ਸਮਾਣਾ :- ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ ਨਿਊਜ਼ ਕਲਿੱਕ ਦੇ ਪੱਤਰਕਾਰਾਂ ਉੱਪਰ ਯੂਏਪੀਏ ਦੀ ਧਾਰਾ 153 ਅਤੇ 120ਬੀ ਤਹਿਤ ਕੇਸ ਦਰਜ ਕਰਨ ਦੇ ਵਿਰੋਧ ਵਜੋਂ ਐਫਆਈਆਰ ਦੀਆਂ ਕਾਪੀਆਂ ਸਾੜੀਆ ਗਈਆਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਬਲਾਕ ਸਮਾਣਾ ਦੇ ਪ੍ਰਧਾਨ ਸ਼ੇਰ ਸਿੰਘ ਕਾਕੜਾ,ਜਿਲ੍ਹਾ ਆਗੂ ਮਨਿਦਰ ਸਿੰਘ ਤਰਖਾਣਮਾਜਰਾ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹਰਜੀਤ ਸਿੰਘ , ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਰਨੈਲ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਸਵਿੰਦਰ ਸਿੰਘ ਬਿਸ਼ਨਪੁਰ ਨੇ ਕਿਹਾ ਕਿ ਅਭੀਸਾਰ ਸ਼ਰਮਾ,ਭਾਸ਼ਾ ਸਿੰਘ,ਉਰਮੀਲੇਸ਼,ਅਨਿੰਦੋਇ ਚੱਕਰਵਰਤੀ ਅਤੇ ਪ੍ਰੰਜੋਇ ਗੁਹਾ ਠਾਕੁਰਤਾ ਵਰਗੇ ਨਿਰਪੱਖ ਪੱਤਰਕਾਰਾਂ ਉੱਤੇ ਅਜਿਹੇ ਆਰੋਪ ਨਿੰਦਣਯੋਗ ਹਨ ਅਤੇ ਇਹ ਨਾ ਸਿਰਫ ਪੱਤਰਕਾਰੀ ਉੱਤੇ ਬਲਕਿ ਦੇਸ਼ ਦੇ ਵੱਖ ਵੱਖ ਸੰਘਰਸ਼ੀਲ ਵਰਗਾਂ, ਘੱਟ ਗਿਣਤੀਆਂ ਅਤੇ ਆਪਣੇ ਹੱਕਾਂ ਲਈ ਲੜ ਰਹੇ ਸੰਗਠਨਾਂ ਦੇ ਸਰਕਾਰ ਦੀਆਂ ਨੀਤੀਆਂ ਦਾ ਖੰਡਨ ਕਰਨ ਦੇ ਅਧਿਕਾਰਾਂ ਉੱਪਰ ਸਿੱਧਾ ਹਮਲਾ ਹੈ ।ਆਗੂਆਂ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੇ ਹਮਲੇ ਭਾਰਤ ਵਿੱਚ ਪਹਿਲੀ ਵਾਰ ਨਹੀਂ ਹੋਏ ਜਦੋਂ ਗੁਜਰਾਤ ਦੰਗਿਆਂ ਉੱਪਰ ਬਣੀ ਬੀ.ਬੀ.ਸੀ.ਦੀ ਡੋਕੁਮੈਂਟਰੀ ਨੂੰ ਭਾਰਤ ਵਿੱਚ ਬੈਨ ਕੀਤਾ ਗਿਆ ਅਤੇ ਲੋਕਾਂ ਨੇ ਉਸ ਨੂੰ ਸਵੀਕਾਰ ਕਰ ਲਿਆ ਤਾਂ ਸਰਕਾਰ ਦਾ ਹੌਸਲਾ ਹੋਰ ਵਧਿਆ ਜਿਸ ਬਾਅਦ ਉਹਨਾਂ ਪੱਤਰਕਾਰਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਜੋ ਸਰਕਾਰ ਦੁਆਰਾ ਖਰੀਦੇ ਨਹੀਂ ਜਾ ਸਕਦੇ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਰਹੇ ਹਨ। ਸਰਕਾਰ ਦਾ ਇਹ ਕਦਮ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਬਿਲਕੁਲ ਸੁਭਾਵਿਕ ਹੈ ਪਰ ਸੰਯੁਕਤ ਕਿਸਾਨ ਮੋਰਚਾ ਜ਼ੁਬਾਨਬੰਦੀ ਕਰਨ ਵਾਲੇ ਅਜਿਹੇ ਹਮਲਿਆਂ ਵਿੱਚ ਹਮੇਸ਼ਾ ਦੇਸ਼ ਦੇ ਲੋਕਾਂ ਦੇ ਹੱਕ ਵਿੱਚ ਖੜਿਆ ਰਹੇਗਾ।ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਸਟੇਜ ਸਕੱਤਰ ਦੀ ਭੂਮਿਕਾ ਕੁਲਵੀਰ ਸਿੰਘ ਟੋਡਰਪੁਰ ਨੇ ਨਿਭਾਈ l ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਹਰਵਿੰਦਰ ਸਿੰਘ ਗਿੱਲ, ਜਰਨੈਲ ਸਿੰਘ ਮਰਦਾਹੇੜੀ, ਜਸਵੀਰ ਸਿੰਘ ਫਤਿਹਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਹਰਜੀਤ ਸਿੰਘ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਨੱਛਤਰ ਸਿੰਘ ਗਾਜੀਪੁਰ, ਰਾਮ ਸਿੰਘ ਕੁਲਾਰਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਿਸ਼ਾਨ ਸਿੰਘ ਤੇ ਹੋਰ ਕਿਸਾਨ ਹਾਜਰ ਸਨ।