ਪੂਰੇ ਪਰਿਵਾਰ ਤੋਂ ਵੀ ਨਹੀਂ ਚੁੱਕੀ ਗਈ ਮੰਜੇ ਤੋਂ ਡਿੱਗੀ ਔਰਤ ਅਤੇ ਉਹਨਾਂ ਨੂੰ ਫਾਇਰ ਵਿਭਾਗ ਦੀ ਮੱਦਦ ਲੈਣੀ ਪਈ। ਇਹ ਮਾਮਲਾ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ 160 ਕਿਲੋਗ੍ਰਾਮ ਵਜ਼ਨ ਵਾਲੀ ਇਕ ਬੀਮਾਰ ਔਰਤ ਆਪਣੇ ਬਿਸਤਰ ਤੋਂ ਹੇਠਾਂ ਡਿੱਗ ਗਈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਚੁੱਕਣ ਲਈ ਫਾਇਰ ਵਿਭਾਗ ਦੀ ਮਦਦ ਮੰਗੀ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ 62 ਸਾਲਾ ਔਰਤ, ਜੋ ਕਿ ਖਰਾਬ ਸਿਹਤ ਕਾਰਨ ਚੱਲਣ-ਫਿਰਨ ਤੋਂ ਅਸਮਰੱਥ ਸੀ, ਵਾਘਬੀਲ ਖੇਤਰ ਵਿੱਚ ਸਵੇਰੇ 8 ਵਜੇ ਦੇ ਕਰੀਬ ਆਪਣੇ ਫਲੈਟ ਵਿੱਚ ਅਚਾਨਕ ਮੰਜੇ ਤੋਂ ਡਿੱਗ ਗਈ। ਠਾਣੇ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰ ਔਰਤ ਨੂੰ ਬੈੱਡ 'ਤੇ ਬਿਠਾਉਣ 'ਚ ਅਸਫਲ ਰਹੇ।ਉਨ੍ਹਾਂ ਕਿਹਾ ਕਿ ਖੇਤਰੀ ਆਫ਼ਤ ਪ੍ਰਬੰਧਨ ਸੈੱਲ ਦੀ ਟੀਮ ਤੁਰੰਤ ਫਲੈਟ 'ਤੇ ਪਹੁੰਚੀ, ਔਰਤ ਨੂੰ ਚੁੱਕ ਕੇ ਬੈੱਡ 'ਤੇ ਲੇਟਿਆ। ਅਧਿਕਾਰੀ ਨੇ ਦੱਸਿਆ ਕਿ ਡਿੱਗਣ ਕਾਰਨ ਔਰਤ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ। ਅਧਿਕਾਰੀ ਨੇ ਕਿਹਾ ਕਿ ਆਰਡੀਐਮਸੀ ਕਈ ਤਰ੍ਹਾਂ ਦੀਆਂ ਐਮਰਜੈਂਸੀ ਨਾਲ ਨਜਿੱਠਦਾ ਹੈ ਪਰ ਇਹ ਅਸਾਧਾਰਨ ਸਥਿਤੀ ਸੀ।