ਬਸੀ ਪਠਾਣਾ (ਫ਼ਤਿਹਗੜ੍ਹ ਸਾਹਿਬ) : ਬਸੀ ਪਠਾਣਾਂ ਦੇ ਮੁਹੱਲਾ ਗਿਲਜੀਆ ਦੇ 21 ਸਾਲਾ ਨੌਜਵਾਨ ਦੇ ਗਲ ’ਚ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਮੁਤਾਬਿਕ ਰਾਜ ਵੀਰ ਸਿੰਘ ਪੁੱਤਰ ਸਵ. ਸੁਰਿੰਦਰ ਸਿੰਘ ਵਾਸੀ ਵਾਰਡ ਨੰਬਰ 7 ਜੋ ਕਿ ਪੇਂਟਰ ਦਾ ਕੰਮ ਕਰਦਾ ਸੀ ਅਤੇ ਜਿਸ ਦਾ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਮਿ੍ਰਤਕ ਰਾਜ ਵੀਰ ਸਿੰਘ ਦੀ ਮਾਤਾ ਹਰਵਿੰਦਰ ਕੌਰ ਦੇ ਬਿਆਨਾਂ ਮੁਤਾਬਿਕ ਰਾਜ ਵੀਰ ਇੱਕ ਦਿਨ ਪਹਿਲਾਂ ਹੀ ਅਪਣੀ ਪਤਨੀ ਨੂੰ ਪੇਕੇ ਛੱਡ ਕਿ ਆਇਆ ਸੀ।
ਮਿ੍ਰਤਕ ਦੀ ਮਾਤਾ ਨੇ ਦੱਸਿਆ ਕਿ ਕਲ ਰਾਤ ਉਹ ਖਾਣਾ ਵਗੈਰਾ ਖਾ ਕੇ ਉਪਰ ਆਪਣੇ ਕਮਰੇ ਵਿੱਚ ਸੌਣ ਲਈ ਚਲਾ ਗਿਆ ਅਤੇ ਅੱਜ ਸਵੇਰੇ ਜਦੋਂ ਉਹ ਸਮੇਂ ਸਿਰ ਨਾ ਉੱਠਿਆ ਤਾਂ ਉਸ ਦਾ ਭਰਾ ਉਪਰ ਉਸ ਦੇ ਕਮਰੇ ’ਚ ਗਿਆ ਤਾਂ ਦੇਖਿਆ ਕਿ ਉਸ ਦੇ ਭਰਾ ਰਾਜ ਵੀਰ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਨੇ ਮਿ੍ਰਤਕ ਦੀ ਮਾਤਾ ਹਰਵਿੰਦਰ ਕੌਰ ਦੇ ਬਿਆਨਾਂ ’ਤੇ ਧਾਰਾ 174 ’ਚ ਕਾਰਵਾਈ ਅਮਲ ’ਚ ਲਿਆਕੇ ਮਿ੍ਰਤਕ ਦੀ ਦੇਹ ਬਸੀ ਪਠਾਣਾਂ ਦੇ ਸਰਕਾਰੀ ਹਸਪਤਾਲ ’ਚ ਪੋਸਟ ਮਾਰਟਮ ਲਈ ਰਖਵਾ ਦਿੱਤੀ। ਖ਼ਬਰ ਲਿਖਣ ਤੱਕ ਮਿ੍ਰਤਕ ਦੇਹ ਦਾ ਪੋਸਟ ਮਾਰਟਮ ਨਹੀਂ ਹੋਇਆ ਸੀ।