Saturday, March 15, 2025
BREAKING NEWS
ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋਐਨ.ਓ.ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 31 ਅਗਸਤ ਤੱਕ ਵਧਾਈਟਰੰਪ ਦੇ ਨਵੇਂ ਗੋਲਡ ਕਾਰਡ ਸਕੀਮ ’ਚ 50 ਲੱਖ ਡਾਲਰ ਦੀ ਮਿਲੇਗੀ ਅਮਰੀਕੀ ਨਾਗਰਿਕਤਾ AAP ਨੇ ਲੁਧਿਆਣਾ ਪੱਛਮੀ ਉਪ ਚੋਣ ਲਈ MP ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੇ ਖ਼ਿਲਾਫ਼ ਨਗਰ ਨਿਗਮ ਮੋਹਾਲੀ ਵੱਲੋਂ ਸਖਤ ਕਾਰਵਾਈ ਫੇਸ-1 ਵਿੱਚ ਸ਼ੋਅਰੂਮ ਸੀਲ ਨਵੇਂ ਡੀ ਸੀ ਨੇ ਸਟਾਫ਼ ਨਾਲ ਜਾਣ-ਪਛਾਣ ਮੀਟਿੰਗ ਕੀਤੀ

Haryana

ਖੇਡ ਸਿਰਫ ਚੈਂਪੀਅਨ ਨਹੀਂ ਬਣਾਉਂਦੇ ਸਗੋ ਸ਼ਾਂਤੀ, ਪ੍ਰਗਤੀ ਅਤੇ ਭਲਾਈ ਨੂੰ ਵੀ ਪ੍ਰੋਤਸਾਹਨ ਦਿੰਦੇ ਹਨ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

March 12, 2025 12:28 PM
SehajTimes

ਜੇਤੂ ਖਿਡਾਰੀਆਂ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਸਨਮਾਨਿਤ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਡ ਸਿਰਫ ਮੈਡਲ ਜਿੱਤਣ ਦਾ ਹੀ ਨਹੀਂ ਸਗੋ ਲੋਕਾਂ ਦਾ ਦਿੱਲ ਜਿੱਤਣ ਦਾ ਮਾਧਿਅਮ ਵੀ ਹੈ। ਖੇਡ ਸਿਰਫ ਚੈਂਪੀਅਨ ਹੀ ਨਹੀਂ ਬਣਾਉਂਦੇ ਸਗੋ ਇਹ ਸ਼ਾਂਤੀ, ਪ੍ਰਗਤੀ ਅਤੇ ਭਲਾਈ ਨੁੰ ਵੀ ਪ੍ਰੋਤਸਾਹਨ ਦਿੰਦੇ ਹਨ। ਇਹ ਦੁਨੀਆ ਨੂੰ ਜੋੜਨ ਦਾ ਮਜਬੂਤ ਸਰੋਤ ਹਨ। ਮੁੱਖ ਮੰਤਰੀ ਨੇ ਪੁਲਿਸ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡ ਭਾਵਨਾ ਨੂੰ ਮੈਦਾਨ ਤੱਕ ਸੀਮਤ ਨਾ ਰੱਖ ਕੇ ਰੋਜਾਨਾ ਜੀਵਨ ਵਿਚ ਵੀ ਅਪਨਾਉਣ। ਅਨੁਸਾਸ਼ਨ, ਸਮਰਪਣ ਅਤੇ ਟੀਮ ਵਰਕ ਨੂੰ ਜਿਮੇਵਾਰੀ ਨਾਲ ਮਸਾਹਿਤ ਕਰਨ।

ਮੁੱਖ ਮੰਤਰੀ ਅੱਜ ਜਿਲ੍ਹਾ ਕਰਨਾਲ ਵਿਚ ਮਧੂਬਨ ਪੁਲਿਸ ਅਕਾਦਮੀ ਵਿਚ 73ਵੀਂ ਅਖਿਲ ਭਾਰਤੀ ਪੁਲਿਸ ਵਾਲੀਬਾਲ ਸਮੂਹ 2024-25 ਦੇ ਮਸਾਪਨ ਮੌਕੇ 'ਤੇ ਪ੍ਰਬੰਧਿਤ ਇਨਾਮ ਵੰਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਲ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਕਾਬਲਾ ਨਾ ਸਿਰਫ ਖੇਡ ਸਕਿਲ ਦਾ ਪ੍ਰਦਰਸ਼ਨ ਹੈ ਸਗੋ ਪੁਲਿਸ ਫੋਰਸ ਦੇ ਅਨੁਸਾਸ਼ਨ, ਏਕਤਾ ਅਤੇ ਸਮਰਪਣ ਦਾ ਵੀ ਪ੍ਰਤੀਕ ਹੈ। ਖੇਡ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੈ ਸਗੋ ਅਨੁਸਾਸ਼ਨ, ਟੀਮ ਵਰਕ, ਧੀਰਜ ਅਤੇ ਆਤਮਬਲ ਨੂੰ ਵਿਕਸਿਤ ਕਰਨ ਦਾ ਮਹਤੱਵਪੂਰਣ ਸਰੋਤ ਵੀ ਹੈ। ਇਹ ਨਾਲ ਸਿਰਫ ਸ਼ਰੀਰਿਕ ਕੁਸ਼ਲਤਾ ਨੂੰ ਵਧਾਉਂਦੇ ਹਨ ਸਗੋ ਅਨੁਸਾਸ਼ਨ ਭਾਵਨਾ ਅਤੇ ਮਾਨਸਿਕ ਸ਼ਕਤੀ ਨੂੰ ਵੀ ਮਜਬੂਤ ਕਰਦੇ ਹਨ। ਨਾਲ ਹੀ ਵਿਰੋਧੀ ਸਥਿਤੀਆਂ ਵਿਚ ਖੜੇ ਰਹਿਣ ਦੀ ਪੇ੍ਰਰਣਾ ਦਿੰਦੇ ਹਨ।

ਦੇਸ਼ ਦੀ ਸੁਰੱਖਿਅਤ ਵਿਚ ਦਿਨ-ਰਾਤ ਲੱਗੇ ਹੋਏ ਹਨ ਪੁਲਿਸ ਕਰਮਚਾਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਡ ਪੁਲਿਸ ਫੋਰਸਾਂ ਨੂੰ ਜਿਮੇਵਾਰੀ ਦਾ ਪਾਲਣ ਕਰਨ ਵਿਚ ਸਹਾਇਕ ਹੁੰਦੇ ਹਨ। ਇਸ ਮੁਕਾਬਲੇ ਵਿਚ ਵੱਖ-ਵੱਖ ਸੂਬਿਆਂ ਦੀ 35 ਟੀਮਾਂ ਦੇ 1088 ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿੱਚੋਂ 791 ਪੁਰਸ਼, 297 ਮਹਿਲਾ ਅਤੇ 65 ਤਕਨੀਕੀ ਅਧਿਕਾਰੀ ਵੀ ਸ਼ਾਮਿਲ ਹਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੁਲਿਸ ਕਰਮਚਾਰੀ ਦੇਸ਼ ਦੀ ਅੰਦੂਰਣੀ ਸੁਰੱਖਿਆ ਅਤੇ ਨਾਗਰਿਕਾਂ ਦੀ ਰੱਖਿਆ ਵਿਚ ਦਿਨ-ਰਾਤ ਲੱਗੇ ਰਹਿੰਦੇ ਹਨ। ਕੁਦਰਤੀ ਆਪਦਾ, ਕਾਨੂੰਨ ਵਿਵਸਥਾ ਅਤੇ ਐਮਰਜੈਂਸੀ ਸਥਿਤੀ ਵਿਚ ਜਨ ਸਹਿਯੋਗ ਦੀ ਗੱਲ ਹੋਵੇ, ਪੁਲਿਸ ਅਗਰਿਮ ਪੰਕਤੀ ਵਿੱਚ ਖੜੀ ਰਹਿੰਦੀ ਹੈ। ਪੁਲਿਸ ਨਾ ਸਿਰਫ ਜਿਮੇਵਾਰੀਆਂ ਨੁੰ ਨਿਭਾ ਰਹੀ ਹੈ ਸਗੋ ਖੇਡਾਂ ਵਿਚ ਵੀ ਅਮਿੱਟ ਛਾਪ ਛੱਡ ਰਹੀ ਹੈ। ਇਸ ਮੁਕਾਬਲੇ ਵਿਚ ਖਿਡਾਰੀਆਂ ਨੂੰ ਕੁਸ਼ਲਤਾ ਤੇ ਸਮਰੱਥਾ ਨੂੰ ਸਾਿਬਤ ਕਰਨ ਦਾ ਮੌਕਾ ਤਾਂ ਮਿਲਿਆ ਹੀ ਹੈ, ਨਾਲ ਹੀ ਇੱਕ ਦੂ੧ੇ ਦੀ ਭਾਵਨਾਵਾਂ, ਮਾਨਤਾਵਾਂ ਅਤੇ ਰਹਿਣ-ਸਹਿਣ ਦੀ ਜਾਣਕਾਰੀ ਵੀ ਮਿਲੀ ਹੈ। ਇਸ ਨਾਲ ਕੌਮੀ ਏਕਤਾ ਨੂੰ ਮਜਬੂਤੀ ਮਿਲਦੀ ਹੈ।

ਖੇਡ ਅਤੇ ਪੁਲਿਸ ਫੋਰਸ ਦਾ ਡੁੰਘਾ ਸਬੰਧ

ਮੁੱਖ ਮੰਤਰੀ ਨੇ ਕਿਹਾ ਕਿ ਖੇਡ ਅਤੇ ਪੁਲਿਸ ਫੋਰਸ ਦਾ ਡੁੰਘਾ ਸਬੰਧ ਹੈ। ਇੱਕ ਚੰਗਾ ਸਿਪਾਹੀ ਚੰਗਾ ਖਿਡਾਰੀ ਵੀ ਹੁੰਦਾ ਹੈ। ਖਡੇ ਫਿਟਨੈਸ ਨੂੰ ਵੀ ਬਣਾਏ ਬੱਖਦੇ ਹਨ। ਖਿਡਾਰੀਆਂ ਦੇ ਦਮਖਮ 'ਤੇ ਭਾਰਤ ਅੱਜ ਓਲੰਪਿਕ ਅਤੇ ਹੋਰ ਕੌਮਾਂਤਰੀ ਖੇਡਾਂ ਵਿਚ ਵੱਡੀ ਸ਼ਕਤੀ ਵਜੋ ਉਭਰ ਰਿਹਾ ਹੈ। ਹਰਿਆਣਾ ਦੇ ਖਿਡਾਰੀਆਂ ਦਾ ਇੰਨ੍ਹਾਂ ਵਿਚ ਸੱਭ ਤੋਂ ਵੱਧ ਯੋਗਦਾਨ ਰਿਹਾ ਹੈ।ਕੁੱਝ ਦਿਨ ਪਹਿਲਾਂ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਹਰਿਆਣਾ ਦੇ 11 ਖਿਡਾਰੀਆਂ ਨੂੰ ਸਨਮਾਨਿਤ ਕੀਤਾ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 2024 ਵਿਚ ਪੇਰਿਸ ਵਿਚ ਪ੍ਰਬੰਧਿਤ ਓਲੰਪਿਕ ਖੇਡਾਂ ਵਿਚ ਭਾਰਤ ਵੱਲੋਂ ਜਿੱਤੇ ਗਏ 6 ਵਿੱਚੋਂ 5 ਮੈਡਲ ਹਰਿਆਣਾ ਦੇ ਖਿਡਾਰੀਆਂ ਨੈ ਪ੍ਰਾਪਤ ਕੀਤੇ। ਟੋਕਿਓ ਓਲੰਪਿਕ 2020 ਵਿਚ ਜਿੱਤੇ 7 ਵਿੱਚੋਂ 4 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਹਾਸਲ ਕੀਤੇ। ਸਾਲ 2022 ਦੇ ਏਸ਼ਿਆਈ ਖੇਡਾਂ ਵਿਚ ਜਿੱਤੇ ਗਏ 111 ਵਿੱਚੋਂ 28 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਪ੍ਰਾਪਤ ਕੀਤੇ। ਇੰਨ੍ਹਾਂ ਹੀ ਨਹੀਂ 2022 ਵਿਚ ਕਾਮਨਵੈਲਥ ਖੇਡਾਂ ਵਿਚ ਵੀ ਹਰਿਆਣਾ ਨੇ 20 ਮੈਡਲ ਜਿੱਤੇ। ਇਹ ਸਰਕਾਰ ਦੀ ਦੂਰਦਰਸ਼ੀ ਖੇਡ ਨੀਤੀ ਦਾ ਨਤੀਜਾ ਹੈ।

ਖਿਡਾਰੀਆਂ ਦੇ ਲਈ ਬਣਾਇਆ ਹਰਿਆਣਾ ਐਕਸੀਲੈਂਸ ਖਿਡਾਰੀ ਸੇਵਾ ਨਿਯਮ 2021

ਮੁੱਖ ਮੰਤਰੀ ਨੇ ਕਿਹਾ ਕਿ ਸੁਰੱਖਿਅਤ ਰੁਜਗਾਰ ਯਕੀਨੀ ਕਰਨ ਲਈ ਹਰਿਆਣਾ ਐਕਸੀਲੈਂਸ ਖਿਡਾਰੀ ਸੇਵਾ ਨਿਯਮ 2021 ਬਣਾਏ ਹਨ। ਇਸ ਦੇ ਤਹਿਤ ਖੇਡ ਵਿਭਾਗ ਵਿਚ 550 ਨਵੇਂ ਅਹੁਦੇ ਬਣਾਏ ਗਏ ਹਨ। ਹੁਣ ਤੱਕ 224 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਖਿਡਾਰੀਆਂ ਲਈ ਸ਼ੇ੍ਰਣੀ ਇੱਕ ਤੋਂ ਚਾਰ ਤੱਕ ਦੀ ਸਿਧੀ ਭਰਤੀ ਵਿਚ ਰਾਖਵਾਂ ਦਾ ਪ੍ਰਾਵਧਾਨ ਕੀਤਾ ਹੈ। ਹਰਿਆਣਾ ਪਹਿਲਾ ਅਜਿਹਾ ਸੂਬਾ ਹੈ ਜਿੱਥੇ ਮੈਡਲ ਜਿੱਤਣ ਵਾਲਿਆਂ ਨੁੰ ਨਗਦ ਪੁਰਸਕਾਰ ਦਿੱਤਾ ਜਾਂਦਾ ਹੈ। ਹੁਣ ਤੱਕ 591 ਕਰੋੜ ਦੇ ਨਗਦ ਪੁਰਸਕਾਰ ਦਿੱਤਾੇ ਜਾ ਚੁੱਕੇ ਹਨ। ਇੰਨ੍ਹਾ ਹੀ ਨਹੀਂ ਖੇਡਾਂ ਵਿਚ ਐਕਸੀਲੈਂਸ ਪ੍ਰਦਰਸ਼ਨ ਕਰਨ ਵਾਲੇ 218 ਖਿਡਾਰੀਆਂ ਨੂੰ ਮਾਣਭੱਤਾ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ। ਸਾਲ 2014 ਤੋਂ ਹੁਣ ਤੱਕ 29 ਹਜਾਰ ਤੋਂ ਵੱਧ ਵਿਦਿਆਰਥੀਆਂ ਨੂੰ 53 ਕਰੋੜ 45 ਲੱਖ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ। ਸੂਬੇ ਵਿਚ 1489 ਖੇਡ ਨਰਸਰੀਆਂ ਕੰਮ ਕਰ ਰਹੀਆਂ ਹਨ। ਇੰਨ੍ਹਾਂ ਵਿਚ 37 ਹਜਾਰ 225 ਖਿਡਾਰੀ ਸਿਖਲਾਈ ਲੈ ਰਹੇ ਹਨ। ਸੂਬੇ ਵਿਚ ਖੇਡਾਂ ਦੇ ਲਈ ਮਜਬੂਤ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਨੇ ਖਿਡਾਰੀਆਂ ਨੂੰ ਕਿਹਾ ਕਿ ਜਿਸ ਵੀ ਖੇਡ ਵਿਚ ਹਨ, ਉਸ ਜੰਮ ਕੇ ਖੇਡਣ ਅਤੇ ਖੁਦ ਵੀ ਜਿੱਤਣ ਅਤੇ ਟੀਮ ਨੂੰ ਵੀ ਜਿਤਾਉਣ। ਹਾਰਨ 'ਤੇ ਵੀ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਪੀਐਮ ਨੇ ਵੀ ਇੱਕ ਵਾਰ ਕਿਹਾ ਸੀ-ਖੇਡ ਅਜਿਹਾ ਖੇਤਰ ਹੈ ਜਿੱਥੇ ਕੋਈ ਹਾਰਤਾ ਨਹੀਂ ਹੈ ਸਗੋ ਸਿੱਖਦਾ ਹੈ। ਵਿਕਸਿਤ ਭਾਰਤ ਅਤੇ ਵਿਕਸਿਤ ਹਰਿਆਣਾ ਦੇ ਨਿਰਮਾਣ ਵਿਚ ਪੁਲਿਸ ਕਰਮਚਾਰੀਆਂ ਦੀ ਭੂਕਿਮਾ ਹੋਰ ਵੱਧ ਜਾਂਦੀ ਹੈ।1

19ਵੀਂ ਵਾਰ ਹਰਿਆਣਾ ਨੂੰ ਮਿਲਿਆ ਅਖਿਲ ਭਾਤਰੀ ਪੁਲਿਸ ਖੇਡਾਂ ਦੀ ਮੇਜਬਾਨੀ ਦਾ ਜਿੱਮਾ

ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਰਤੂਜੀਤ ਕਪੂਰ ਨੇ ਦਸਿਆ ਕਿ ਹਰਿਆਣਾ ਪੁਲਿਸ ਨੂੰ 19ਵੀਂ ਵਾਰ ਅਖਿਲ ਭਾਂਰਤੀ ਪੁਲਿਸ ਖੇਡਾਂ ਦੀ ਮੇਜਬਾਨੀ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਖਿਡਾਰੀਆਂ ਦੇ ਭੱਤਾ ਵਿਚ ਤਿੰਨ ਗੁਣਾ ਵਾਧਾ ਕੀਤਾ ਹੈ। ਵਰਦੀ ਭੱਤਾ ਢਾਈ ਗੁਣਾ ਵਧਾਇਆ ਗਿਆ ਹੈ। ਇੰਨ੍ਹਾ ਹੀ ਨਹੀਂ ਮੋਬਾਇਲ ਭੱਤਾ ਵੀ ਸ਼ੁਰੂ ਕੀਤਾ ਗਿਆ ਹੈ। ਯਾਤਰਾ ਭੱਤਾ 10 ਦਿਨ ਤੋਂ ਵਧਾ ਕੇ 20 ਦਿਨ ਕਰ ਦਿੱਤਾ ਗਿਆ ਹੈ। ਰਾਸ਼ਨ ਭੱਤਾ ਵੀ ਵਧਾਇਆ ਗਿਆ ਹੈ। ਸ਼ਹੀਦਾਂ ਦੇ ਆਸ਼ਰਿਤਾ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਰਕਮ ਨੂੰ ਤਿੰਨ ਗੁਣਾ ਕਰ ਦਿੱਤਾ ਹੈ। ਸੂਬੇ ਵਿਚ 22 ਪੁਲਿਸ ਪਬਲਿਕ ਸਕੂਲ ਖੋਲੇ ਗਏ ਹਨ। ਪੁਲਿਸ ਲਾਇਨਾਂ ਵਿਚ 16 ਈ-ਲਾਇਬ੍ਰੇਰੀ ਖੋਲੀ ਜਾ ਚੁੱਕੀ ਹੈ। ਹਰ ਜਿਲ੍ਹਾ ਵਿਚ ਜਿਮ ਬਣਾਏ ਗਏ ਹਨ।

ਇਸ ਮੌਕੇ 'ਤੇ ਅਈਬੀ ਦੇ ਸੰਯੁਕਤ ਨਿਦੇਸ਼ਕ ਆਈਪੀਐਸ ਵਿਧੂ ਸ਼ੇਖਰ ਨੈ ਵੀ ਖਿਡਾਰੀਆਂ ਨੂੰ ਸੰਬੋਧਿਤ ਕੀਤਾ। ਇਸ ਮੌਕੇ 'ਤੇ ਪ੍ਰਬੰਧ ਕਮੇਟੀ ਦੇ ਸਕੱਤਰ ਅਤੇ ਪੁਲਿਸ ਇੰਸਪੈਕਟਰ ਜਨਰਲ ਓਮਪ੍ਰਕਾਸ਼, ਰੋਹਤਕ ਰੇਂਜ ਆਈਜੀ ਕੇਕੇ ਰਾਓ, ਡਿਪਟੀ ਕਮਿਸ਼ਨਰ ਉੱਤਮ ਸਿੰਘ, ਐਸਪੀ ਗੰਗਾ ਰਾਮ ਪੁਨਿਆ ਮੌਜੂਦ ਰਹੇ।

Have something to say? Post your comment

 

More in Haryana

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਧਾਨਸਭਾ ਵਿਚ ਕੀਤਾ ਐਲਾਨ

ਸੂਬੇ ਦੇ ਵੱਖ-ਵੱਖ ਨਗਰ ਨਿਗਮਾਂ, ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਦੇ ਮੇਅਰ/ਪ੍ਰਧਾਨ ਅਤੇ ਵਾਰਡ ਮੈਂਬਰਾਂ ਲਈ ਗਿਣਤੀ ਦਾ ਕੰਮ ਸਪੰਨ, ਚੋਣ ਨਤੀਜੇ ਐਲਾਨ : ਰਾਜ ਚੋਣ ਕਮਿਸ਼ਨਰ ਧਨਪਤ ਸਿੰਘ

ਨੌਜੁਆਨਾਂ ਨੂੰ ਅਵੈਧ ਰੂਪ ਨਾਲ ਵਿਦੇਸ਼ ਭੇਜਣ ਵਾਲੇ ਅਵੈਧ ਟਰੈਵਲ ਏਜੰਟਾਂ ਦੇ ਖਿਲਾਫ ਸ਼ਿਕਾਇਤ ਮਿਲਣ 'ਤੇ ਕੀਤੀ ਜਾਵੇਗੀ ਸਖਤ ਕਾਰਵਾਈ : ਸ੍ਰੀ ਮਹੀਪਾਲ ਢਾਂਡਾ

ਸੂਬੇ ਦੇ ਵੱਖ-ਵੱਖ MC, MC ਅਤੇ MC ਵਿਚ 2 ਮਾਰਚ ਅਤੇ ਪਾਣੀਪਤ ਨਗਰ ਨਿਗਮ ਵਿਚ ਹੋਏ 9 ਮਾਰਚ ਨੂੰ ਹੋਏ ਚੋਣ ਦੀ 12 ਮਾਰਚ ਨੂੰ ਹੋਵੇਗੀ ਗਿਣਤੀ : ਰਾਜ ਚੋਣ ਕਮਿਸ਼ਨਰ ਧਨਪਤ ਸਿੰਘ

ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਹਰਿਆਣਾ ਸਰਕਾਰ ਵਚਨਬੱਧ

7 ਮਾਰਚ ਤੋਂ 28 ਮਾਰਚ ਤੱਕ ਚੱਲੇਗਾ ਵਿਧਾਨਸਭਾ ਦਾ ਬਜਟ ਸੈਸ਼ਨ : ਮੁੱਖ ਮੰਤਰੀ

ਖੇਤੀਬਾੜੀ ਮੰਤਰੀ ਨੇ ਕਿਸਾਨਾਂ ਲਈ ਇਤਿਹਾਸਿਕ ਫੈਸਲੇ 'ਤੇ ਮੁੱਖ ਮੰਤਰੀ ਦਾ ਪ੍ਰਗਟਾਇਆ ਧੰਨਵਾਦ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਭਾਰਤੀ ਤਕਨਾਲੋਜੀ ਸੰਸਥਾਨ (ਆਈਆਈਟੀ) ਪਰਿਸਰ ਦੀ ਸਥਾਪਨਾ ਲਈ ਪ੍ਰਸਤਾਵ ਤਿਆਰ ਕਰਨ ਦੇ ਦਿੱਤੇ ਨਿਰਦੇਸ਼

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰੀ ਬਜਟ ਕੰਸਲਟੇਸ਼ਨ ਮੀਟਿੰਗ ਦਾ ਹੋਇਆ ਪ੍ਰਬੰਧ

ਕਿਸਾਨ ਖੇਤੀ ਬਾੜੀ ਅਧਿਕਾਰੀ ਜਾਂ ਟੋਲ ਫ੍ਰੀ ਨੰਬਰ 'ਤੇ ਸੰਪਰਕ ਕਰ ਦਰਜ ਕਰਵਾਉਣ ਫ਼ਸਲ ਖ਼ਰਾਬ ਹੋਣ ਦੀ ਰਿਪੋਰਟ : ਖੇਤੀ ਬਾੜੀ ਮੰਤਰੀ