ਸੁਨਾਮ : ਲੈਫਟੀਨੈਂਟ ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ ਅਤੇ ਫਰੈਂਡਜ ਫਾਰ ਕਾਜ਼ ਫਾਉਂਡੇਸ਼ਨ ਕੈਨੇਡਾ ਵੱਲੋਂ ਡੇਰਾ ਬਾਬਾ ਰੋਟੀ ਰਾਮ ਚੱਠਾ ਨਨਹੇੜਾ ਵਿਖੇ ਪਿੰਡ ਪੰਚਾਇਤ, ਸੰਗਰਾਮੀ ਕਲਾ ਕੇਂਦਰ ਸੁਨਾਮ ਅਤੇ ਡਾਕਟਰ ਅੰਬੇਦਕਰ ਸਭਾ ਪੰਜਾਬ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਪ੍ਰਬੰਧਕ ਹਰਦੀਪ ਵਿੱਕੀ ਨੇ ਦੱਸਿਆ ਕਿ ਅਰਦਾਸ ਕਰਕੇ ਆਰੰਭ ਕੀਤੇ ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਪਰਮਜੀਤ ਸਿੰਘ ਸੰਗਰੂਰ ਦੀ ਅਗਵਾਈ ਵਿੱਚ 400 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, 101 ਮਰੀਜ਼ਾਂ ਦੇ ਲੈਂਜ ਪਾਏ ਗਏ ਤੇ 200 ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿੱਚ ਪਹੁੰਚੇ ਮਰੀਜ਼ਾਂ ਲਈ ਲੰਗਰ ਚਾਹ ਦਾ ਪ੍ਰਬੰਧ ਡੇਰਾ ਬਾਬਾ ਰੋਟੀ ਰਾਮ ਜੀ ਦੇ ਮੁੱਖ ਸੇਵਾਦਾਰ ਬਾਬਾ ਰਾਮ ਦਾਸ ਵੱਲੋਂ ਕੀਤਾ ਗਿਆ। ਕੈਂਪ ਪ੍ਰਬੰਧਕਾਂ ਵੱਲੋਂ ਕਰਨਲ ਨਿਤਿਨ ਭਾਟੀਆ ਮੈਮੋਰੀਅਲ ਦੇ ਟਰਸਟੀ ਸ੍ਰੀ ਯੋਗੇਸ਼ ਭਾਟੀਆ, ਮਾਤਾ ਸੁਦਰਸ਼ਨ ਭਾਟੀਆ, ਬਾਬਾ ਰਾਮ ਦਾਸ ਜੀ, ਡਾਕਟਰ ਪਰਮਜੀਤ ਸਿੰਘ, ਸਰਪੰਚ ਮਾਤਾ ਲਾਭ ਕੌਰ, ਬੰਤ ਸਿੰਘ, ਦਿਲਪ੍ਰੀਤ ਕੌਰ, ਰਮਨਪ੍ਰੀਤ ਕੌਰ, ਕੁਲਵੀਰ ਸਿੰਘ, ਗੁਰਪਾਲ ਸਿੰਘ, ਹਰਦੀਪ ਵਿੱਕੀ, ਮਾਸਟਰ ਸੰਜੀਵ, ਡਾਕਟਰ ਰਵਿੰਦਰ ਤੇ ਮਮਤਾ ਸੰਗਰਾਮੀ ਨੂੰ ਕੈਂਪ ਸੇਵਾ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭੋਲਾ ਸਿੰਘ ਸੰਗਰਾਮੀ, ਪ੍ਰਧਾਨ ਹਰਜਸ ਸਿੰਘ, ਬਲਵਿੰਦਰ ਸਿੰਘ ਜਿਲੇਦਾਰ, ਹਰਵਿੰਦਰ ਸਿੰਘ ਪੱਪਨ, ਜੰਗੀਰ ਸਿੰਘ ਰਤਨ, ਦੇਵ ਸਿੰਘ ਪ੍ਰਧਾਨ, ਗੁਰਚਰਨ ਸਿੰਘ ਅਤੇ ਨਗਰ ਨਿਵਾਸੀਆਂ ਨੇ ਕੈਂਪ ਵਿੱਚ ਸੇਵਾਵਾਂ ਨਿਭਾਈਆਂ।