ਫਿਲੀਪੀਂਸ : ਅਤਿਵਾਦੀਆਂ ਦੀਆਂ ਗਤੀਵਿਧੀਆਂ ਰੋਕਣ ਲਈ ਤਿਆਰ ਕੀਤੇ ਨਵੇਂ ਫ਼ੌਜੀਆਂ ਨੂੰ ਲਿਜਾ ਰਿਹਾ ਜਹਾਜ਼ ਅਚਾਨਕ ਖਰਾਬ ਹੋ ਗਿਆ ਅਤੇ ਇਸ ਵਿਚ ਅੱਗ ਲੱਗ ਗਈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਫਿਲੀਪੀਂਸ ਵਿੱਚ 85 ਫ਼ੌਜੀਆਂ ਨੂੰ ਲਿਜਾ ਰਿਹਾ ਜਹਾਜ਼ ਐਤਵਾਰ ਨੂੰ ਕਰੈਸ਼ ਹੋ ਗਿਆ। ਆਰਮੀ ਚੀਫ ਜਨਰਲ ਸਿਰਿਲਿਟੋ ਸੋਬੇਜਾਨਾ ਨੇ ਦੱਸਿਆ ਕਿ ਸੀ-130 ਜਹਾਜ਼ ਵਿੱਚ ਅੱਗ ਲੱਗ ਗਈ ਸੀ। ਹਾਲਾਂਕਿ ਇਸ ਵਿੱਚ ਸਵਾਰ 40 ਸੈਨਿਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਹਾਦਸੇ ਵਕਤ ਜਹਾਜ਼ ਨੂੰ ਸੁਲੁ ਰਾਜ ਦੇ ਜੋਲੋ ਆਇਲੈਂਡ ਉੱਤੇ ਲੈਂਡ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸੋਬੇਜਾਨਾ ਨੇ ਦੱਸਿਆ ਕਿ ਰਾਹਤ ਅਤੇ ਬਚਾਓ ਦਲ ਦੇ ਲੋਕ ਮੌਕੇ ਉੱਤੇ ਪਹੁੰਚ ਚੁੱਕੇ ਹਨ ਅਤੇ ਅਰਦਾਸ ਕਰ ਰਹੇ ਹਾਂ ਕਿ ਹਾਦਸੇ ਵਿੱਚ ਘੱਟ ਤੋਂ ਘੱਟ ਲੋਕਾਂ ਨੂੰ ਨੁਕਸਾਨ ਪਹੁੰਚੇ। ਹਾਦਸੇ ਮਗਰੋਂ ਅੱਗ ਦੀਆਂ ਲਪਟਾਂ ਅਤੇ ਧੁਆਂ ਕਾਫ਼ੀ ਦੂਰ ਤੱਕ ਵੇਖਿਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਮੌਜੂਦ ਜਿਆਦਾਤਰ ਫ਼ੌਜੀਆਂ ਨੇ ਹਾਲ ਹੀ ਵਿੱਚ ਬੇਸਿਕ ਮਿਲਿਟਰੀ ਟ੍ਰੇਨਿੰਗ ਲਈ ਸੀ। ਇਨ੍ਹਾਂ ਫ਼ੌਜੀਆਂ ਨੂੰ ਅਤਿਵਾਦੀਆਂ ਗਤੀਵਿਧੀਆਂ ਲਈ ਮਸ਼ਹੂਰ ਆਇਲੈਂਡਸ ਉੱਤੇ ਤੈਨਾਤ ਕੀਤਾ ਜਾਣਾ ਸੀ। ਦਸ ਦਈਏ ਕਿ ਫਿਲੀਪੀਂਸ ਦੇ ਇਸ ਆਇਲੈਂਡਸ ਉੱਤੇ ਮੁਸਲਮਾਨ ਆਬਾਦੀ ਬਹੁਗਿਣਤੀ ਵਿਚ ਹੈ । ਇੱਥੇ ਫਿਰੌਤੀ ਲਈ ਕਿਸੇ ਦਾ ਅਗਵਾਹ ਹੋਣਾ ਆਮ ਗੱਲ ਹੈ, ਇਸ ਲਈ ਹਮੇਸ਼ਾ ਇਥੇ ਵੱਡੀ ਤਾਦਾਦ ਵਿੱਚ ਫੌਜੀ ਤੈਨਾਤ ਰਹਿੰਦੇ ਹਨ। ਇਹ ਇਲਾਕਾ ਦੱਖਣ ਫਿਲੀਪੀਂਸ ਵਿੱਚ ਆਉਂਦਾ ਹੈ। ਇੱਥੇ ਅਬੁ ਸਇਯਫ ਨਾਮਕ ਅਤਿਵਾਦੀ ਜਥੇਬੰਦੀ ਸਰਗਰਮ ਰਹਿੰਦੀ ਹੈ।