ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੋਣ ਕਰਕੇ ਦੁਨੀਆਂ ਵਿੱਚ ਗਰਮੀ ਦਿਨੋ ਦਿਨ ਵੱਧ ਰਹੀ ਹੈ ਹਾਲੇ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਗਰਮੀ ਨੇ ਵੱਟ ਕੱਢੇ ਪਏ ਹਨ। ਅੱਗੇ ਮਈ ਜੂਨ ਦੇ ਮਹੀਨੇ ਆ ਰਹੇ ਹਨ ਜਿਹਨਾਂ ਨੂੰ ਅਸੀ ਪੰਜਾਬੀ ਵਿੱਚ ਗਰਮੀ ਦੇ ਵੱਟ ਕੱਢ ਜੇਠ ਹਾੜ ਦੇ ਮਹੀਨੇ ਕਹਿੰਦੇ ਹਾਂ ਉਸ ਸਮੇਂ ਸਾਡਾ ਤੇ ਪੰਛੀਆਂ ਦਾ ਕੀ ਹਾਲ ਹੋਵੇਗਾ ਅੰਦਾਜ਼ਾ ਨਹੀ ਲਗਾਇਆ ਜਾ ਸਕਦਾ। ਪੰਛੀਆਂ ਨੂੰ ਗਰਮੀ ਤੋਂ ਬਚਾਅ ਲਈ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਪੰਛੀਆਂ ਦੇ ਪੀਣ ਲਈ ਪਾਣੀ ਅਤੇ ਚੁੱਗਣ ਲਈ ਦਾਣੇ ਜਰੂਰ ਰੱਖੋ। ਨਾਲ ਹਰ ਇਨਸਾਨ ਦਾ ਭਰਜ ਬਣਦਾ ਗਰਮੀ ਤੋਂ ਬਚਾਅ ਲਈ ਹੁਣ ਤੋਂ ਹੀ ਦੋ ਦੋ ਚਾਰ ਚਾਰ ਬੂਟੇ ਹਰ ਸਾਲ ਜਰੂਰ ਲਗਾਵੇ ਤਾਂ ਕਿ ਸਾਡੇ ਬੱਚਿਆ ਨੂੰ ਅਸੀ ਵੱਧ ਰਹੀ ਗਰਮੀ ਤੋਂ ਨਿਜਾਤ ਦਿਵਾ ਸਕੀਏ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਲਾਕੇ ਦੇ ਉੱਘੇ ਵਾਤਾਵਰਣ ਤੇ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਲੋੜਵੰਦਾਂ ਦੀ ਖਾਲਸਾ ਸੇਵਾ ਸੁਸਾਇਟੀ ਦੇ ਸਰਪ੍ਰਸਤ ਸਮਾਜ ਸੇਵੀ ਜੰਡ ਖਾਲੜਾ ਨੇ ਗੱਲਬਾਤ ਕਰਦਿਆਂ ਕਿਹਾ ਸਾਨੂੰ ਵੀ ਇਹਨਾਂ ਵਿਚਾਰਾਂ ਤੇ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਜੀਵਨ ਨੂੰ ਖੁਸਹਾਲ ਜੀਅ ਸਕੀਏ । ਵੱਧ ਰਹੀ ਗਰਮੀ ਹੀ ਸੱਭ ਤੋਂ ਜ਼ਿਆਦਾ ਵੱਧ ਰਹੀਆਂ ਇਸ ਲਈ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਇਨ੍ਹਾਂ ਬਿਮਾਰੀਆਂ ਤੋਂ ਛੁੱਟਕਾਰਾ ਪਾ ਸਕੀਏ। ਉਥੇ ਹੀ ਇਨਸਾਨੀਅਤ ਦੇ ਸੇਵਾ ਕਰਨ ਦੀ ਕੋਸ਼ਿਸ ਕਰੀਏ