ਸੁਨਾਮ : ਸ਼੍ਰੀਮਦ ਭਾਗਵਤ ਕਥਾ ਸਪਤਾਹ ਯੱਗ ਦੀ ਅਰੰਭਤਾ ਤੋਂ ਪਹਿਲਾਂ ਸ਼੍ਰੀ ਹਰਿਦਾਸ ਨਿਕੁੰਜ ਬਿਹਾਰੀ ਸੇਵਾ ਸੰਮਤੀ ਵੱਲੋਂ ਐਤਵਾਰ ਨੂੰ ਸੁਨਾਮ ਵਿਖੇ ਵਿਸ਼ਾਲ ਝੰਡਾ ਯਾਤਰਾ ਅਤੇ ਕਲਸ਼ ਯਾਤਰਾ ਕੱਢੀ ਗਈ। ਝੰਡਾ ਯਾਤਰਾ ਵਿੱਚ ਸ਼ਹਿਰੀਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਬਾਜ਼ਾਰਾਂ ਵਿੱਚ ਝੰਡਾ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਝੰਡੇ ਫੜੇ ਹੋਏ ਸਨ। ਦੱਸਣਯੋਗ ਹੈ ਕਿ ਸੁਨਾਮ ਵਿਖੇ 23 ਤੋਂ 30 ਮਾਰਚ ਤੱਕ ਸ੍ਰੀ ਮਦ ਭਾਗਵਤ ਕਥਾ ਸਪਤਾਹ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜੀਵ ਕੁਮਾਰ ਮੱਖਣ, ਨਵੀਨ ਗਰਗ, ਮੁਨੀਸ਼ ਗੁਪਤਾ, ਰਾਜੇਸ਼ ਅਗਰਵਾਲ, ਡਾਕਟਰ ਮਨੋਜ, ਯਸ਼ਪਾਲ ਮੰਗਲਾ, ਅਨਿਲ ਜੁਨੇਜਾ, ਰਾਜਨ ਸਿੰਗਲਾ, ਕਰਨ ਬਾਂਸਲ, ਗੋਪਾਲ ਗੋਇਲ, ਅਮਿੱਤ ਕੌਸ਼ਲ, ਬਬਲਾ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।