ਪਟਿਆਲਾ : ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਵਿਖੇ ਸਪੋਰਟਸ ਅਥਾਰਟੀ ਆਫ ਇੰਡੀਆ ਨੇਤਾਜੀ ਸੁਭਾਸ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਪਟਿਆਲਾ) ਦੁਆਰਾ ਪਿਛਲੇ ਦੋ ਮਹੀਨੇ ਤੋਂ ਜੂਡੋ ਦਾ ਕੈਂਪ ਲਗਾਇਆ ਜਾ ਰਿਹਾ ਸੀ। ਇਸ ਕੈਂਪ ਲਈ ਐੱਨ.ਆਈ.ਐੱਸ. ਪਟਿਆਲਾ ਵੱਲੋਂ ਮਿਸ ਸ਼ਾਲੂ ਚੌਧਰੀ, ਸ੍ਰੀ ਪਵਨ ਕੁਮਾਰ ਅਤੇ ਸ੍ਰੀ ਸੰਦੀਪ ਹੁੱਡਾ ਨੂੰ ਬਤੌਰ ਕੋਚ ਭੇਜਿਆ ਗਿਆ ਸੀ।
ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ, ਸ.ਮਿ.ਸ.ਖੇੜੀ ਗੁੱਜਰਾਂ ਪਟਿਆਲਾ) ਨੇ ਵੀ ਇਸ ਕੈਂਪ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਜੂਡੋ ਕੈਂਪ ਦੀ ਸਮਾਪਤੀ ਤੇ ਸ੍ਰੀ ਸੁਖਵਿੰਦਰ ਸਿੰਘ ਸੋਨੂੰ (ਸਰਪੰਚ, ਗ੍ਰਾਮ ਪੰਚਾਇਤ ਏਅਰ ਐਵਨਿਊ ਖੇੜੀ ਗੁੱਜਰਾਂ) ਅਤੇ ਸ੍ਰੀ ਲਖਵਿੰਦਰ ਸਿੰਘ ਜੀ ਦੁਆਰਾ ਪਿੰਡ ਦੇ ਬੱਚਿਆ ਨੂੰ ਜੂਡੋ ਦੀ ਵਿਸ਼ੇਸ਼ ਟ੍ਰੇਨਿੰਗ ਦੇਣ ਲਈ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ), ਮਿਸ ਸ਼ਾਲੂ ਚੌਧਰੀ (ਜੂਡੋ ਕੋਚ, ਐੱਨ.ਆਈ.ਐੱਸ.), ਸ੍ਰੀ ਸੰਦੀਪ ਹੁੱਡਾ (ਜੂਡੋ ਕੋਚ, ਐੱਨ.ਆਈ.ਐੱਸ.) ਅਤੇ ਸ੍ਰੀ ਪਵਨ ਕੁਮਾਰ (ਜੂਡੋ ਕੋਚ, ਐੱਨ.ਆਈ.ਐੱਸ.) ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਸ੍ਰੀ ਸੁਖਵਿੰਦਰ ਸਿੰਘ ਸੋਨੂੰ ਜੀ (ਸਰਪੰਚ) ਨੇ ਕਿਹਾ ਕਿ ਸ੍ਰੀਮਤੀ ਮਮਤਾ ਰਾਣੀ ਜੀ (ਪੀ.ਟੀ.ਆਈ) ਦੀ ਮਿਹਨਤ ਸਦਕਾ ਸਾਡੇ ਪਿੰਡ ਦੇ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਮੈਡਲ ਹਾਸਲ ਕੀਤੇ ਅਤੇ ਆਪਣੇ ਮਾਪਿਆਂ, ਪਿੰਡ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ।ਸ੍ਰੀ ਸੁਖਵਿੰਦਰ ਸਿੰਘ ਸੋਨੂੰ ਜੀ (ਸਰਪੰਚ) ਨੇ ਕਿਹਾ ਕਿ ਸਾਨੂੰ ਆਸ ਹੈ ਕਿ ਸ੍ਰੀਮਤੀ ਮਮਤਾ ਰਾਣੀ ਜੀ ਦੀ ਅਗਵਾਈ ਵਿੱਚ ਸਾਡੇ ਪਿੰਡ ਦੇ ਸਕੂਲ ਦੇ ਬੱਚੇ ਆਉਣ ਵਾਲੇ ਸਮੇਂ ਵਿੱਚ ਵੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ । ਇਸ ਮੌਕੇ ਤੇ ਸ੍ਰੀਮਤੀ ਰੇਖਾ ਰਾਣੀ (ਸੀ.ਐਚ.ਟੀ.), ਸ੍ਰੀਮਤੀ ਪੂਜਾ ਕਪੂਰ, ਸ੍ਰੀਮਤੀ ਰਵਿੰਦਰਪਾਲ ਕੌਰ, ਸ੍ਰੀ ਮਨਪ੍ਰੀਤ ਸਿੰਘ, ਸ੍ਰੀਮਤੀ ਗੁਰਪ੍ਰੀਤ ਕੌਰ, ਸ੍ਰੀਮਤੀ ਨੀਤੂ, ਸ੍ਰੀਮਤੀ ਹਰਬੰਸ ਕੌਰ ਮੋਜੂਦ ਸਨ।