ਜੋਹਾਨਸਬਰਗ: ਕਈ ਦੇਸ਼ਾਂ ਵਿਚ ਪੁਰਸ਼ਾਂ ਨੂੰ ਇਕ ਤੋਂ ਵੱਧ ਪਤਨੀਆਂ ਰੱਖਣ ਦਾ ਅਧਿਕਾਰ ਹੈ ਪਰ ਦਖਣੀ ਅਫ਼ਰੀਕਾ ਵਿਚ ਅਜਿਹਾ ਹੀ ਹੱਕ ਔਰਤਾਂ ਨੂੰ ਦੇਣ ਬਾਰੇ ਵਿਚਾਰ ਹੋ ਰਹੀ ਹੈ। ਸਰਕਾਰ ਨੇ ਔਰਤਾਂ ਨੂੰ ਕਈ ਵਿਆਹਾਂ ਦੀ ਆਗਿਆ ਦੇਣ ਦੀ ਤਜਵੀਜ਼ ਰੱਖੀ ਹੈ ਜਿਸ ’ਤੇ ਦੇਸ਼ ਵਿਚ ਬਹਿਸ ਸ਼ੁਰੂ ਹੋ ਗਈ ਹੈ। ਦਖਣੀ ਅਫ਼ਰੀਕਾ ਨੂੰ ਦੁਨੀਆਂ ਦੇ ਸਭ ਤੋਂ ਉਦਾਰਵਾਦੀ ਮੁਲਕਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਥੇ ਇਕੋ ਜਿਹੇ Çਲੰਗ ਵਿਆਹ ਦੀ ਵੀ ਆਗਿਆ ਹੈ। ਦਰਅਸਲ ਦੇਸ਼ ਦੇ Çਲੰਗਕ ਅਧਿਕਾਰ ਕਾਰਕੁਨਾਂ ਨੇ ਮੰਗ ਕੀਤੀ ਹੈ ਕਿ ਔਰਤਾਂ ਨੂੰ ਇਕ ਤੋਂ ਵੱਧ ਪੁਰਸ਼ਾਂ ਨਾਲ ਇਕ ਹੀ ਸਮੇਂ ਵਿਚ ਵਿਆਹ ਦੀ ਆਗਿਆ ਦਿਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਸਮਾਨਤਾ ਦੇ ਅਧਿਕਾਰ ਨੂੰ ਮਜ਼ਬੂਤ ਕਰੇਗਾ। ਹੁਣ ਇਸ ਤਜਵੀਜ਼ ’ਤੇ ਗ੍ਰਹਿ ਮੰਤਰਾਲਾ ਵਿਚਾਰ ਕਰ ਰਿਹਾ ਹੈ। ਇਸ ਵਾਸਤੇ ਸਰਕਾਰ ਨੂੰ ਦੇਸ਼ ਦੇ ਮੈਰਿਜ ਕਾਨੂੰਨ ਵਿਚ ਤਬਦੀਲੀ ਕਰਨੀ ਪਵੇਗੀ। ਉਂਜ ਕੱਟੜਵਾਦੀ ਜਥੇਬੰਦੀਆਂ ਨੇ ਵਿਰੋਧ ਸ਼ੁਰੂ ਕਰ ਦਿਤਾ ਹੈ। ਦੇਸ਼ ਦੀ ਉਘੀ ਸ਼ਖ਼ਸੀਅਤ ਮੂਸਾ ਸੇਲੇਕੂ ਨੇ ਕਿਹਾ ਕਿ ਇਹ ਅਫ਼ਰੀਕੀ ਸਭਿਆਚਾਰ ਨੂੰ ਬਰਬਾਦ ਕਰ ਦੇਵੇਗਾ। ਅਜਿਹੇ ਬੱਚਿਆਂ ਦਾ ਕੀ ਬਣੇਗਾ? ਉਨ੍ਹਾਂ ਦੀ ਪਛਾਣ ਕੀ ਹੋਵੇਗੀ? ਉਂਜ ਖ਼ੁਦ ਮੂਸਾ ਦੀਆਂ ਚਾਰ ਪਤਨੀਆਂ ਹਨ ਪਰ ਉਹ ਇਸ ਤਜਵੀਜ਼ ਦਾ ਵਿਰੋਧ ਕਰ ਰਹੇ ਹਨ। ਅਫ਼ਰੀਕਨ ਕ੍ਰਿਸ਼ਚੀਅਨ ਡੈਮੋਕਰੈਟਿਕ ਪਾਰਟੀ ਦੇ ਆਗੂ ਨੇ ਕਿਹਾ ਕਿ ਪੁਰਸ਼ਾਂ ਦਾ ਕਈ ਵਿਆਹ ਕਰਨਾ ਪ੍ਰਵਾਨ ਹੈ ਪਰ ਔਰਤਾ ਨੂੰ ਇਸ ਤਰ੍ਹਾਂ ਦੀ ਛੋਟ ਦੇਣਾ ਪ੍ਰਵਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ ਠੀਕ ਨਹੀਂ ਹੈ। ਪੁਰਸ਼ ਇਰਖਾਲੂ ਹੁੰਦੇ ਹਨ ਅਤੇ ਹੱਕ ਜਤਾਉਂਦੇ ਹਨ। ਇਸ ਦੇ ਇਲਾਵਾ ਅਲ ਜਮਾਹ ਪਾਰਟੀ ਦੇ ਆਗੂ ਨੇ ਕਿਹਾ, ‘ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜਦ ਇਕ ਬੱਚੇ ਦਾ ਜਨਮ ਹੋਵੇਗਾ ਤਾਂ ਉਸ ਦੇ ਪਿਤਾ ਦਾ ਪਤਾ ਲਾਉਣ ਲਈ ਕਈ ਡੀਐਨਏ ਟੈਸਟ ਕਰਾਉਣੇ ਪੈਣਗੇ।’