ਮੁਹਾਲੀ: ਕੋਰੋਨਾ ਮਾਰੂ ਦੋ ਤਰ੍ਹਾਂ ਦੇ ਟੀਕੇ ਭਾਰਤ ਵਿਚ ਵਿਕਸਤ ਕੀਤੇ ਜਾ ਚੁੱਕੇ ਹਨ ਅਤੇ ਕੁੱਝ ਸਮਾਂ ਪਹਿਲਾਂ ਭਾਰਤ ਦੇਸ਼ ਵਿਚ ਤੀਜੀ ਟੀਕਾ ਰੂਸ ਦੀ ਕੋਰੋਨਾ ਵੈਕਸੀਨ ਸਪੂਤਨਿਕ ਨੂੰ ਮਨਜ਼ੂਰੀ ਮਿਲ ਗਈ ਸੀ ਤੇ ਇਹ ਕਈ ਸ਼ਹਿਰਾਂ ਵਿੱਚ ਲੋਕਾਂ ਨੂੰ ਵੀ ਦਿੱਤੀ ਜਾ ਰਹੀ ਹੈ। ਹੁਣ ਪੰਜਾਬ ਵਿਚ ਵੀ ਇਹ ਰੂਸੀ ਵੈਕਸੀਨ ਮਿਲੇਗੀ, ਇਸੇ ਤਹਿਤ ਮੋਹਾਲੀ ਦੇ ਨਿੱਜੀ ਹਸਪਤਾਲ ਫੋਰਟਿਸ ਹੈਲਥਕੇਅਰ ਨੇ ਐਲਾਨ ਕੀਤਾ ਹੈ ਕਿ ਰੂਸ ਵੱਲੋਂ ਬਣਾਈ ਗਈ ਸਪੂਤਨਿਕ ਵੈਕਸੀਨ ਸਨਿਚਰਵਾਰ ਤੋਂ ਮੋਹਾਲੀ ਹਸਪਤਾਲ ਵਿੱਚ ਉਪਲਬਧ ਹੋਵੇਗੀ। ਇਥੇ ਦਸ ਦਈਏ ਕਿ ਭਾਰਤ ਸਰਕਾਰ ਨੇ ਸਪੂਤਨਿਕ ਵੈਕਸੀਨ ਦੀ ਪ੍ਰਤੀ ਖੁਰਾਕ ਕੀਮਤ 1145 ਰੁਪਏ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਦੇਸ਼ 'ਚ ਕੋਵੀਸ਼ਿਲਡ ਤੇ ਕੋਵੈਕਸੀਨ ਲੋਕਾਂ ਨੂੰ ਲਾਈ ਜਾ ਰਹੀ ਹੈ। ਇਨ੍ਹਾਂ ਤੋਂ ਬਾਅਦ ਸਪੂਤਨਿਕ ਵੈਕਸੀਨ ਭਾਰਤ ਵਿੱਚ ਤੀਸਰੀ ਵੈਕਸੀਨ ਹੈ ਜੋ ਲੋਕਾਂ ਨੂੰ ਲਗਾਈ ਜਾਏਗੀ। ਇਥੇ ਦਸਣਾ ਜ਼ਰੂਰੀ ਹੈ ਕਿ ਨਿੱਜੀ ਸੈਂਟਰਾਂ ਵਿੱਚ ਕੋਵੀਸ਼ਿਲਡ ਦੀ ਕੀਮਤ 780 ਰੁਪਏ ਤੇ ਕੋਵੈਕਸੀਨ 1410 ਰੁਪਏ ਰੱਖੀ ਗਈ ਹੈ। ਰੂਸ ਵਲੋਂ ਤਿਆਰ ਕੀਤਾ ਗਿਆ ਸਪੂਤਟਨਿਕ-ਵੀ ਟੀਕਾ ਕੋਰੋਨਾ ਵਾਇਰਸ ਵਿਰੁੱਧ 91 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਸ਼ਾਲੀ ਹੈ।