ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਮਹਾਮਾਰੀ ਕੰਟਰੋਲ ਹੋ ਰਹੀ ਹੈ। ਬੀਤੇ ਦਿਨ ਵਿੱਚ ਇੱਥੇ 62,176 ਲੋਕਾਂ ਦੀ ਕੋਰੋਨਾ ਰਿਪੋਰਟ ਪਾਜਿਟਿਵ ਆਈ, 1 ਲੱਖ 7 ਹਜਾਰ 710 Corona ਮਰੀਜ਼ ਠੀਕ ਹੋਏ ਅਤੇ 2,539 ਦੀ ਮੌਤ ਹੋ ਗਈ। ਇਸ ਤਰ੍ਹਾਂ Active Corona ਮਰੀਜਾਂ ਦੀ ਗਿਣਤੀ ਵਿੱਚ 48,090 ਦੀ ਕਮੀ ਹੋ ਗਈ ਹੈ। ਗੁਜ਼ਰੇ 15 ਦਿਨਾਂ ਵਿੱਚ Corona Active ਕੇਸਾਂ ਵਿੱਚ 10 ਲੱਖ 30 ਹਜਾਰ 587 ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਹਿਲੀ ਜੂਨ ਨੂੰ ਦੇਸ਼ ਵਿੱਚ 18 ਲੱਖ 90 ਹਜਾਰ 949 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਹੁਣ ਇਹ ਸੰਖਿਆ 8 ਲੱਖ 60 ਹਜਾਰ 362 ਤੱਕ ਪਹੁੰਚ ਗਈ ਹੈ।
ਇਸੇ ਤਰ੍ਹਾਂ ਪੰਜਾਬ 'ਚ ਕੋਰੋਨਾ ਦੇ 642 ਨਵੇਂ ਕੇਸ ਸਾਹਮਣੇ ਆਏ ਹਨ ਇਸ ਦੌਰਾਨ 38 ਲੋਕਾਂ ਦੀ ਮੌਤ ਵੀ ਹੋਈ ਹੈ। 1691 ਮਰੀਜ਼ ਇਸ ਦੌਰਾਨ ਸਹਿਤਯਾਬ ਵੀ ਹੋਏ ਹਨ।ਇਸ ਵੇਲੇ ਪੰਜਾਬ ਅੰਦਰ ਐਕਟਿਵ ਕੇਸਾਂ ਦੀ ਗਿਣਤੀ 10,802 ਹੈ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 15650 ਤੱਕ ਪਹੁੰਚ ਗਿਆ ਹੈ। ਰਾਜ ‘ਚ ਕੁੱਲ 5,89,153 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ ਇਸ ਬਿਮਾਰੀ ਨੂੰ ਅੱਜ 4691 ਮਰੀਜ਼ਾਂ ਨੇ ਮਾਤ ਦਿੱਤੀ ਹੈ ਜਿਸ ਦੇ ਚੱਲਦੇ 5,89,153 ਲੋਕ ਇਸ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 10,802 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਅੰਕੜਿਆਂ ਵਿੱਚ
ਬੀਤੇ 24 ਘੰਟੇ ਵਿੱਚ ਕੁਲ ਨਵੇਂ ਕੇਸ ਆਏ : 62,176
ਬੀਤੇ 24 ਘੰਟੇ ਵਿੱਚ ਕੁਲ ਠੀਕ ਹੋਏ : 1.07 ਲੱਖ
ਬੀਤੇ 24 ਘੰਟੇ ਵਿੱਚ ਕੁਲ ਮੌਤਾਂ : 2,539
ਹੁਣ ਤੱਕ ਕੁਲ ਮਰੀਜ਼ਾਂ ਦਾ ਅੰਕੜਾ : 2.96 ਕਰੋੜ
ਹੁਣ ਤੱਕ ਠੀਕ ਹੋਏ : 2.83 ਕਰੋੜ
ਹੁਣ ਤੱਕ ਕੁਲ ਮੌਤਾਂ : 3.77 ਲੱਖ
ਹੁਣ ਇਲਾਜ ਕਰਾ ਰਹੇ ਮਰੀਜਾਂ ਦੀ ਕੁਲ ਗਿਣਤੀ : 8.60 ਲੱਖ