ਲਾਹੌਰ : ਇਕ ਕੁੜੀ ਆਪਣੇ ਪਿਤਾ ਦੀ ਸਸਕਾਰ ਵਿੱਚ ਸ਼ਾਮਲ ਹੋਣ ਲਈ ਇੰਗਲੈਂਡ ਤੋਂ ਲਾਹੌਰ ਆਈ ਸੀ। ਜਿਸ ਨਾਲ ਉਸ ਸਮੇਂ ਇਹ ਘਟੀਆ ਹਰਕਤ ਕੀਤੀ । ਪੁਲਿਸ ਪਹਿਲਾਂ ਪੀੜਤ ਕੁੜੀ ਦੀ ਸ਼ਿਕਾਇਤ ਤੱਕ ਸੁਣਨ ਨੂੰ ਤਿਆਰ ਤੱਕ ਨਹੀਂ ਸੀ। ਪੀੜਤ ਲੜਕੀ ਦੀ ਸੌਤੇਲੀ ਮਾਂ ਨੇ ਉਸ ਨੂੰ ਅੰਤਿਮ ਸੰਸਕਾਰ ਦੇ ਬਾਅਦ ਘਰ ’ਚ ਰਹਿਣ ਦੀ ਆਗਿਆ ਨਹੀਂ ਦਿੱਤੀ। ਉਹ ਲਾਹੌਰ ’ਚ ਆਪਣੇ ਰਿਸ਼ਤੇਦਾਰ ਸੈਯਦ ਤਕਵੀਨ ਹਸਨ ਦੇ ਘਰ ’ਤੇ ਚਲੀ ਗਈ। ਉੱਥੇ ਉਸ ਦੇ ਮੁੰਡੇ ਮੁੱਖਤਾਰ ਹਸਨ ਨੇ ਉਸ ਦੇ ਵਿਰੋਧ ਦੇ ਬਾਵਜੂਦ ਧਮਕੀਆਂ ਦੇ ਕੇ ਉਸ ਨਾਲ ਲਗਾਤਾਰ ਜਬਰ-ਜ਼ਿਨਾਹ ਕੀਤਾ। ਜਦ ਉਸ ਕੁੜੀ ਦੀ ਹਾਲਤ ਖ਼ਰਾਬ ਹੋ ਗਈ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕਰ ਕੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣ ਨੂੰ ਕਿਹਾ। ਪੁਲਿਸ ਨੇ ਉਸ ਨੂੰ ਹਸਪਤਾਲ ਦਾਖ਼ਲ ਤਾਂ ਕਰਵਾ ਦਿੱਤਾ ਪਰ ਪੁਲਿਸ ਨੇ ਦੋਸ਼ੀ ਖ਼ਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਇਹ ਸੀ ਕਿ ਦੋਸ਼ੀ ਦਾ ਪਿਤਾ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦਾ ਸਰਗਰਮੀ ਆਗੂ ਹੈ। ਪੀੜਤਾ ਨੇ ਮੁੱਖ ਮੰਤਰੀ ਪੰਜਾਬ ਦੇ ਮੋਬਾਇਲ ਨੰਬਰ ਲੈ ਕੇ ਉਸ ’ਤੇ ਸੰਦੇਸ਼ ਭੇਜਿਆ, ਜਿਸ ’ਤੇ ਮੁੱਖ ਮੰਤਰੀ ਦੇ ਦਖ਼ਲ ਮਗਰੋਂ ਪੁਲਿਸ ਨੇ ਪੀੜਤਾਂ ਦਾ ਬਿਆਨ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।