ਨਵੀਂ ਦਿੱਲੀ : ਬਲਾਤਕਾਰ ਅਤੇ ਹਤਿਆ ਦੇ ਮਾਮਲਿਆਂ ਵਿਚ ਹਰਿਆਣਾ ਦੀ ਰੋਹਤਕ ਜੇਲ ਵਿਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਸਿਹਤ ਫਿਰ ਵਿਗੜ ਗਈ। ਪੁਲਿਸ ਉਸ ਨੂੰ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਲੈ ਕੇ ਪਹੁੰਚ ਗਈ। ਉਸ ਦੇ ਕੁਝ ਮੈਡੀਕਲ ਟੈਸਟ ਹੋਣੇ ਹਨ। ਡਾਕਟਰਾਂ ਮੁਤਾਬਕ ਰਾਮ ਰਹੀਮ ਨੂੰ ਜੇਲ ਵਿਚ ਕੋਰੋਨਾ ਦੀ ਲਾਗ ਲੱਗਣ ਕਾਰਨ ਹਪਸਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਹੋਰ ਵੀ ਟੈਸਟ ਹੋਣੇ ਹਨ। ਪਿਛਲੇ 26 ਦਿਨਾਂ ਵਿਚ ਇਹ ਤੀਜੀ ਵਾਰ ਹੈ ਜਦ ਤਬੀਅਤ ਖ਼ਰਾਬ ਹੋਣ ਕਾਰਨ ਰਾਮ ਰਹੀਮ ਜੇਲ ਤੋਂ ਬਾਹਰ ਆਇਆ ਹੈ। ਇਕ ਵਾਰ ਉਹ ਮਾਂ ਨੂੰ ਮਿਲਣ ਪੈਰੋਲ ’ਤੇ ਬਾਹਰ ਆਇਆ ਸੀ। ਤਿੰਨ ਦਿਨ ਪਹਿਲਾਂ ਹੀ ਢਿੱਡ ਵਿਚ ਦਰਦ ਕਾਰਨ ਪੀਜੀਆਈ ਰੋਹਤਕ ਵਿਚ ਦੋ ਘੰਟੇ ਵਿਚ ਉਸ ਦੇ ਕਈ ਟੈਸਟ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਉਮਰ ਵਧਣ ਕਾਰਨ ਪਿਛਲੇ ਕੁਝ ਦਿਨਾਂ ਵਿਚ ਰਾਮ ਰਹੀਮ ਦੀ ਤਬੀਅਤ ਖ਼ਰਾਬ ਹੋ ਰਹੀ ਹੈ। ਪਿਛਲੇ 26 ਦਿਨਾਂ ਵਿਚ ਤਿੰਨ ਵਾਰ ਹਸਪਤਾਲ ਲਿਜਾਣਾ ਪਿਆ ਹੈ। ਅੱਜ ਸਵੇਰੇ 10 ਵਜੇ ਡੀਐਸਪੀ ਸ਼ਮਸ਼ੇਰ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਉਸ ਜੇਲ ਵਿਚੋਂ ਲੈ ਕੇ ਮੇਦਾਂਤਾ ਹਸਪਤਾਲ ਪਹੁੰਚੀ। ਸੂਤਰਾਂ ਦਾ ਕਹਿਣਾ ਹੈ ਕਿ ਉਸ ਦਾ ਜਿਹੜਾ ਟੈਸਟ ਹੋਣਾ ਹੈ, ਉਹ ਪੀਜੀਆਈ ਵਿਚ ਨਹੀਂ ਹੁੰਦਾ। ਜੇਲ ਅਧਿਕਾਰੀ ਸੁਨੀਲ ਸਾਂਗਵਾਨ ਨੇ ਕਿਹਾ ਕਿ ਕੈਦੀ ਰਾਮ ਰਹੀਮ ਦਾ ਇਲਾਜ ਪੀਜੀਆਈ ਵਿਚ ਹੀ ਚੱਲ ਰਿਹਾ ਹੈ। ਪਰ ਇਯ ਵਾਰ ਜਿਹੜਾ ਟੈਸਟ ਹੋਣਾ ਹੈ, ਉਹ ਸਹੂਲਤ ਪੀਜੀਆਈ ਵਿਚ ਨਹੀਂ। ਏਮਜ਼ ਵਿਚ ਇਹ ਸਹੂਲਤ ਬੰਦ ਹੈ। ਇਸ ਲਈ ਡਾਕਟਰਾਂ ਦੀ ਕਮੇਟੀ ਦੇ ਸੁਝਾਅ ’ਤੇੋ ਉਸ ਨੂੰ ਗੁਰੂਗ੍ਰਾਮ ਲਿਜਾਇਆ ਗਿਆ।