ਨਵੀਂ ਦਿੱਲੀ : ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ 24,692 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ 36,862 ਮਰੀਜ਼ ਠੀਕ ਹੋਏ ਹਨ ਅਤੇ 438 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਸ ਸੱਭ ਦੇ ਚਲਦਿਆਂ 16 ਅਗੱਸਤ ਨੂੰ ਸੱਭ ਤੋਂ ਘੱਟ ਮਰੀਜ਼ ਪਾਜ਼ੇਟਿਵ ਪਾਏ ਗਏ ਜਿਨ੍ਹਾਂ ਦੀ ਗਿਣਤੀ 154 ਦੇ ਕਰੀਬ ਸੀ। ਇਹ ਪਿਛਲੇ ਦਸ ਦਿਨਾਂ ਨਾਲੋਂ ਸੱਭ ਤੋਂ ਘੱਟ ਅੰਕੜਾ ਹੈ। ਜਦਕਿ 15 ਮਾਰਚ ਨੂੰ 24,437 ਨਵੇਂ ਮਾਮਲੇ ਸਾਹਮਣੇ ਆਏ ਸਨ ਹੁਣ ਕੁੱਲ 3.63 ਲੱਖ ਮਰੀਜ਼ ਇਲਾਜ ਅਧੀਨ ਚੱਲ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਅੱਠ ਰਾਜਾਂ ਵਿੱਚ ਪਾਬੰਦੀਆਂ ਵੀ ਚਲ ਰਹੀਆਂ ਹਨ ਜਿਨ੍ਹਾਂ ਵਿਚ ਪਾਂਡੂਚੇਰੀ, ਗੋਆ, ਮਿਜ਼ੋਰਮ, ਤਾਮਿਲਨਾਡੂ, ਉੜੀਸਾ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ ਲਾਕਡਾਊਨ ਵਰਗੀਆਂ ਪਾਬੰਦੀਆਂ ਹਾਲੇ ਵੀ ਜਾਰੀ ਹਨ। ਇਸ ਤੋਂ ਇਲਾਵਾ ਕੇਰਲਾ ਵਿਚ ਸੋਮਵਾਰ ਨੂੰ 12,294 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿਚ 4,145 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ।