ਸਵੇਰੇ ਜਾਂ ਰਾਤੀਂ, ਦੁੱਧ ਪੀਣਾ ਕਈ ਲੋਕਾਂ ਦੀ ਡਾਈਟ ਦਾ ਹਿੱਸਾ ਹੋ ਸਕਦਾ ਹੈ, ਪਰ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਇਸਦੇ ਫਾਇਦੇ ਨੁਕਸਾਨ ਕੀ ਹਨ। ਦੁੱਧ ਨਾ ਸਿਰਫ਼ ਸਰੀਰ ਨੂੰ ਮਜ਼ਬੂਤੀ ਦਿੰਦਾ ਹੈ, ਸਗੋਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਇਸੇ ਤੋਂ ਆਉਂਦੀ ਹੈ। ਹਾਲਾਂਕਿ, ਤੁਸੀਂ ਜੋ ਕੁਝ ਖਾ ਰਹੇ ਹੋ ਉਸ ਦੇ ਬਾਰੇ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ ਤਾਂ ਜੋ ਸਿਹਤ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਨਾ ਹੋ ਜਾਵੇ। ਖਾਣ ਦੀਆਂ ਅਜਿਹੀਆਂ ਕਈ ਹੈਲਦੀ ਚੀਜ਼ਾਂ ਹਨ ਜਿਸ ਤੋਂ ਪਹਿਲਾਂ ਜਾਂ ਬਾਅਦ ਵਿਚ ਕੁਝ ਚੀਜ਼ਾਂ ਦੇ ਸੇਵਨ ਨਾਲ ਤਬੀਅਤ ਵਿਗੜ ਵੀ ਸਕਦੀ ਹੈ।