲਪਣਾ ਨੂੰ ਸਾਕਾਰ ਕਰਨ ਲਈ ਮੰਗੇ ਸੁਝਾਅ
ਅਗਾਮੀ ਬਜਟ ਵਿਚ ਪ੍ਰਮੁੱਖ ਸੁਝਾਆਂ ਨੂੰ ਸ਼ਾਮਿਲ ਕਰ ਹੋਰ ਤੇਜੀ ਨਾਲ ਯਕੀਨੀ ਕੀਤਾ ਜਾਵੇਗਾ ਸੂਬਾ ਵਿਕਾਸ - ਮੁੱਖ ਮੰਤਰੀ
ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਸਾਰੇ ਹਿੱਤਧਾਰਕਾਂ ਦੇ ਨਾਲ ਪ੍ਰੀ ਬਜਟ ਕੰਸਲਟੇਸ਼ਨ ਦੀ ਸ਼ੁਰੂ ਕੀਤੀ ਗਈ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸਾਰੇ ਕੈਬੀਨੇਟ ਅਤੇ ਰਾਜ ਮੰਤਰੀ, ਵਿਧਾਇਕਾਂ ਅਤੇ ਪ੍ਰਸਾਸ਼ਨਿਕ ਸਕੱਤਰਾਂ ਨਾਲ ਚਰਚਾ ਕਰ ਇੱਕ ਸਮਾਵੇਸ਼ੀ ਬਜਟ ਦੀ ਕਲਪਣਾ ਨੂੰ ਸਾਕਾਰ ਕਰਨ ਲਈ ਵਿੱਤ ਸਾਲ 2025-26 ਦੇ ਬਜਟ 'ਤੇ ਉਨ੍ਹਾਂ ਦੇ ਸੁਝਾਅ ਲਏ।
ਮੁੱਖ ਮੰਤਰੀ ਦੀ ਅਗਵਾਈ ਹੇਠ ਅੱਜ ਪੰਚਕੂਲਾ ਦੇ ਰੈਡ ਬਿਸ਼ਪ ਵਿਚ ਦੋ ਦਿਨਾਂ ਦੀ ਪ੍ਰੀ-ਬਜਟ ਕੰਸਲਟੇਸ਼ਨ ਦਾ ਪਹਿਲਾ ਸੈ ਸ਼ਨ ਸ਼ੁਰੂ ਹੋਇਆ।
ਵਰਨਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਪਿਛਲੇ 6 ਸਾਲਾਂ ਤੋਂ ਪ੍ਰੀ ਬਜਟ ਕੰਸਲਟੇਸ਼ਨ ਪ੍ਰੋਗਰਾਮ ਪ੍ਰਬੰਧਿਤ ਕੀਤਾ ਜਾ ਰਿਹਾ ਹੈ। ਇਸ ਸਾਲ ਵੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੈਕਟਰਵਾਇਜ ਮੀਟਿੰਗਾਂ ਪ੍ਰਬੰਧਿਤ ਕਰ ਸਾਰੇ ਹਿੱਤਧਾਰਕਾਂ ਤੋਂ ਸੁਝਾਅ ਲਏ ਜਾ ਚੁੱਕੇ ਹਨ। ਸੱਭ ਤੋਂ ਪਹਿਲਾਂ 2 ਜਨਵਰੀ ਨੂੰ ਗੁਰੂਗ੍ਰਾਮ ਵਿਚ ਇੰਡਸਟਰੀ ਏਸੋਸਇਏਸ਼ਨ ਅਤੇ ਚਾਰਟੇਡ ਅਕਾਊਂਟੇਂਟਸ ਦੇ ਨਾਲ ਮੀਟਿੰਗਾਂ ਕਰ ਉਨ੍ਹਾਂ ਦੇ ਮਹਤੱਵਪੂਰਣ ਸੁਝਾਅ ਲਏ ਗਏ। ਇਸੀ ਤਰ੍ਹਾ, ਹਿਸਾਰ ਵਿਚ ਖੇਤੀਬਾੜੀ ਵਿਗਿਆਨਕਾਂ, ਐਫਪੀਓ ਅਤੇ ਖੇਤੀਬਾੜੀ ਨਾਲ ਸਬੰਧਿਤ ਲੋਕਾਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਗਲਬਾਤ ਕਰ ਬਜਟ 'ਤੇ ਸੁਝਾਅ ਲਏ ਗਏ। ਉਸ ਤੋਂ ਬਾਅਦ, ਸਟਾਰਟਅੱਪ ਨਾਲ ਚਰਚਾ ਕੀਤੀ, ਨੌਜੁਆਨਾਂ ਨਾਂਲ ਪ੍ਰੀ ਬਜਟ ਕੰਸਲਟੇਸ਼ਨ ਕਰ ਸੁਝਾਅ ਲਏ, ਮਹਿਲਾ ਉਦਮੀਆਂ, ਮਹਿਲਾ ਪ੍ਰਤੀਨਿਧੀ, ਸੈਲਫ ਹੈਲਪ ਗਰੁੱਪ, ਨਮੋ ਡਰੋਨ ਦੀਦੀ, ਟੈਕਸਟਾਇਲ ਇੰਡਸਟਰੀ ਆਦਿ ਨਾਲ ਚਰਚਾ ਕਰ ਸਮਾਵੇਸ਼ੀ ਬਜਟ ਬਨਾਉਣ ਲਈ ਸੁਝਾਅ ਅਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ, ਪਹਿਲੀ ਵਾਰ ਆਨਲਾਇਨ ਪੋਰਟਲ ਰਾਹੀਂ ਵੀ ਸੂਬੇ ਦੇ ਪ੍ਰਬੁੱਧ ਨਾਗਰਿਕਾਂ ਤੋਂ ਸੁਝਾਅ ਮੰਗੇ ਗਏ ਹਨ ਹੁਣ ਤੱਕ ਪੋਰਟਲ 'ਤੇ ਲਗਭਗ 10,000 ਸੁਝਾਅ ਪ੍ਰਾਪਤ ਹੋਏ ਹਨ।
ਨਾਇਬ ਸਿੰਘ ਸੈਣੀ, ਜਿਨ੍ਹਾਂ ਦੇ ਪਾਸ ਵਿੱਤ ਮੰਤਰਾਲੇ ਦਾ ਕਾਰਜਭਾਰ ਵੀ ਹੈ, ਨੇ ਕਿਹਾ ਕਿ ਇੱਕ ਸਮਾਵੇਸ਼ੀ ਬਜਟ ਦੀ ਕਲਪਣਾ ਨੁੰ ਸਾਕਾਰ ਕਰਨ ਲਈ ਇਸ ਪ੍ਰੀ ਬਜਟ ਕੰਸਲਟੇਸ਼ਨ ਪ੍ਰੋਗਰਾਮ ਵਿਚ ਅੱਜ 3 ਮਾਰਚ, ਨੂੰ ਪਹਿਲੇ ਦਿਨ ਸੱਤ ਪੱਖ ਅਤੇ ਵਿਰੋਧੀ ਪੱਖ ਦੇ ਵਿਧਾਇਕਾਂ ਨੇ ਵੀ ਆਪਣੇ ਸੁਝਾਅ ਰੱਖੇ। ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਮਹਤੱਵਪੂਰਣ ਸੁਝਾਆਂ ਨੂੰ ਆਉਣ ਵਾਲੇ ਬਜਟ ਵਿਚ ਸ਼ਾਮਿਲ ਕਰ ਲੋਕਾਂ ਦੇ ਜੀਵਨ ਨੁੰ ਹੋਰ ਸਰਲ ਕਰਨ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਵਰਗਾਂ ਤੋਂ ਪ੍ਰਾਪਤ ਬਿਹਤਰੀਨ ਸੁਝਾਆਂ ਨੂੰ ਆਉਣ ਵਾਲੇ ਸੂਬੇ ਦੇ ਬਜਟ ਵਿਚ ਸ਼ਾਮਿਲ ਕਰ ਸੂਬੇ ਦੇ 2.80 ਕਰੋੜ ਲੋਕਾਂ ਦੇ ਹਿੱਤ ਦਾ ਬਜਟ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਬਜਟ ਹੋਵੇਗਾ ਜੋ ਕਿ ਸੂਬੇ ਦੇ ਨੌਨ ਸਟਾਪ ਵਿਕਾਸ ਨੂੰ ਹੋਰ ਗਤੀ ਪ੍ਰਦਾਨ ਕਰੇਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਸਾਰੇ ਵਿਧਾਇਕਾਂ ਵੱਲੋਂ ਸਾਂਝਾ ਕੀਤੇ ਗਏ ਸੁਝਾਆਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਗਾਮੀ ਬਜਟ ਵਿਚ ਪ੍ਰਮੁੱਖ ਸੁਝਾਆਂ ਨੂੰ ਸ਼ਾਮਿਲ ਕਰ ਅਤੇ ਤੇਜੀ ਨਾਲ ਸੂਬੇ ਦਾ ਵਿਕਾਸ ਯਕੀਨੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਜਟ ਨਾ ਸਿਰਫ ਤਤਕਾਲ ਜਰੂਰਤਾਂ ਨੂੰ ਸੰਬੋਧਿਤ ਕਰੇਗਾ ਸਗੋ ਲੰਬੇ ਸਮੇਂ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ 'ਤੇ ਧਿਆਨ ਕੇਂਦ੍ਰਿਤ ਕਰੇਗਾ।
ਇਸ ਮੌਕੇ 'ਤੇ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ, ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਸਾਰੇ ਮੰਤਰੀ, ਵਿਧਾਇਕ, ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਸਮੇਤ ਸੂਬਾ ਸਰਕਾਰ ਦੇ ਤਮਾਮ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।
ਜਾਣਕਾਰੀ ਰਹੇ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਪ੍ਰੀ ਬਜਟ ਕੰਸਲਟੇਸ਼ਨ ਵਿਚ ਹਿੱਸਾ ਲੈਣ ਲਈ ਬਕਾਇਦਾ ਸਾਰੇ ਵਿਧਾਇਕਾਂ ਨੂੰ ਖੁਦ ਪੱਤਰ ਲਿਖਿਆ ਸੀ।
ਕੱਲ 4 ਮਾਰਚ ਨੂੰ ਪ੍ਰੀ ਬਜਟ ਕੰਸਲਟੇਸ਼ਨ ਦੇ ਦੂਜੇ ਦਿਨ ਸਵੇਰੇ 9:30 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ ਬਾਅਦ ਇੱਕ ਵਜੇ ਤੱਕ ਦੋ ਸੈਸ਼ਨ ਹੋਣਗੇ ਜਿਨ੍ਹਾਂ ਵਿਚ ਵਿਧਾਇਕ ਆਪਣੇ-ਆਪਣੇ ਸੁਝਾਅ ਦੇਣਗੇ। ਬਾਅਦ ਵਿਚ ਇੰਨ੍ਹਾਂ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਤੋਂ ਆਉਣ ਵਾਲੇ ਸੁਝਾਆਂ ਨੂੰ ਬਜਟ ਵਿਚ ਸ਼ਾਮਿਲ ਕੀਤਾ ਜਾਵੇਗਾ।