ਹੁਣ ਤੱਕ ਕੁੱਲ ਕੋਰੋਨਾ ਕੇਸ : 2.99 ਕਰੋੜ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿੱਚ ਬੀਤੇ 24 ਘੰਟਿਆਂ 'ਚ 42219 ਲੋਕਾਂ ਦੀ Corona Report Positive ਆਈ ਹੈ ਇਸ ਦੌਰਾਨ 81,410 ਲੋਕਾਂ ਨੇ ਕੋਰੋਨਾ ਨੂੰ ਮਾਤ ਦਿਤੀ ਅਤੇ 1,162 ਲੋਕਾਂ ਦੀ ਮੌਤ ਹੋਈ। ਦੇਸ਼ ਵਿਚ ਹੁਣ ਤਕ ਕੁਲ 2.99 ਕਰੋੜ ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ ਹੈ। ਸਭ ਤੋਂ ਵੱਧ 3.44 ਕਰੋੜ ਮਾਮਲੇ ਅਮਰੀਕਾ ਵਿੱਚ ਆਏ ਹਨ।
ਦੇਸ਼ ਵਿਚ ਕੋਰੋਨਾ ਅੰਕੜੇ ਇਸ ਤਰ੍ਹਾਂ
ਬੀਤੇ 24 ਘੰਟਿਆਂ ਵਿੱਚ ਕੁੱਲ ਇਲਾਜ: 81,410
ਬੀਤੇ 24 ਘੰਟਿਆਂ ਵਿੱਚ ਕੁੱਲ ਮੌਤਾਂ: 1,162
ਹੁਣ ਤੱਕ ਕੁੱਲ ਕੋਰੋਨਾ ਕੇਸ : 2.99 ਕਰੋੜ
ਹੁਣ ਤਕ ਠੀਕ: 2.89 ਕਰੋੜ
ਹੁਣ ਤੱਕ ਕੁੱਲ ਮੌਤਾਂ: 3.89 ਲੱਖ
ਇਸ ਸਮੇਂ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ: 6.59 ਲੱਖ
ਇਸ ਦੇ ਨਾਲ ਹੀ ਬੀਤੇ ਦਿਨੀਂ ਭਾਰਤ 'ਚ ਰਿਕਾਰਡ ਪਧਰ 'ਤੇ ਲੋਕਾਂ ਨੇ ਕੋਰੋਨਾ ਵੈਕਸੀਨ ਲਈ। ਦੇਸ਼ 'ਚ ਕੋਰੋਨਾ ਟੀਕਾ ਮੁਫਤ ਲਗਾਉਣਾ ਸ਼ੁਰੂ ਕੀਤਾ ਗਿਆ ਹੈ ਅਤੇ ਟੀਕਾਕਰਨ ਦੇ ਨਵੇਂ ਪੜਾਅ ਦੇ ਪਹਿਲੇ ਦਿਨ ਲੋਕਾਂ ਨੂੰ ਲਗਪਗ 81 ਲੱਖ ਟੀਕਾ ਖੁਰਾਕ ਦਿੱਤੀ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਨਵੀਂ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਇੱਕ ਦਿਨ ਵਿੱਚ 80 ਲੱਖ 95 ਹਜ਼ਾਰ 314 ਖੁਰਾਕਾਂ ਦੀ ਕੋਰੋਨ ਟੀਕਾ ਲਾਗੂ ਕੀਤੀ ਗਈ ਹੈ। ਇਥੇ ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਖ਼ਤਮ ਹੋ ਸਕਦਾ ਹੈ। ਪਰ ਇਥੇ ਇਹ ਯਾਦ ਰਖਦਾ ਜ਼ਰੂਰੀ ਹੈ ਕਿ ਵਿਗਿਆਨੀਆਂ ਨੇ ਕੋਰੋਨਾ ਦੀ ਤੀਜੀ ਲਹਿਰ ਦੀ ਵੀ ਚਿਤਾਵਨੀ ਦਿਤੀ ਹੋਈ ਹੈ।