ਚੰਡੀਗੜ੍ਹ : ਹਰਿਆਣਾ ਦੇ ਖੇਤੀ ਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬੇ ਵਿੱਚ ਕਿਸਾਨਾਂ ਦੀ ਸਹੂਲਤ ਲਈ ਪ੍ਰਧਾਨ ਮੰਤਰੀ ਫ਼ਸਲ ਬੀਮਾ ਸਕੀਮ ਅਤੇ ਹਰਿਆਣਾ ਮੁਆਵਜ਼ਾ ਪੋਰਟਲ ਰਾਹੀਂ ਫ਼ਸਲ ਨੁਕਸਾਨ ਦੀ ਰਿਪੋਰਟਿੰਗ ਦੀ ਵਿਵਸਥਾ ਉਪਲੱਬਧ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਕਰਵਾਇਆ ਹੈ, ਉਹ ਆਪਣੇ ਨਜਦੀਕ ਦੇ ਖੇਤੀ ਬਾੜੀ ਅਧਿਕਾਰੀ ਜਾਂ ਟੋਲ ਫ੍ਰੀ ਨੰਬਰ 14447 'ਤੇ ਸੰਪਰਕ ਕਰ 72 ਘੰਟੇ ਅੰਦਰ ਆਪਣੀ ਫ਼ਸਲ ਖ਼ਰਾਬ ਦੀ ਰਿਪੋਰਟ ਦਰਜ ਕਰਵਾ ਸਕਦੇ ਹਨ।
ਉੱਥੇ ਹੀ, ਜਿਹੜੇ ਕਿਸਾਨ ਇਸ ਸਕੀਮ ਦੇ ਤਹਿਤ ਰਜਿਸਟਰਡ ਨਹੀਂ ਹਨ, ਉਹ ਹਰਿਆਣਾ ਮੁਆਵਜ਼ਾ ਪੋਰਟਲ 'ਤੇ ਆਪਣਾ ਨੁਕਸਾਨ ਦਰਜ ਕਰਵਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਦਾ 'ਮੇਰੀ ਫ਼ਸਲ, ਮੇਰਾ ਵੇਰਵਾ' ਪੋਰਟਲ 'ਤੇ ਰਜਿਸਟ੍ਰੇਸ਼ਨ ਜਰੂਰੀ ਹੈ। ਖੇਤੀ ਬਾੜੀ ਮੰਤਰੀ ਨੇ ਜਲਦ ਤੋਂ ਜਲਦ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ।
ਸ੍ਰੀ ਰਾਣਾ ਨੇ ਸਾਰੇ ਪ੍ਰਭਾਵਿਤ ਕਿਸਾਨਾਂ ਤੋਂ ਅਪੀਲ ਕੀਤੀ ਕਿ ਉਹ ਨਿਰਧਾਰਿਤ ਸਮੇਂ ਦੇ ਅੰਦਰ ਆਪਣੀ ਫ਼ਸਲ ਨੁਕਸਾਨ ਦੀ ਰਿਪੋਰਟ ਦਰਜ ਕਰਵਾ ਕੇ ਸਰਕਾਰ ਦੀ ਮਦਦ ਸਕੀਮਾਂ ਦਾ ਲਾਭ ਚੁੱਕਣ।