ਕੋਲਕਾਤਾ : ਪੱਛਮੀ ਬੰਗਾਲ West Bengal Election Update ਵਿੱਚ ਭਾਜਪਾ ਅਤੇ ਟੀ.ਐਮ.ਸੀ. T.M.C. ਵਰਕਰਾਂ ਵਿੱਚ ਹੋਈ ਝੜਪ ਵਿੱਚ 4 ਮੌਤਾਂ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਦੇ ਕੂਚਬਿਹਾਰ ਵਿਚ ਭਾਜਪਾ ਅਤੇ ਟੀ.ਐਮ.ਸੀ. ਦੇ ਵਰਕਰਾਂ ਵਿੱਚ ਸਖ਼ਤ ਝੜਪ ਹੋ ਗਈ ਜਿਸ ਵਿਚ 4 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਅਤੇ 4 ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਹੁਗਲੀ ਵਿੱਚ ਭਾਜਪਾ ਨੇਤਾ ਲਾਕੇਟ ਚੈਟਰਜੀ ਦੀ ਕਾਰ ’ਤੇ ਸਥਾਨਕ ਲੋਕਾਂ ਵੱਲੋਂ ਹਮਲੇ ਦੀਆਂ ਖ਼ਬਰਾਂ ਵੀ ਪ੍ਰਾਪਤ ਹੋਈਆਂ ਹਨ।
ਲਿੰਕ ਨੂੰ ਕਲਿਕ ਕਰੋ ਤੇ ਇਹ ਵੀ ਖ਼ਬਰ ਪੜ੍ਹੋ : West Bengal Election Update ਬੰਗਾਲ ਵਿਚ ਚੌਥੇ ਗੇੜ ਲਈ ਚੋਣਾਂ ਜਾਰੀ
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ 5 ਜ਼ਿਲ੍ਹਿਆਂ ਦੀਆਂ 44 ਸੀਟਾਂ ’ਤੇ ਚੌਥੇ ਗੇੜ ਦੇ ਲਈ ਚੋਣਾਂ ਪੈ ਰਹੀਆਂ ਹਨ। ਇਥੇ 373 ਉਮੀਦਵਾਰ ਮੈਦਾਨ ਵਿਚ ਹਨ ਅਤੇ 1.15 ਕਰੋੜ ਵੋਟਰ ਇਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਥੇ ਇਕ ਕੇਂਦਰੀ ਮੰਤਰੀ ਸਮੇਤ 3 ਸੰਸਦ ਮੈਂਬਰ ਵੀ ਚੋਣ ਮੈਦਾਨ ਵਿਚ ਹਨ।
ਦੱਸਣਯੋਗ ਹੈ ਕਿ ਤਿ੍ਰਮੂਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਸੀਤਲਕੁਚੀ, ਨਟਬਰੀ, ਤੁਫ਼ਾਨਗੰਜ ਅਤੇ ਦਿਨਹਾਟਾ ਦੇ ਕਈ ਬੂਥਾਂ ’ਤੇ ਭਾਜਪਾ ਦੇ ਗੰੁੁਡੇ ਬੂਥਾਂ ’ਤੇ ਹੰਗਾਮਾ ਕਰ ਰਹੇ ਹਨ ਅਤੇ ਤਿ੍ਰਮੂਲ ਕਾਂਗਰਸ ਦੇ ਏਜੰਟਾਂ ਨੂੰ ਬੂਥਾਂ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 44 ਸੀਟਾਂ ’ਤੇ 15950 ਦੇ ਕਰੀਬ ਪੋਿਗ ਬੂਥ ਬਣਾਏ ਗਏ ਹਨ। ਸੁੁਰੱਖਿਆ ਦੇ ਚੋਣ ਆਯੋਗ ਨੇ ਸੁਰੱਖਿਆ ਬਲਾਂ ਦੀਆਂ 789 ਕੰਪਨੀਆਂ ਤਾਇਨਾਤ ਕੀਤੀਆਂ ਹੋਈਆਂ ਹਨ। ਦੱਸਣਯੋਗ ਹੈ ਕਿ ਕਰੋਨਾ ਦੀ ਲਾਗ ਨੂੁੰ ਧਿਆਨ ਵਿੱਚ ਰਖਦਿਆਂ ਹੋਇਆਂ ਵੋਟਰਾਂ ਨੂੰ ਮਾਸਕ ਪਾਉੁਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਆਪਸੀ ਦੂਰੀ ਦੇ ਨਿਯਮ ਦੀ ਖ਼ਾਸ ਤੌਰ ’ਤੇ ਪਾਲਣਾ ਕੀਤੀ ਜਾ ਰਹੀ ਹੈ। ਵੋਟਰਾਂ ਦੀ ਥਰਮਲ ਸਕੈਨਿੰਗ ਕੀਤੀ ਜਾ ਰਹੀ ਹੈ ਅਤੇ ਚੋਣ ਅਮਲੇ ਨੂੰ ਕੋਵਿਡ ਤੋਂ ਬਚਾਅ ਲਈ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।