ਕੇਰਲਾ : ਕੋਰੋਨਾ ਦੇ ਨਾਲ ਨਾਲ ਹੁਣ ਕੇਰਲ ਵਿਚ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਉਥੇ ਪੀੜਤ ਔਰਤ ਦੀ ਹਾਲਤ ਇਸ ਵੇਲੇ ਠੀਕ ਹੈ। ਹਾਲਾਂਕਿ ਉਨ੍ਹਾਂ ਦਾ ਸੂਬੇ ਵਿਚ ਕੋਈ ਸਫ਼ਰ ਦਾ ਇਤਿਹਾਸ ਨਹੀਂ ਹੈ ਪਰ ਉਨ੍ਹਾਂ ਦਾ ਘਰ ਤਮਿਲਨਾਡੂ ਦੇ ਬਾਰਡਰ ’ਤੇ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ 24 ਸਾਲਾ ਗਰਭਵਤੀ ਮਹਿਲਾ ਇਸ ਮੱਛਰ ਦੇ ਕੱਟਣ ਤੋਂ ਹੋਣ ਵਾਲੀ ਬਿਮਾਰੀ ਦਾ ਸ਼ਿਕਾਰ ਪਾਈ ਗਈ।
ਤਿਰੂਵਨੰਤਪੁਰਮ ਵਿਚ ਵਾਇਰਸ ਦੇ 13 ਹੋਰ ਸ਼ੱਕੀ ਮਾਮਲੇ ਵੀ ਹਨ, ਸਰਕਾਰ ਨੂੰ ਪੂਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਤੋਂ ਪੁਸ਼ਟੀ ਦਾ ਇੰਤਜ਼ਾਰ ਹੈ। ਕੇਰਲਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਤਿਰੂਵਨੰਤਪੁਰਮ ਤੋਂ ਭੇਜੇ ਗਏ 19 ਨਮੂਨਿਆਂ ਵਿਚ ਡਾਕਟਰਾਂ ਸਣੇ 13 ਸਿਹਤ ਕਰਮੀਆਂ ਦੇ ਜ਼ੀਕਾ ਤੋਂ ਪੀੜਤ ਹੋਣ ਦਾ ਸ਼ੱਕ ਹੈ। ਇਥੇ ਦਸ ਦਈਏ ਕਿ ਜ਼ੀਕਾ ਵਾਇਰਸ ਵੀ ਡੇਂਗੂ, ਮਲੇਰੀਆ, ਪੀਲਾ ਬੁਖਾਰ ਅਤੇ ਚਿਕਨਗੁਨੀਆ ਵਾਂਗ ਹੀ ਮੱਛਰਾਂ ਤੋਂ ਫੈਲਦਾ ਹੈ।
ਇਹ ਇਕ ਤਰ੍ਹਾਂ ਦਾ ਏਡੀਜ਼ ਮੱਛਰ ਹੀ ਹੈ, ਜੋ ਦਿਨ ਵੇਲੇ ਐਕਟਿਵ ਹੁੰਦਾ ਹੈ। ਜੇ ਇਹ ਮੱਛਰ ਕਿਸੇ ਸੰਕ੍ਰਮਿਤ ਵਿਅਕਤੀ ਨੂੰ ਕੱਟ ਲੈਂਦਾ ਹੈ, ਜਿਸ ਦੇ ਖੂਨ ਵਿਚ ਵਾਇਰਸ ਮੌਜੂਦ ਹੈ, ਤਾਂ ਇਹ ਹੋਰ ਵਿਅਕਤੀ ਨੂੰ ਕੱਟਣ ’ਤੇ ਵਾਇਰਸ ਫੈਲਦਾ ਹੈ। ਮੱਛਰਾਂ ਤੋਂ ਇਲਾਵਾ ਸੁਰੱਖਿਅਤ ਸਰੀਰਕ ਸਬੰਧ ਅਤੇ ਸੰਕ੍ਰਮਿਤ ਖੂਨ ਤੋਂ ਵੀ ਜ਼ੀਕਾ ਬੁਖਾਰ ਜਾਂ ਵਾਇਰਸ ਫੈਲ ਸਕਦਾ ਹੈ। ਬੁਖਾਰ, ਚੱਕਰ, ਕੰਜੰਗਕਟਿਵਾਇਟਿਸ, ਮਾਸਪੇਸ਼ੀਆਂ ਅਤੇ ਹੱਡੀਆਂ ਵਿਚ ਦਰਦ, ਬੇਚੈਨੀ ਜਾਂ ਫਿਰ ਸਿਰਦਰਦ।