ਮਾਲੇਰਕੋਟਲਾ, (ਅਸ਼ਵਨੀ ਸੋਢੀ) : ਪੰਜਾਬ ਨੂੰ ਨਸ਼ਾ ਮੁਕਤ, ਪ੍ਰਦੂਸ਼ਣ ਮੁਕਤ ਅਤੇ ਮੁੜ ਤੋ ਰੰਗਲਾ,ਸਿਹਤਯਾਬ , ਸੁਪਨਿਆਂ ਦਾ ਪੰਜਾਬ ਬਣਾਉਣ ਲਈ ਚਲਾਈ ਗਈ ਮੁਹਿੰਮ ਨੂੰ ਸਫਲ ਕਰਨ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਅਹਿਮ ਰੋਲ ਅਦਾ ਕਰ ਸਕਦੇ ਹਨ । ਕੋਈ ਵੀ ਮੁਹਿੰਮ ਦੀ100 ਫੀਸਦੀ ਕਾਮਯਾਬੀ ਨੌਜਵਾਨਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਨੇ ਸਥਾਨਕ ਐਮ.ਐਲ.ਏ ਲਾਂਜ ਵਿਖੇ ਵਿਦਿਆਰਥੀ ਯੂਥ ਸੰਘਰਸ਼ ਸੰਮਤੀ (ਆਪ) (ਸੀ.ਵਾਈ.ਐਸ.ਐਸ) ਦੇ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਅਤੇ ਪਰਾਲੀ ਨਾ ਸਾੜਨ ਅਤੇ ਇਸ ਦੇ ਯੋਗ ਪ੍ਰਬੰਧਨ ਲਈ ਪ੍ਰੇਰਿਤ ਕਰਦਿਆ ਕੀਤਾ ।
ਵਿੱਦਿਅਕ ਸੰਸਥਾਵਾਂ ਜ਼ਿੰਦਗੀ ਦੇ ਸ਼ੁਰੂਆਤੀ ਪੜਾਅ ਵਿਚ ਹੀ ਛੋਟੀ ਤੇ ਵੱਡੀ ਉਮਰ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ
ਉਨ੍ਹਾਂ ਸੀ.ਵਾਈ.ਐਸ.ਐਸ ਸੰਸਥਾ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਜੋ ਜ਼ਿੰਦਗੀ ਦੇ ਸ਼ੁਰੂਆਤੀ ਪੜਾਅ ਵਿਚ ਹੀ ਛੋਟੀ ਤੇ ਵੱਡੀ ਉਮਰ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਸੂਬੇ ਨੂੰ ਨਸ਼ਾ ਮੁਕਤ, ਪ੍ਰਦੂਸ਼ਣ ਮੁਕਤ ਅਤੇ ਮੁੜ ਤੋ ਰੰਗਲਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਅਣਥੱਕ ਉਪਰਾਲੇ ਕੀਤੇ ਜਾ ਰਹੇ ਹਨ । ਕਿਸੇ ਵੀ ਸਮਾਜ ਦਾ ਭਵਿੱਖ ਦਾ ਅਨੁਮਾਨ, ਉਸ ਦੇ ਨੌਜਵਾਨਾਂ ਤੋਂ ਲਗਾਇਆ ਜਾ ਸਕਦਾ ਹੈ। ਇਸ ਲਈ ਸੂਬੇ ਨੂੰ ਨਸ਼ਾ ਮੁਕਤ, ਪ੍ਰਦੂਸ਼ਣ ਮੁਕਤ ਅਤੇ ਮੁੜ ਤੋ ਰੰਗਲਾ ਬਣਾਉਣ ਦਾ ਬੀੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਚੁੱਕਿਆ ਹੈ। ਜਿਸ ਦੇ ਸਾਰਥਕ ਨਤੀਜੇ ਅੱਗੇ ਆਉਣ ਲੱਗ ਪਏ ਹਨ , ਉਹ ਦਿਨ ਦੂਰ ਨਹੀਂ ਜਦੋਂ ਮੁੜ ਤੋਂ ਪੰਜਾਬ ਸ਼ਹੀਦਾਂ ਦੇ ਸੁਪਨਿਆਂ ਦਾ ਵਜੋਂ ਉਭਰਕੇ ਦੁਨੀਆ ਦੇ ਨਕਸ਼ੇ ਵਿੱਚ ਆਪਣਾ ਨਾਮ ਹਰ ਖੇਤਰ ਵਿੱਚ ਦਰਜ ਕਰੇਗਾ । ਉਨ੍ਹਾਂ ਕਿਹਾ ਨਸ਼ਿਆਂ ਦੀ ਬਿਮਾਰੀ ਨੂੰ ਜੜ੍ਹ ਤੋਂ ਪੁੱਟਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਗੁਮਰਾਹ ਹੋਏ ਨੌਜਵਾਨਾਂ/ ਦੋਸਤਾਂ ਨੂੰ ਜਾਗਰੂਕ ਕਰੀਏ ਅਤੇ ਉਨ੍ਹਾਂ ਇਲਾਜ ਕਰਵਾਉਣ ਲਈ ਪ੍ਰੇਰਿਤ ਕਰੀਏ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਨੌਜਵਾਨੀ ਨੂੰ ਬਚਾਇਆ ਜਾ ਸਕੇ।
ਹਾਂਗਜੂ ਵਿਖੇ ਏਸ਼ੀਆਈ ਖੇਡਾਂ ਵਿਚ ਪੰਜਾਬੀਆਂ ਨੇ ਸੋਨੇ ਅਤੇ ਚਾਂਦੀ ਦੇ ਤਗਮੇ ਹਾਸਲ ਕਰਕੇ ਕਾਮਯਾਬੀਆਂ ਦਾ ਇਤਿਹਾਸ ਲਿਖਿਆ
ਉਨ੍ਹਾਂ ਕਿਹਾ ਭਾਰਤ ਦੇ ਖਿਡਾਰੀਆਂ ਨੇ ਚੀਨ ਦੇ ਸ਼ਹਿਰ ਹਾਂਗਜੂ ਵਿਖੇ ਹੋ ਰਹੀਆਂ ਏਸ਼ਿਆਈ ਖੇਡਾਂ ਵਿਚ 107 ਸੋਨੇ ਅਤੇ ਚਾਂਦੀ ਦੇ ਤਗਮੇ ਹਾਸਲ ਕਰਕੇ ਕਾਮਯਾਬੀਆਂ ਦਾ ਇਤਿਹਾਸ ਲਿਖਿਆ ਹੈ। ਪੰਜਾਬ ਵਾਸਤੇ ਖ਼ੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਕਈ ਖਿਡਾਰੀਆਂ ਨੇ ਨਿੱਜੀ ਮੈਡਲ ਵੀ ਜਿੱਤੇ ਹਨ ਅਤੇ ਟੀਮਾਂ ਦਾ ਹਿੱਸਾ ਬਣ ਕੇ ਵੀ।ਖਿਡਾਰੀ ਇਨ੍ਹਾਂ ਸ਼ਾਨਦਾਰ ਕਾਮਯਾਬੀਆਂ ਲਈ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਖੇਡ ਵਿਚ ਤਗਮੇ ਜਿੱਤਣ ਨਾਲ ਦੇਸ਼ ਵਾਸੀਆਂ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਬਹੁਤ ਡੂੰਘੀ ਤਰ੍ਹਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਵਿੱਚ ਖੇਡ ਸਭਿਆਚਾਰ ਪੈਦਾ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ -02 ਦੀ ਸ਼ੁਰੂਆਤ ਕਰਵਾਈ ਹੈ ਕਿਉਂਕਿ ਖੇਡਾਂ ਦਾ ਸੱਭਿਆਚਾਰ ਸਮਾਜ ਨੂੰ ਸਿਹਤਮੰਦ ਬਣਾਉਂਦਾ ਤੇ ਲੋਕਾਂ ਵਿਚ ਸਕਾਰਾਤਮਕ ਭਾਵਨਾਵਾਂ ਪੈਦਾ ਕਰਦਾ ਹੈ।
ਖੇਡਾਂ ਦਾ ਸੱਭਿਆਚਾਰ ਸਮਾਜ ਨੌਜਵਾਨਾਂ ਵਿਚ ਸਕਾਰਾਤਮਕ ਭਾਵਨਾਵਾਂ ਪੈਦਾ ਕਰਕੇ ਨਕਾਰਾਤਮਕ ਵਰਤਾਰਿਆਂ ਨੂੰ ਘਟਾਉਂਣ ਲਈ ਮਦਦਗਾਰ
ਖੇਡਾਂ ਦਾ ਸੱਭਿਆਚਾਰ ਸਮਾਜ ਵਿਚ ਪਨਪਦੇ ਕਈ ਨਕਾਰਾਤਮਕ ਵਰਤਾਰਿਆਂ ਨੂੰ ਵੀ ਘਟਾਉਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਵਰਗੀ ਅਲਾਮਤ ਤੋ ਦੂਰ ਰਹਿਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਖੇਡਾਂ ਜਿੱਥੇ ਖਿਡਾਰੀਆਂ ਦੀਆਂ ਜ਼ਿੰਦਗੀਆਂ ਬਣਾਉਂਦੀਆਂ-ਸੰਵਾਰਦੀਆਂ ਹਨ, ਉੱਥੇ ਇਹ ਹੋਰ ਲੋਕਾਂ ਲਈ ਵੀ ਖ਼ੁਸ਼ੀਆਂ ਤੇ ਖੇੜਾ ਲੈ ਕੇ ਆਉਂਦੀਆਂ ਹਨ। ਇਹ ਸਮਾਜ ਵਿਚ ਸਥਾਨਿਕਤਾ ਦਾ ਮਾਣ-ਸਨਮਾਨ ਪੈਦਾ ਕਰਦੀਆਂ ਹਨ। ਖੇਡਾਂ ਨੂੰ ਅਪਣਾਉਣ ਵਾਲੇ ਸਮਾਜ ਸਿਹਤਮੰਦ ਸਮਾਜ ਬਣਦੇ ਅਤੇ ਜ਼ਿੰਦਗੀ ਦੇ ਹਰ ਸੋਇਬੇ ਵਿਚ ਤਰੱਕੀ ਕਰਦੇ ਹਨ।ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਲੋਕ ਲਹਿਰ ਪੈਦਾ ਕਰਕੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਪਰਾਲੀ ਦਾ ਪ੍ਰਬੰਧ ਕਰਨ ਅਤੇ ਸਰਕਾਰ ਵੱਲੋਂ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਪਰਾਲੀ ਪ੍ਰਬੰਧਨ ਆਧੁਨਿਕ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਜਾਗਰੂਕਤਾ ਪੈਦਾ ਕਰਨ ਦਾ ਸੁਨੇਹਾ ਵੀ ਦਿੱਤਾ