ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਅਖੀਰਲੇ ਸਮੈਸਟਰ/ਕਲਾਸਾਂ ਦੀਆਂ ਥਿਊਰੀ ਪ੍ਰੀਖਿਆਵਾਂ ਮਿਤੀ 25 ਸਤੰਬਰ 2020 ਤੋਂ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਤਹਿਤ ਇਨ੍ਹਾਂ ਕਲਾਸਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਕਾਲਜ/ਵਿਭਾਗ ਦੇ ਪ੍ਰਿੰਸੀਪਲ/ਮੁਖੀ ਵੱਲੋਂ ਆਪਣੇ ਪੱਧਰ ਤੇ ਆਨਲਾਈਨ ਮੋਡ ਰਾਹੀਂ ਮਿਤੀ 19 ਸਤੰਬਰ 2020 ਤਕ ਪੂਰੀਆਂ ਕਰਵਾਈਆਂ ਜਾਣਗੀਆਂ। ਥਿਊਰੀ ਪ੍ਰੀਖਿਆਵਾਂ ਵਿਚ ਪੇਪਰ ਹੱਲ ਕਰਨ ਦਾ ਸਮਾਂ 2 ਘੰਟੇ ਰਹੇਗਾ ਜਿਸ ਦੌਰਾਨ ਵਿਦਿਆਰਥੀ 50 ਪ੍ਰਤੀਸ਼ਤ ਪ੍ਰਸ਼ਨ-ਪੱਤਰ ਹੱਲ ਕਰੇਗਾ ਅਤੇ ਧਿਆਨ ਰਖੇਗਾ ਕਿ ਉਸ ਨੇ ਕੁਲ ਅੰਕਾਂ ਦੇ 50 ਪ੍ਰਤੀਸ਼ਤ ਅੰਕਾਂ ਦਾ ਪ੍ਰਸ਼ਨ ਪੱਤਰ ਹੱਲ ਕੀਤਾ ਹੈ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਯੂਨੀਵਰਸਿਟੀ ਵੱਲੋਂ ਅਜਿਹੀ ਵਿਧੀ ਅਪਨਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਘਰ ਬੈਠੇ ਪੇਪਰ ਹੱਲ ਕਰ ਸਕਣ। ਇਸ ਸੰਬੰਧੀ ਲੋੜੀਂਦੀਆਂ ਗਾਈਡਲਾਈਨਜ਼ ਜਲਦੀ ਹੀ ਜਾਰੀ ਕਰ ਦਿੱਤੀਆਂ ਜਾਣਗੀਆ। ਪ੍ਰੀਖਿਆਵਾਂ ਨਾਲ ਸੰਬੰਧਤ ਹਦਾਇਤਾਂ ਸਮੇਂ ਸਮੇਂ ਤੇ ਤੈਅ ਕਰ ਕੇ ਵੈਬਸਾਈਟ ਤੇ ਪਾਈਆਂ ਜਾਣਗੀਆਂ।