ਹਰਿਆਣਾ : ਹਰਿਆਣਾ ਸਿਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਉਮੀਦਵਾਰ ਆਪਣਾ ਐਡਮਿਟ ਕਾਰਡ ਸਕੂਲ ਹੈੱਡ ਬੋਰਡ ਦੀ ਵੈਬਸਾਈਟ ’ਤੇ ਆਪਣਾ ਯੂਜ਼ਰ ਆਈ.ਡੀ. ਪਾਸਵਰਡ ਨਾਲ ਲਾਗਇਨ ਕਰ ਕੇ ਡਾਊਨਲੋਡ ਕਰ ਸਕਦੇ ਹਨ। ਐਡਮਿਟ ਕਾਰਡ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਫ਼ਰਵਰੀ/ਮਾਰਚ 2024 ਦੀ ਨਿਯਮਤ ਅਤੇ ਸਵੈ-ਅਧਿਐਨ ਦੀ ਸਾਲਾਨਾ ਪ੍ਰੀਖਿਆ ਲਈ ਜਾਰੀ ਕੀਤੇ ਗਏ ਹਨ ਜਿਹੜੀਆਂ ਕਿ 20 ਫ਼ਰਵਰੀ 2024 ਤੋਂ ਲਾਈਵ ਹੋਣਗੀਆਂ। 5,80,533 ਉਮੀਦਵਾਰਾਂ ਲਈ 1482 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਹਰਿਆਣਾ ਸਿਖਿਆ ਬੋਰਡ ਦੇ ਚੇਅਰਮੈਨ ਡਾ. ਵੀ.ਪੀ. ਯਾਦਵ ਨੇ ਦਸਿਆ ਕਿ 20 ਫ਼ਰਵਰੀ ਤੋਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਲਈ ਉਮੀਦਵਾਰ ਆਪਣਾ ਐਡਮਿਟ ਕਾਰਡ ਬੋਰਡ ਦੀ ਅਧਿਕਾਰਤ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।