ਨਵੀਂ ਦਿੱਲੀ : ਦੇਸੀ ਕੋਰੋਨਾ ਵੈਕਸੀਨ ਕੋਵੈਕਸੀਨ ਦੇ ਪੜਾਅ 3 ਦੇ ਨਤੀਜੇ ਸਾਹਮਣੇ ਆਏ ਹਨ। ਸੂਤਰਾਂ ਨੇ ਦਸਿਆ ਕਿ ਦੇਸ਼ ਭਰ ਵਿਚ ਹੋਏ ਟਰਾਇਲ ਵਿਚ ਭਾਰਤ ਬਾਇਉਟੈਕ ਅਤੇ ਆਈਸੀਐਮਆਰ ਵਲੋਂ ਵਿਕਸਤ ਟੀਕਾ 77.8 ਫ਼ੀਸਦੀ ਅਸਰਦਾਰ ਮਿਲਿਆ ਹੈ। ਦੇਸ਼ ਵਿਚ ਪਹਿਲਾਂ ਹੀ ਇਸ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲ ਚੁੱਕੀ ਹੈ। ਸਬਜੈਕਟ ਐਕਸਪਰਟ ਕਮੇਟੀ ਨੇ ਭਾਰਤ ਬਾਇਉਟੈਕ ਵਲੋਂ ਉਪਲਭਧ ਕਰਾਏ ਗਏ ਡੇਆ ਦੀ ਸਮੀਖਿਆ ਕੀਤੀ ਹੈ। ਹਾਲਾਂਕਿ ਹਾਲੇ ਇਸ ਨੂੰ ਮਨਜ਼ੂਰੀ ਨਹੀਂ ਦਿਤੀ ਗਈ ਹੈ। ਟਰਾਇਲ ਡੇਟਾ ਦੀ ਸਮੀਖਿਆ ਲਈ ਮੰਗਲਵਾਰ ਨੂੰ ਮਾਹਰ ਸਮੂਹ ਦੀ ਬੈਠਕ ਹੋਈ। ਕਮੇਟੀ ਵਲੋਂ ਇਸ ਡੇਟਾ ਨੂੰ ਹੁਣ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਕੋਲ ਭੇਜਿਆ ਜਾਵੇਗਾ। ਭਾਰਤ ਬਾਇਉਟੈਕ ਨੇ ਪੈਨਲ ਦੇ ਸਾਹਮਣੇ ਡੇਟਾ ਨੂੰ ਰਖਿਆ ਹੈ ਜਿਸ ਦੇ ਮੁਤਾਬਕ ਇਹ 77.8 ਫ਼ੀਸਦੀ ਅਸਰਦਾਰ ਪਾਇਆ ਗਿਆ ਹੈ। ਇਸ ਕਮੇਟੀ ਵਿਚ ਹੁਣ ਅੰਕੜਿਆਂ ਨੂੰ ਪਰਖਿਆ ਜਾ ਰਿਹਾ ਹੈ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਬਾਇਓਟੈਕ ਦੇ ਐਕਸਪ੍ਰੈਸ਼ਨ ਆਫ਼ ਇੰਟਰੈਸਟ ਨੂੰ ਸਵੀਕਾਰ ਕਰ ਲਿਆ ਹੈ ਅਤੇ 23 ਜੂਨ ਨੂੰ ਇਸ ’ਤੇ ਬੈਠਕ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਬਾਅਦ ਛੇਤੀ ਹੀ ਵਿਸ਼ਵ ਸਿਹਤ ਸੰਸਥਾ ਕੋਵੈਕਸੀ ਨੂੰ ਐਮਰਜੈਂਸੀ ਵਰਤੋਂ ਲਿਸਟਿੰਗ ਵਿਚ ਸ਼ਾਮਲ ਕਰ ਸਕਦਾ ਹੈ। 25800 ਲੋਕਾਂ ’ਤੇ ਫ਼ੇਜ਼ 3 ਦਾ ਟਰਾਇਲ ਕੀਤਾ ਗਿਆ ਸੀ। ਵੇਖਿਆ ਗਿਆ ਸੀ ਕਿ ਇਹ ਦਵਾਈ ਕਿੰਨੀ ਕੁ ਅਸਰਦਾਰ ਹੈ। ਮੁਢਲੇ ਨਤੀਜਿਆਂ ਵਿਚ ਦਸਿਆ ਗਿਆ ਸੀ ਕਿ ਇਹ ਦਵਾਈ ਕੋਰੋਨਾ ਲਾਗ ਤੋਂ ਬਚਾਉਣ ਵਿਚ 81 ਫ਼ੀਸਦੀ ਤਕ ਕਾਰਗਰ ਹੈ।