ਚੰਡੀਗੜ੍ਹ : ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਦਸਿਆ ਕਿ ਸੂਬੇ ਦੇ ਵੱਖ-ਵੱਖ ਨਗਰ ਨਿਗਮਾਂ, ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਦੇ ਮੇਅਰ/ਪ੍ਰਧਾਨ ਅਤੇ ਵਾਰਡ ਮੈਂਬਰਾਂ ਲਈ ਹੋਏ ਚੋਣ ਲਈ 2 ਮਾਰਚ ਨੂੰ ਚੋਣ ਹੋਇਆ ਸੀ। ਇਸੀ ਤਰ੍ਹਾ ਨਗਰ ਨਿਗਮ ਪਾਣੀਪਤ ਦੇ ਮੇਅਰ ਦੇ ਅਹੁਦੇ ਅਤੇ ਬੋਰਡ ਮੈਂਬਰਾਂ ਦੇ ਚੋਣ ਨਈ 9 ਮਾਰਚ ਨੂੰ ਵੋਟ ਪਾਏ ਗਏ ਸਨ। ਇੰਨ੍ਹਾਂ ਸਾਰੇ ਵੋਟਾਂ ਦੀ ਗਿਣਤੀ 12 ਮਾਰਚ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਗਿਣਤੀ ਪੂਰੀ ਹੋਣ 'ਤੇ ਇਸੀ ਦਿਨ ਚੋਣਾਂ ਦੇ ਨਤੀਜੇ ਵੀ ਐਲਾਨ ਕੀਤੇ ਜਾਣਗੇ।
ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਦਸਿਆ ਕਿ ਰਾਜ ਚੋਣ ਕਮਿਸ਼ਨ ਦੀ ਵੈਬਸਾਇਟ https://secharyana.gov.in 'ਤੇ ਚੋਣਾਂ ਦੇ ਨਤੀਜਿਆਂ ਨੂੰ ਦੇਖਿਆ ਜਾ ਸਕੇਗਾ। ਗਿਣਤੀ ਦੌਰਾਨ ਕਿਸੇ ਵੀ ਉਮੀਦਵਾਰ ਅਤੇ ਉਨ੍ਹਾਂ ਦੇ ਗਿਣਤੀ ਏਜੰਟ ਅਤੇ ਗਿਣਤੀ ਸਟਾਫ ਨੂੰ ਆਪਣੇ ਨਾਲ ਗਿਣਤੀ ਕੇਂਦਰ ਵਿਚ ਮੋਬਾਇਲ ਫੋਨ, ਪੈਨ ਡਰਾਇਵ, ਕੈਮਰਾ, ਲੈਪਟਾਪ, ਪੈਨ, ਡਿਜੀਟਲ ਘੜੀ ਆਦਿ ਕੋਈ ਇਲੈਕਟ੍ਰੋਨਿਕ ਯੰਤਰ ਲੈ ਜਾਣ ਦੀ ਮੰਜੂਰੀ ਨਹੀਂ ਹੋਵੇਗੀ।
ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੈ ਦਸਿਆ ਕਿ ਸ਼ਹਿਰੀ ਸਥਾਨਕ ਨਿਗਮ ਚੋਣਾਂ ਦੇ ਗਿਣਤੀ ਦੇ ਕੰਮ ਨੂੰ ਸਹੀ ਢੰਗ ਨਾਲ ਖਤਮ ਕਰਵਾਉਣ ਲਈ ਕਮਿਸ਼ਨ ਅਤੇ ਸਬੰਧਿਤ ਜਿਲ੍ਹਾ ਪ੍ਰਸਾਸ਼ਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸਾਰੇ ਸਬੰਧਿਤ ਸਥਾਨਾਂ 'ਤੇ ਗਿਣਤੀ ਸਟਾਫ ਦੇ ਨਾਲ-ਨਾਲ ਇਲੈਕਸ਼ਨ ਓਬਜਰਵਰ ਵੀ ਮੌਜੂਦ ਰਹਿਣਗੇ। ਸੁਰੱਖਿਆ ਦੇ ਮੱਦੇਨਜਰ ਵਿਸ਼ੇਸ਼ਕਰ ਈਵੀਐਮ ਦੀ ਸੁਰੱਖਿਆ ਲਈ ਸਟ੍ਰਾਂਗ ਰੁਮ ਤੋਂ ਗਿਣਤੀ ਕੇਂਦਰ ਤੱਕ ਈਵੀਐਮ ਲੈ ਜਾਣ ਵਾਲੀ ਪਾਰਟੀ ਦੇ ਨਾਲ ਪੁਲਿਸ ਫੋਰਸ ਰਹੇਗੀ।
ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ ਅੱਗੇ ਦਸਿਆ ਕਿ ਨਗਰ ਨਿਗਮ ਮਾਨੇਸਰ, ਗੁਰੂਗ੍ਰਾਮ, ਫਰੀਦਾਬਾਦ, ਹਿਸਾਰ, ਰੋਹਤਕ, ਕਰਨਾਲ, ਯਮੁਨਾਨਗਰ ਅਤੇ ਪਾਣੀਪਤ ਵਿਚ ਮੇਅਰ ਅਤੇ ਬੋਰਡ ਮੈਂਬਰਾਂ ਦੇ ਅਹੁਦਿਆਂ ਲਈ ਹੋਏ ਚੋਣਾਂ ਦੀ ਗਿਣਤੀ ਦਾ ਕੰਮ ਹੋਵੇਗਾ। ਇਸ ਦੇ ਨਾਲ-ਨਾਲ ਨਗਰ ਨਿਗਮ ਅੰਬਾਲਾ ਅਤੇ ਸੋਨੀਪਤ ਵਿਚ ਮੇਅਰ ਅਹੁਦੇ ਤਹਿਤ ਜਿਮਨੀ-ਚੋਣ ਲਈ ਹੋਏ ਚੋਣਾਂ ਦੀ ਗਿਣਤੀ ਦਾ ਕੰਮ ਹੋਵੇਗਾ।
ਇਸੀ ਤਰ੍ਹਾ ਨਗਰ ਪਰਿਸ਼ਦ ਅੰਬਾਲਾ ਸਦਰ, ਪਟੌਦੀ-ਜਟੌਲੀ-ਮੰਡੀ, ਥਾਨੇਸਰ ਅਤੇ ਸਿਰਸਾ ਵਿਚ ਪ੍ਰਧਾਨ (ਪ੍ਰੈਜੀਡੇਂਟ) ਅਤੇ ਵਾਰਡ ਮੈਂਬਰਾਂ ਦੇ ਅਹੁਦਿਆਂ ਲਈ ਅਤੇ ਨਗਰ ਪਰਿਸ਼ਦ ਸੋਹਨਾ ਵਿਚ ਪ੍ਰਾਂਘਨ (ਪ੍ਰੈਜੀਡੈਂਟ) ਅਹੁਦੇ ਤਹਿਤ ਜਿਮਨੀ-ਚੋਣ ਲਈ ਦੀ ਗਿਣਤੀ ਕੀੀਤ ਜਾਵੇਗੀ।
ਰਾਜ ਦੀ 21 ਨਗਰ ਪਾਲਿਕਾਵਾਂ ਨਾਂਮਤ ਬਰਾੜਾ, ਬਵਾਨ ਖੇੜਾ, ਸਿਵਾਨੀ, ਲੋਹਾਰੂ, ਜਾਖਲ ਮੰਡੀ, ਫਰੂਖਨਗਰ, ਨਾਰਨੌਂਦ ਬੇਰੀ, ਜੁਲਾਨਾ, ਸੀਵਨ, ਪੁੰਡਰੀ, ਕਲਾਇਤ, ਨੀਲੋਖੇੜੀ, ਇੰਦਰੀ, ਅਅੇਲੀ ਮੰਡੀ, ਕਨੀਨਾ, ਤਾਵੜੂ, ਹਥੀਨ, ਕਲਾਨੌਰ, ਖਰਖੌਦਾ ਅਤੇ ਰਾਦੌਰ ਵਿਚ ਪ੍ਰੈਜੀਡੈਂਟ ਅਤੇ ਵਾਰਡ ਮੈਂਬਰਾਂ ਦੇ ਅਹੁਦਿਆਂ ਲਈ ਹੋਏ ਚੋਣ ਦੀ ਗਿਣਤੀ ਹੋਵੇਗੀ। ਇਸੀ ਤਰ੍ਹਾ ਨਗਰ ਪਾਲਿਕਾ ਅਸੰਧ ਅਤੇ ਇਸਮਾਈਲਾਬਾਦ ਵਿਚ ਪ੍ਰਧਾਨ ਅਹੁਦੇ ਅਤੇ ਨਗਰ ਪਾਲਿਕਾ ਸਫੀਦੋਂ ਦੇ ਵਾਰਡ ਨੰਬਰ 14, ਤਰਾਵੜੀ ਦੇ ਵਾਰਡ ਨੰਬਰ 5 ਵਿਚ ਵਾਰਡ ਮੈਂਬਰ ਅਹੁਦੇ ਲਈ ਹੋਏ ਜਿਮਨੀ ਚੋਣਾ ਲਈ ਵੋਟਾਂ ਦੀ ਗਿਣਤੀ ਵੀ ਨਾਲ ਹੀ ਕੀਤੀ ਜਾਵੇਗੀ।