ਨਵੀਂ ਦਿੱਲੀ : ਦਿੱਲੀ ਦੇ ਸ਼ਾਹਦਰਾ ਵਿਚ ਅੱਗ ਲੱਗਣ ਦੀ ਘਟਨਾ ਵਿਚ ਪੁਲਿਸ ਨੇ ਇਕ ਵਿਅਕਤੀ ਅਤੇ ਉਸ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਗ ਲੱਗਣ ਦੀ ਘਟਨਾ ਵਿਚ ਇਕ ਹੀ ਪਰਵਾਰ ਦੇ ਚਾਰ ਜਣਿਆਂ ਦੀ ਮੌਤ ਹੋ ਗਈ ਸੀ। ਫ਼ਰਸ਼ ਬਾਜ਼ਾਰ ਇਲਾਕੇ ਵਿਚ ਐਲਪੀਜੀ ਸਲੰਡਰ ਵਿਚੋਂ ਗੈਸ ਰਿਸਣ ਕਾਰਨ ਇਕ ਮਕਾਨ ਵਿਚ ਮੰਗਲਵਾਰ ਅੱਧੀ ਰਾਤ ਨੂੰ ਅੱਗ ਲੱਗ ਗਈ ਸੀ ਜਿਸ ਵਿਚ ਮੁੰਨੀ ਦੇਵੀ, ਉਸ ਦੇ ਦੇ ਬੇਟਿਆਂ ਅਤੇ ਬੇਟੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਅਤੇ ਇਕ ਹੋਰ ਬੇਟਾ ਝੁਲਸ ਗਿਆ। ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਇਮਾਰਤ ਆਤਮਾ ਰਾਮ ਗੋਇਲ ਦੀ ਹੈ। ਇਮਾਰਤ ਦੇ ਅੱਗੇ ਦੇ ਹਿੱਸੇ ਨੂੰ ਦੁਕਾਨ ਵਿਚ ਤਬਦੀਲ ਕਰ ਦਿਤਾ ਗਿਆ ਸੀ, ਜਿਥੇ ਗੈਸ ਸਟੋਵ ਅਤੇ ਸਲੰਡਰ ਦੀ ਮੁਰੰਮਤ ਦਾ ਕੰਮ ਹੁੰਦਾ ਸੀ ਅਤੇ ਇਹ ਦੁਕਾਨ ਗੋਇਲ ਦਾ ਰਿਸ਼ਤੇਦਾਰ ਮਨੋਜ ਚਲਾਉਂਦਾ ਸੀ। ਮਕਾਨ ਵਿਚ ਹਵਾਲ ਆਉਣ ਜਾਣ ਦੀ ਉਚਿਤ ਵਿਵਸਥਾ ਨਹੀਂ ਸੀ ਅਤੇ ਜਦ ਘਰ ਵਿਚ ਅੱਗ ਫੈਲੀ ਤਾਂ ਇਸੇ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆਈ। ਪੁਲਿਸ ਕਮਿਸ਼ਨਰ ਆਰ ਸਤਯਸੁੰਦਰਰਮ ਨੇ ਕਿਹਾ ਕਿ ਮੁਲਜ਼ਮ ਅਤੇ ਉਸ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ।