ਸੁਨਾਮ : ਲਾਈਨਜ ਕਲੱਬ ਸੁਨਾਮ (ਪਰਾਈਮ) ਦੇ ਪ੍ਰਧਾਨ ਅੰਕਿਤ ਪਹੂਜਾ, ਚੇਅਰਮੈਨ ਅੰਕੁਰ ਜ਼ਖ਼ਮੀ ਅਤੇ ਸਰਪ੍ਰਸਤ ਡਾਕਟਰ ਅੰਸੂਮਨ ਫੂਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਪਵਿੱਤਰ ਸਿੰਗਲਾ ਨੂੰ ਸਰਬਸੰਮਤੀ ਨਾਲ ਸਾਲ 2025-26 ਲਈ ਪ੍ਰਧਾਨ ਚੁਣਿਆ ਗਿਆ। ਕਲੱਬ ਦੇ ਸੈਕਟਰੀ ਭੁਪਿੰਦਰ ਭਾਰਦਵਾਜ ਅਤੇ ਕੈਸ਼ੀਅਰ ਅਮਿੱਤ ਕੌਸ਼ਲ ਨੇ ਕਲੱਬ ਦੇ ਨਵੇਂ ਪ੍ਰਧਾਨ ਲਈ ਪਵਿੱਤਰ ਸਿੰਗਲਾ ਦਾ ਨਾਮ ਹਾਊਸ ਵਿਚ ਪੇਸ਼ ਕੀਤਾ ਜਿਸ ਦੇ ਵਿੱਚ ਮੈਂਬਰਾਂ ਨੇ ਆਪਣੀ ਸਹਿਮਤੀ ਦਿੱਤੀ ਅਤੇ ਸਰਬਸੰਮਤੀ ਨਾਲ ਪਵਿੱਤਰ ਸਿੰਗਲਾ ਨੂੰ ਪ੍ਰਧਾਨ ਚੁਣ ਲਿਆ ਗਿਆ। ਕਲੱਬ ਮੈਂਬਰਾਂ ਨੇ ਪਵਿੱਤਰ ਸਿੰਗਲਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਨਵੇਂ ਬਣੇ ਪ੍ਰਧਾਨ ਪਵਿੱਤਰ ਸਿੰਗਲਾ ਨੇ ਕਲੱਬ ਮੈਂਬਰਾਂ ਦਾ ਉਨ੍ਹਾਂ ਪ੍ਰਤੀ ਵਿਸ਼ਵਾਸ ਪ੍ਰਗਟਾਉਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਕਲੱਬ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਉਸ ਉਪਰ ਖਰਾ ਉਤਰਨਗੇ ਅਤੇ ਵਿਸ਼ਵਾਸ ਦਿਵਾਇਆ ਕਿ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਵੱਖ ਵੱਖ ਸਮਾਜ ਸੇਵੀ ਪ੍ਰਾਜੈਕਟਾਂ ਰਾਹੀਂ ਲੋੜਵੰਦਾਂ ਤਕ ਰਾਹਤ ਪਹੁੰਚਾਉਣ ਲਈ ਤੱਤਪਰ ਰਹਿਣਗੇ। ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਭਵਿੱਖ ਵਿੱਚ ਲਾਏ ਜਾਣ ਵਾਲੇ ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਡਾਕਟਰ ਅੰਸੂਮਨ ਫੂਲ, ਚੇਅਰਮੈਨ ਅੰਕੁਰ ਜਖਮੀ, ਅੰਕਿਤ ਪਹੂਜਾ, ਭੁਪਿੰਦਰ ਭਾਰਦਵਾਜ, ਡਾਕਟਰ ਪੁਨੀਤ ਗੋਇਲ, ਅਮਿੱਤ ਕੌਸ਼ਲ, ਰਿੰਕੂ ਬਰਤਨ, ਅਭਿਸ਼ੇਕ ਜਿੰਦਲ, ਸਚਿਨ ਗੁਪਤਾ, ਰੋਹਿਤ ਕੁਮਾਰ, ਰੋਬਿਨ ਵਾਸ਼ਨ, ਸੰਦੀਪ ਸ਼ਰਮਾ, ਪ੍ਰਿਤਪਾਲ ਸਿੰਘ ਮੱਲੀ, ਅਸ਼ੋਕ ਕੁਮਾਰ, ਰਾਜੇਸ਼ ਕੁਮਾਰ, ਸੋਨੂੰ ਖੀਪਲਾ ਹਨੀਸ਼ ਟੱਕਰ, ਰਾਕੇਸ਼ ਅਰੋੜਾ, ਰੁਪਿੰਦਰ ਰਮੀ, ਗੁਰਜੀਤ ਸਿੰਘ, ਯਾਦਵਿੰਦਰ ਸਿੰਘ, ਰਮਣੀਕ ਬੈਣੀਪਾਲ, ਰਵੀ ਕੁਮਾਰ, ਨਿਖਿਲ ਕੁਮਾਰ, ਯੋਗੇਸ਼ ਕੁਮਾਰ ਆਦਿ ਹਾਜ਼ਰ ਸਨ।