Saturday, April 19, 2025

Sports

ਕੁਰਾਲੀ ਦੀ ਧੀ ਨਵਪ੍ਰੀਤ ਕੌਰ ਨੇ ਨੈਸ਼ਨਲ ਖੇਡਾਂ ਦੌਰਾਨ ਵੇਟ ਲਿਫਟਿੰਗ’ਚ ਕਾਂਸੀ ਦਾ ਤਮਗਾ ਜਿੱਤਿਆ

April 18, 2025 12:33 PM
SehajTimes

ਕੁਰਾਲੀ  : ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਮਾਡਲ ਟਾਊਨ ਦੀ ਵਸਨੀਕ ਨਵਪ੍ਰੀਤ ਕੌਰ ਪੁੱਤਰੀ ਸੋਹਣ ਸਿੰਘ ਕਾਨੂੰਗੋ ਨੇ ਬੀਤੇ ਦਿਨੀਂ ਮਨੀਪੁਰ ਇੰਫਾਲ ਵਿਖੇ ਹੋਈਆਂ ਅੰਡਰ 17 ਸਾਲਾ ਨੈਸ਼ਨਲ ਖੇਡਾਂ ਦੌਰਾਨ ਵੇਟ ਲਿਫਟਿੰਗ ’ਚ ਕਾਂਸੀ ਦਾ ਤਮਗਾ ਜਿੱਤ ਕੇ ਸਥਾਨਕ ਸ਼ਹਿਰ ਅਤੇ ਪਰਿਵਾਰ ਦਾ ਨਾਂਅ ਰੋਸ਼ਨ ਕੀਤਾ ਹੈ। ਅੱਜ ਨਵਪ੍ਰੀਤ ਕੌਰ ਦੇ ਕੁਰਾਲੀ ਪਹੁੰਚਣ ਤੇ ਸ਼ਹਿਰ ਦੇ ਮੋਹਤਬਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਫੁੱਲਾਂ ਦੇ ਹਾਰਾਂ ਨਾਲ ਉਸਦਾ ਸਵਾਗਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ 13 ਅਪ੍ਰੈਲ ਤੱਕ ਇੰਫਾਲ ਮਨੀਪੁਰ ਵਿਖੇ ਹੋਈ ਅੰਡਰ 17 ਸਾਲਾ ਨੈਸ਼ਨਲ 81 ਵੇਟ ਕੈਟਾਗਰੀ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦਿਆਂ ਉਸ ਵੱਲੋਂ 144 ਕਿਲੋ ਭਾਰ ਵਰਗ ਚੁੱਕ ਕੇ ਤੀਸਰਾ ਸਥਾਨ ਹਾਸਿਲ ਕਰਦਿਆਂ ਕਾਂਸੀ ਦਾ ਤਮਗਾ ਹਾਸਿਲ ਕੀਤਾ। ਉਸਨੇ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਉਸਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਹੁਣ ਉਸਦੀ ਚੋਣ ‘ਖੋਲੋ ਇੰਡੀਆ ਪ੍ਰਤੀਯੋਗਤਾ’, ਜੋ ਕਿ 7 ਮਈ ਤੋਂ 11 ਮਈ ਤੱਕ ਪਟਨਾ ਬਿਹਾਰ ਵਿਖੇ ਹੋ ਰਹੀ ਹੈ, ਲਈ ਹੋ ਚੁੱਕੀ ਹੈ ਅਤੇ ਇਸ ਮੁਕਾਬਲੇ ਲਈ ਉਸ ਵੱਲੋਂ ਜੀਅ ਜਾਨ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਨਵਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਨਿਸ਼ਾਨਾ ਉਲੰਪਿਕ ਖੇਡਾਂ ਦੌਰਾਨ ਭਾਰਤ ਦੀ ਪ੍ਰਤੀਨਿਧਤਾ ਕਰਕੇ ਸੋਨੇ ਦਾ ਤਮਗਾ ਭਾਰਤ ਦੀ ਝੋਲੀ ਪਾਉਣਾ ਹੈ। ਉਸਨੇ ਆਪਣੀ ਇਸ ਜਿੱਤ ਦਾ ਸ਼ਿਹਰਾ ਆਪਣੇ ਕੋਚ ਡੀ.ਕੇ.ਸ਼ਰਮਾ ਰਿਟਾ. ਇੰਟਰਨੈਸ਼ਨਲ ਚੀਫ ਕੋਚ, ਜੋ ਕਿ ਅੱਜਕੱਲ੍ਹ ਚਕਵਾਲ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿਖੇ ਸੇਵਾਵਾਂ ਨਿਭਾ ਰਹੇ ਹਨ ਨੂੰ ਦਿੰਦਿਆਂ ਕਿਹਾ ਕਿ ਕੋਚ ਡੀ.ਕੇ. ਸ਼ਰਮਾ ਦੁਆਰਾ ਦੱਸੇ ਵੇਟ ਲਿਫਟਿੰਗ ਦੇ ਗੁਰਾਂ ਸਦਕਾ ਅਤੇ ਉਨ੍ਹਾਂ ਵੱਲੋਂ ਕਰਵਾਈ ਮਿਹਨਤ ਸਦਕਾ ਹੀ ਹੀ ਉਸਦੀ ਇਹ ਪ੍ਰਾਪਤੀ ਹੋਈ ਹੈ।

ਨਵਪ੍ਰੀਤ ਕੌਰ ਇੰਟਰਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ 12 ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਇਸ ਮੌਕੇ ਉਸਦੇ ਪਿਤਾ ਸੋਹਣ ਸਿੰਘ ਕਾਨੂੰਗੋ, ਜੋ ਕਿ ਕੁਰਾਲੀ ਵਿਖੇ ਹੀ ਬਤੌਰ ਕਾਨੂੰਗੋ ਸੇਵਾਵਾਂ ਨਿਭਾ ਰਹੇ ਹਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਵੱਲੋਂ ਪੂਰੇ ਦੇਸ਼ ਵਿੱਚੋਂ ਕਾਂਸ਼ੀ ਦਾ ਤਮਗਾ ਜਿੱਤ ਕੇ ਤੀਸਰੇ ਸਥਾਨ ਤੇ ਆਉਣ ਨਾਲ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਆਉਂਦੇ ਦਿਨਾਂ ਵਿੱਚ ਹੋਣ ਵਾਲੇ ਮੁਕਾਬਲਿਆਂ ਦੌਰਾਨ ਵੀ ਉਨ੍ਹਾਂ ਦੀ ਪੁੱਤਰੀ ਨਵਪ੍ਰੀਤ ਕੌਰ ਹੋਰ ਮਿਹਨਤ ਕਰਕੇ ਪੰਜਾਬ ਦਾ ਨਾਂਅ ਰੋਸ਼ਨ ਕਰੇਗੀ। ਇਸਦੇ ਨਾਲ ਹੀ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਖੇੇਡ ਪ੍ਰੋਮੋਟਰ ਦਵਿੰਦਰ ਸਿੰਘ ਬਾਜਵਾ, ਰਮਾਂ ਕਾਂਤ ਕਾਲੀਆ, ਨੰਦੀ ਪਾਲ ਬੰਸਲ, ਲਖਵੀਰ ਸਿੰਘ ਲੱਕੀ ਸਾਰੇ ਕੌਂਸਲਰਾਂ, ਹਰਵਿੰਦਰ ਸਿੰਘ ਭਲਵਾਨ ਡੀਪੀ ਸਮੇਤ ਸ਼ਹਿਰ ਦੇ ਮੋਹਤਬਰਾਂ ਨੇ ਨਵਪ੍ਰੀਤ ਕੌਰ ਦੁਆਰਾ ਵੇਟ ਲਿਫਟਿੰਗ ’ਚ ਕਾਂਸੀ ਦਾ ਤਮਗਾ ਜਿੱਤਣ ਤੇ ਉਸਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਹੈ।

Have something to say? Post your comment

 

More in Sports

ਹਾਕੀ, ਕ੍ਰਿਕਟ ਅਤੇ ਕਬੱਡੀ ਵਾਂਗ ਭੰਗੜਾ ਲੀਗ ਦੀ ਹੋਵੇਗੀ ਸ਼ੁਰੂਆਤ : ਪੰਮੀ ਬਾਈ 

ਸਪੋਰਟਸ ਵਿੰਗ ਸਕੂਲਾਂ ਵਿੱਚ ਖਿਡਾਰੀਆਂ ਦਾ ਦਾਖਲਾ

ਮੋਹਾਲੀ ਦੇ ਖਿਡਾਰੀ ਰੀਜਨ ਭਾਰਤੀ ਦੀ ਸਪੋਰਟਸ ਕੋਟੇ ਅਧੀਨ ਇੰਡੀਅਨ ਫੋਰਸ ਵਿੱਚ ਬਤੌਰ ਗੋਲਕੀਪਰ ਹੋਈ ਚੋਣ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਹਰੇਕ ਪਿੰਡ 'ਚ ਖੇਡ ਮੈਦਾਨ ਬਣਾਉਣ ਦਾ ਐਲਾਨ

ਹਾਕੀ 'ਚ ਛਾਜਲੀ ਨੇ ਮੋਗਾ ਨੂੰ 6-4 ਨਾਲ ਹਰਾਕੇ ਟਰਾਫ਼ੀ ਜਿੱਤੀ 

ਸੁਨਾਮ ਵਿਖੇ ਦੋ ਰੋਜ਼ਾ ਹਾਕੀ ਟੂਰਨਾਮੈਂਟ ਭਲਕੇ 

ਵਿਧਾਇਕ ਕੁਲੰਵਤ ਸਿੰਘ ਵੱਲੋਂ ਨਗਰ ਨਿਗਮ ਵੱਲੋਂ 10.71 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਬੈਡਮਿੰਟਨ ਕੋਰਟ ਦਾ ਉਦਘਾਟਨ

ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਹਾਕੀ ਦੇ ਮੱਕਾ ਪਿੰਡ ਸੰਸਾਰਪੁਰ ਦਾ ਮੁੱਦਾ ਚੁੱਕਿਆ

ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਪੰਜਾਬ ਤਿਆਰ-ਬਰ-ਤਿਆਰ: ਮੁੱਖ ਮੰਤਰੀ

ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਪਹਿਲ : ਵਿਜੇ ਸਾਂਪਲਾ