ਹਰ ਵਿਅਕਤੀ ਵਿੱਚ ਕੋਈ ਨਾ ਕੋਈ ਗੁਣ ਤਾ ਜ਼ਰੂਰ ਹੁੰਦਾ ਹੈ ਜੇਕਰ ਉਸ ਵਿਚਲੇ ਗੁਣਾ ਨੂੰ ਸਹੀ ਸਮੇ ਤੇ ਨਿਖਾਰਨ ਦਾ ਮੋਕਾ ਮਿਲ ਜਾਵੇ ਤਾਂ ਇਕ ਨਾ ਇਕ ਦਿਨ ਉਹ ਕਾਮਯਾਬੀ ਦੀ ਮੰਜ਼ਿਲ ਤੇ ਅੱਪੜ ਹੀ ਜਾਦਾ ਹੈ ਖ਼ੇਤਰ ਕਲਾਂ ਦਾ ਹੋਵੇ ਭਾਵੇਂ ਹੋਰ ਉਸ ਵਿਚ ਕਾਮਯਾਬੀ ਹਾਸਿਲ ਕਰਨ ਲਈ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ ਤਾ ਕਿਤੇ ਜਾ ਕੇ ਗੂੜ੍ਹੀ ਪਛਾਣ ਬਣਦੀ ਹੈ ਸਹਿਜੇ ਸਹਿਜੇ ਚੱਲਣ ਨਾਲ ਬੇਸ਼ੱਕ ਕਾਮਯਾਬ ਹੋਣ ਚ ਸਮਾਂ ਲੱਗਦਾ ਹੈ ਪਰ ਉਸ ਵਿਅਕਤੀ ਵੱਲੋਂ ਕੀਤੇ ਕੰਮਾਂ ਦੀ ਚੁਫੇਰਿਉ ਵਾਹ ਵਾਹ ਵੀ ਮਿਲਦੀ ਹੈ ਤਾ ਉਸ ਦਾ ਸਕੂਨ ਵੱਖ਼ਰਾ ਹੀ ਜੋਸ਼ ਪੈਂਦਾ ਕਰ ਦਿੰਦਾਂ ਹੈ ਅੱਜ ਦੇ ਦੋਰ ਚ ਕਾਮਯਾਬੀ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੀਆਂ ਮੁਸਕਲਾਂ ਵਿਚੋਂ ਗੁਜ਼ਰਨਾ ਪੈਂਦਾ ਹੈ ਜੋ ਵਿਅਕਤੀ ਜ਼ਿੰਦਗੀ ਚ ਕਾਮਯਾਬ ਬਣਨ ਲਈ ਮੁਸ਼ਕਲਾਂ ਨਾਲ ਟੱਕਰ ਲੈਂਦੇ ਹਨ ਉਹਨਾਂ ਨੂੰ ਕਾਮਯਾਬ ਹੋਣ ਤੋ ਕੋਈ ਨਹੀ ਰੋਕ ਸਕਦਾ ਇਸ ਵੇਲੇ ਕਲਾਂ ਖ਼ੇਤਰ ਚ ਬੁਹਤ ਸਾਰੇ ਚਿਹਰੇ ਜ਼ੋਰ ਅਜ਼ਮਾਈ ਕਰ ਰਹੇ ਹਨ ਤੇ ਆਪਣੀਂ ਜ਼ਿੰਦਗੀ ਦੀ ਲੜੀ ਨੂੰ ਕਲਾਂ ਜ਼ਰੀਏ ਨਿਖਾਰਨ ਵਿੱਚ ਦਿਨ ਰਾਤ ਲੱਗੇ ਹੋਏ ਹਨ ਬਿਨਾਂ ਸ਼ੱਕ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਦੀ ਕਲਾਂ ਨੂੰ ਪਸੰਦ ਕੀਤਾ ਜਾਵੇਗਾ ਤੇ ਫ਼ਿਲਮ ਇੰਡਸਟਰੀ ਵਿੱਚ ਉਨਾਂ ਦੇ ਨਾਮ ਦੀ ਤੂਤੀ ਬੋਲੇਗੀ ਉਝ ਹਰ ਵਿਅਕਤੀ ਨੂੰ ਕੋਈ ਨਾਂ ਕੋਈ ਕਲਾਂ ਬਖਸ਼ੀ ਹੈ ਪਰ ਨਿਵੇਕਲੇ ਅੰਦਾਜ਼ ਵਿਚ ਪੇਸ਼ਕਾਰੀ ਕਰਨਾ ਹਰ ਇੱਕ ਦੇ ਹਿੱਸੇ ਨਹੀ ਆਉਂਦਾ ਕਲਾਂ ਖ਼ੇਤਰ ਵਿਚ ਕਮੇਡੀ ਕਰਕੇ ਦੂਜਿਆਂ ਨੂੰ ਹਸਾਉਣਾ ਵੀ ਇੱਕ ਵੱਡੀ ਗੱਲ ਹੈ ਅੱਜਕਲ੍ਹ ਕਿਸੇ ਪਾਸ ਐਨਾ ਵਕ਼ਤ ਹੀ ਨਹੀਂ ਕਿ ਆਪਣੀ ਜ਼ਿੰਦਗੀ ਖੁਸ਼ੀਆਂ ਨਾਲ਼ ਗੁਜ਼ਾਰੇ ਪਰ ਫ਼ਿਲਮੀ ਦੁਨੀਆ ਦਾ ਇੱਕ ਰੰਗੀਲਾ ਕਲਾਕਾਰ ਗੁਰਮੀਤ ਚਾਵਲਾ ਹੈ ਜਿਸ ਦੀ ਕਲਾਂ ਦੀਆਂ ਦੂਰ ਦੂਰ ਤੱਕ ਤਰੀਫਾਂ ਹੁੰਦੀਆਂ ਹਨ ਕਮੇਡੀ ਕਰਨ ਵਿੱਚ ਸਫ਼ਲ ਮੰਨੇਂ ਗਏ ਕਲਾਕਾਰ ਸਵ: ਜਸਪਾਲ ਭੱਟੀ ਦੀ ਕਲਾਂ ਤੋ ਪ੍ਰਭਾਵਿਤ ਗੁਰਮੀਤ ਚਾਵਲਾ ਨੂੰ ਜੂਨੀਅਰ ਜਸਪਾਲ ਭੱਟੀ ਵੀ ਕਿਹਾਂ ਜਾਦਾ ਹੈ ਕਿਉਂਕਿ ਉਹ ਭੱਟੀ ਸਾਹਬ ਨੂੰ ਆਪਣਾ ਆਦਰਸ਼ ਮੰਨਣ ਵਾਲਾ ਇਹ ਕਲਾਕਾਰ ਉਨਾਂ ਦੀ ਤਰ੍ਹਾਂ ਹੀ ਕਮੇਡੀ ਕਰਦਾਂ ਹੈਂ ਤੇ ਉਨਾਂ ਨੂੰ ਵੇਖ ਕੇ ਭੱਟੀ ਸਾਹਬ ਦੀ ਕਮੇਡੀ ਦਰਸ਼ਕਾਂ ਨੂੰ ਯਾਦ ਆ ਜਾਦੀ ਹੈ ਹਰਿਆਣਾ ਦੇ ਯਮੁਨਾਨਗਰ ਸ਼ਹਿਰ ਦੇ ਰਹਿਣ ਵਾਲੇ ਕਲਾਕਾਰ ਗੁਰਮੀਤ ਚਾਵਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਕੂਲ ਕਾਲਜਾਂ ਤੇ ਹੋਰ ਛੋਟੇ ਛੋਟੇ ਲਾਈਵ ਪ੍ਰੋਗਰਾਮਾਂ ਵਿੱਚ ਕਮੇਡੀ ਕਰ ਕੀਤੀ ਜਿਹੜੀ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕਰਦੀ ਸੀ ਜਿਵੇਂ ਜਿਵੇਂ ਗੁਰਮੀਤ ਚਾਵਲਾ ਆਪਣਾ ਕਲਾਂ ਵਾਲਾ ਕੰਮ ਕਰਦਾ ਰਿਹਾ ਉਵੇਂ ਹੀ ਉਸ ਨੂੰ ਅੱਗੇ ਵਧਣ ਲਈ ਸਹਿਯੋਗ ਮਿਲਦਾ ਗਿਆਂ ਤੇ ਇਕ ਦਿਨ ਉਹ ਵੀ ਆਇਆਂ ਜਦੋਂ ਉਸ ਨੂੰ ਹਿੰਦੀ ਫ਼ਿਲਮ' ਹੈਪੀ ਭਾਗ ਜਾ'ਚ ਕੰਮ ਕਰਨ ਦਾ ਮੋਕਾ ਮਿਲਿਆ ਉਸ ਸਮੇ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹੈ ਉਸ ਤੋ ਬਾਅਦ ਗੁਰਮੀਤ ਚਾਵਲਾ ਨੂੰ ਕਾਫ਼ੀ ਫ਼ਿਲਮਾ ਚ ਚੰਗੇ ਕਿਰਦਾਰ ਨਿਭਾਉਣ ਦਾ ਮੋਕਾ ਮਿਲਿਆ ਤੇ ਹੁਣ ਤੱਕ ਪੰਜਾਬੀ ਫ਼ਿਲਮ," ਰੁਪਿੰਦਰ ਗਾਂਧੀ ਗੈਗਸਟਰ 2",ਤੇਰੀ ਮੇਰੀ ਜੋੜੀ, ਗੈਂਗਸਟਰ ਵਰਸਿਜ ਸਟੇਟ,ਮਿੱਟੀ ਵਿਰਾਸਤ ਬੱਬਰਾਂ ਦੀ,ਤੇ ਹਿੰਦੀ ਫ਼ਿਲਮਾਂ ਟੋਟਲ ਧਮਾਲ,ਦਾ ਐਕਸੀਡੈਂਟਲ ਪ੍ਰਰਾਇਮ ਮਨਿਸਟਰ,ਤੇ ਆਉਣ ਵਾਲੀਆਂ ਫ਼ਿਲਮਾਂ ਦਾ ਸੰਨ ਆਫ ਵਰੀਆਰ, ਫ਼ੇਰ ਮਾਮਲਾ ਗੜਬੜ ਹੈ,ਸੀਰੀਅਲ ਕਮਲੀ ਇਸ਼ਕ ਦੀ,ਛੋਟੀ ਜਠਾਣੀ,ਤੇ ਬੰਬੇ ਦੇ ਕੁਝ ਸੀਰੀਅਲ ਜੈ ਜੈ ਮਾਂ, ਇਸ਼ਕ ਮੇ ਮਰ ਜਾਏ, ਕਰਾਇਮ ਪ੍ਰਟਰੋਲ, ਆਦਿ ਵਿੱਚ ਕੰਮ ਕਰ ਚੁੱਕਿਆ ਹੈ ਗੁਰਮੀਤ ਚਾਵਲਾ ਕਹਿੰਦਾ ਹੈ ਕਿ ਜਿੱਥੇ ਸਾਡੇ ਤੋ ਬੁਹਤ ਸਾਰੀਆਂ ਫਿਲਮ ਫ਼ਨਕਾਰਾਂ ਰੁਖ਼ਸਤ ਹੋ ਗਈਆ ਹਨ ਉਥੇ ਹੀ ਉਨਾਂ ਲਈ ਵਕ਼ਤ ਤੋ ਪਹਿਲਾਂ ਕਮੇਡੀਅਨ ਸਵ:ਜਸਪਾਲ ਭੱਟੀ ਜੀ ਦਾ ਕਈ ਸਾਲ ਪਹਿਲਾਂ ਤੁਰ ਜਾਣਾ ਜਿਥੇ ਵੱਡਾ ਘਾਟਾ ਸੀ ਉਸ ਨਾਲ ਉਨਾਂ ਨੂੰ ਵੀ ਆਪਣੇ ਆਦਰਸ਼ ਗੁਰੂ ਦੇ ਤੁਰ ਜਾਣ ਨਾਲ਼ ਬੇਹੱਦ ਘਾਟਾ ਪਿਆ ਸੀ ਤੇ ਉਨਾਂ ਨਾਲ਼ ਕੰਮ ਕਰਨ ਦੀ ਰੀਝ ਪੂਰੀ ਨਾ ਹੋ ਸਕੀ ਗੁਰਮੀਤ ਚਾਵਲਾ ਇਸ ਵੇਲੇ ਕਈ ਨਾਮੀ ਬੈਨਰਾ ਹੇਠ ਕੁੱਝ ਪ੍ਰਜੈਕਟਾ ਤੇ ਕੰਮ ਕਰ ਰਿਹਾ ਹੈ ਤੇ ਦਰਸ਼ਕਾਂ ਨੂੰ ਛੇਤੀ ਹੀ ਵਧੀਆਂ ਕਿਰਦਾਰ ਕਰਦਾ ਨਜ਼ਰ ਆਵੇਗਾ
ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ 98762 -20422