Saturday, February 01, 2025

Haryana

ਕੇਜਰੀਵਾਲ ਨੇ ਕੀਤਾ ਦਿੱਲੀ ਦੇ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ : ਨਾਇਬ ਸਿੰਘ ਸੈਣੀ

January 31, 2025 09:00 PM
SehajTimes

ਨਾਇਬ ਸਿੰਘ ਸੈਣੀ ਨੇ ਹਰਿਆਣਾ ਅਤੇ ਦਿੱਲੀ ਤੋਂ ਲਏ ਗਏ ਯਮੁਨਾ ਨਦੀ ਦੇ ਜਲ੍ਹ ਦੇ ਸੈਂਪਲ ਦਿਖਾ ਕੇ ਖੋਲੀ ਦਿੱਲੀ ਸਰਕਾਰ ਦੀ ਪੋਲ

ਮੁੱਖ ਮੰਤਰੀ ਬੋਲੇ, ਦਿੱਲੀ ਦੀ ਆਪ ਸਰਕਾਰ ਪੂਰੇ ਨਹੀਂ ਕਰ ਪਾਈ ਵਾਦੇ, ਹੁਣ ਘਟੀਆ ਸਿਆਸਤ ਰਾਹੀਂ ਲੁਕਾ ਰਹੇ ਆਪਣੀ ਨਾਕਾਮੀਆਂ

ਨਾਇਬ ਸਿੰਘ ਸੇਣੀ ਨੇ ਕਿਹਾ, ਯਮੁਨਾ ਦਾ ਪਵਿੱਤਰ ਜਲ੍ਹ ਮੈਂ ਖੁਦ ਪਿੱਤਾ, ਦਿੱਲੀ ਵਿਚ ਸਰਕਾਰ ਦੀ ਅਸਫਲਤਾ ਨਾਲ ਯਮੁਨਾ ਦਾ ਦੂਸ਼ਿਤ ਹੋਇਆ ਜਲ੍ਹ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਯਮੁਨਾ ਦੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵੱਡਾ ਹਮਲਾ ਬੋਲਦੇ ਹੋਏ ਕਿਹਾ ਕਿ ਦਿੱਲੀ ਵਿਚ 10 ਸਾਲਾਂ ਵਿਚ ਕੰਮ ਨਹੀਂ ਹੋਏ। ਹੁਣ ਅਰਵਿੰਦ ਕੇਜਰੀਵਾਲ ਆਪਣੀ ਨਾਕਾਮੀਆਂ ਨੂੰ ਲੁਕਾਉਂਦੇ ਹੋਏ ਘਟੀਆ ਸਿਆਸਤ 'ਤੇ ਉਤਰ ਆਏ ਹਨ। ਦਿੱਲੀ ਦੀ ੧ਨਤਾ ਨੂੰ ਪਿਛਲੇ 10 ਸਾਲ ਤੋਂ ਗੰਦਾ ਪਾਣੀ ਪੀਣ ਲਈ ਕੇਜਰੀਵਾਲ ਨੇ ਮਜਬੂਰ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਵਜੀਰਾਬਾਦ ਸਥਿਤ ਯਮੁਨਾ ਘਾਟ 'ਤੇ ਹਰਿਆਣਾ ਤੋਂ ਲਏ ਗਏ ਯਮੁਨਾ ਦੇ ਪਾਣੀ ਅਤੇ ਦਿੱਲੀ ਤੋਂ ਲਏ ਪਾਣੀ ਦੇ ਸੈਂਪਲ ਮੀਡੀਆ ਨੁੰ ਦਿਖਾਉਂਦੇ ਹੋਏ ਕਿਹਾ ਕਿ ਇੰਨ੍ਹਾ ਦੋਵਾਂ ਵਿਚ ਜਮੀਨ ਆਸਮਾਨ ਦਾ ਫਰਕ ਹੈ। ਦਿੱਲੀ ਵਿਚ ਦੂਸ਼ਿਤ ਪਾਣੀ ਯਮੁਨਾ ਵਿਚ ਪਾਇਆ ਜਾ ਰਿਹਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਦਿੱਲੀ ਸਰਕਾਰ 'ਤੇ ਸਿੱਧਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਸੀਂ ਯਮੁਨਾ ਨਦੀ ਰਾਹੀਂ ਦਿੱਲੀ ਨੂੰ ਸਾਫ ਜਲ੍ਹ ਦਿੰਦੇ ਹਨ ਪਰ ਆਪਣੇ ਕੁਪ੍ਰਬੰਧਨ ਨਾਲ ਦਿੱਲੀ ਸਰਕਾਰ ਯਮੁਨਾ ਨੂੰ ਪ੍ਰਦੂਸ਼ਿਤ ਕਰ ਦਿੰਦੀ ਹੈ। ਯਮੁਨਾ ਦਾ ਇਹੀ ਪਾਣੀ ਅਸੀਂ ਫਰੀਦਾਬਾਦ ਵਿਚ ਮਿਲਦਾ ਹੈ ਤਾਂ ਇਸ ਦੀ ਗੁਣਵੱਤਾ ਬੇਹੱਦ ਖਰਾਬ ਹੁੰਦੀ ਹੈ।, ਜਿਸ ਨਾਲ ਕੈਂਸਰ ਵਰਗੇ ਗੰਭੀਰ ਬੀਮਾਰੀ ਹੋਣ ਦਾ ਖਤਰਾ ਪੈਦਾ ਹੋ ਰਿਹਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਚਾਲ ਅਤੇ ਚਰਿੱਤਰ ਨੂੰ ਪਹਿਚਾਣ ਲਿਆ ਹੈ, ਇਸ ਲਈ ਦਿੱਲੀ ਦੀ ਜਨਤਾ ਹੁਣ ਉਨ੍ਹਾਂ ਦਾ ਸੁਪੜਾ ਸਾਫ ਕਰੇਗੀ। ਅਰਵਿੰਦ ਕੇਜਰੀਵਾਲ 10 ਸਾਲਾਂ ਵਿਚ ਦਿੱਲੀ ਦਾ ਵਿਕਾਸ ਨਹੀਂ ਕੀਤਾ ਅਤੇ ਧਿਆਨ ਭਟਕਾਉਣ ਲਈ ਹਰਿਆਣਾ 'ਤੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਤੋਂ ਯਮੁਨਾ ਵਿਚ ਛੱਡੇ ਜਾ ਰਹੇ ਪਾਣੀ ਨੂੰ ਪੱਲਾ ਘਾਟ 'ਤੇ ਉਨ੍ਹਾਂ ਨੇ ਖੁਦ ਪਿੱਤਾ ਹੈ। ਦਿੱਲੀ ਤੋਂ ਛੱਡੇ ਗਏ ਪਾਣੀ ਨੁੰ ਕੋਈ ਪੀ ਵੀ ਨਹੀਂ ਸਕਦਾ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਸੈਣੀ ਨੇ ਕਿਹਾ ਕਿ ਸ੍ਰੀ ਨਰੇਂਦਰ ਮੋਦੀ ਨੇ ਨਾਲੇ, ਤਾਲਾਬਾਂ ਦੀ ਸਫਾਈ, ਸੀਵਰੇਜ ਸਿਸਟਮ ਠੀਕ ਕਰਨ ਸਮੇਤ ਹੋਰ ਕੰਮਾਂ ਲਈ ਸਾਢੇ ਅੱਠ ਹਜਾਰ ਕਰੋੜ ਰੁਪਏ ਦਿੱਤੇ, ਜਿਨ੍ਹਾਂ ਦਾ ਹਿਸਾਬ ਕਿਤਾਬ ਨਜਰ ਨਹੀਂ ਆ ਰਿਹਾ। ਮੁੱਖ ਮੰਤਰੀ ਦਾ ਕੰਮ ਜਨਤਾ ਨੂੰ ਸਹੂਲਤਾਂ ਦੇਣ ਦਾ ਹੁੰਦਾ ਹੈ, ਪਰ ਦਿੱਲੀ ਵਿਚ ਤਾਂ ਸਹੂਲਤਾਂ ਨਜਰ ਹੀ ਨਹੀਂ ਆ ਰਹੀਆਂ।

ਝੂਠ ਦੀ ਦੁਕਾਨ 'ਤੇ ਜਲਦੀ ਲੱਗ ਜਾਵੇਗਾ ਤਾਲਾ, ਜਨਤਾ ਸੱਭ ਦੇਖ ਰਹੀ ਹੈ - ਸੈਣੀ

ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੈ ਮੁੱਖ ਮੰਤਰੀ ਰਹਿੰਦੇ ਹੋਏ ਦਿੱਲੀ ਵਿਚ ਵਿਕਾਸ ਨਹੀਂ ਕੀਤਾ, ਸਕੂਲਾਂ ਦੀ ਵਿਵਸਥਾ ਸੁਧਾਰਣ, ਸਾਫ ਪਾਣੀ ਦੇਣ ਵਰਗੇ ਅਨੇਕ ਵਾਦੇ ਕੀਤੇ ਸਨ, ਜੋ ਪੂਰੇ ਨਹੀਂ ਕੀਤੇ, ਇਸ ਲਈ ਝੂਠ ਦੀ ਸਿਆਸਤ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਝੂਠ ਦੀ ਦੁਕਾਨ 'ਤੇ ਦਿੱਲੀ ਦੀ ਜਨਤਾ ਪੰਜ ਫਰਵਰੀ ਨੂੰ ਤਾਲਾ ਲਗਾ ਦਵੇਗੀ।

Have something to say? Post your comment

 

More in Haryana

ਮੰਦਭਾਗੀ ਬਿਆਨ ਲਈ ਅਰਵਿੰਦ ਕੇਜਰੀਵਾਲ ਹਰਿਆਣਾ ਅਤੇ ਦਿੱਲੀ ਤੋਂ ਮੰਗਣ ਮਾਫ਼ੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਦੇਸ਼ ਦੇ ਵਿਕਾਸ ਵਿਚ ਉਦਯੋਗਾਂ ਦਾ ਅਹਿਮ ਯੋਗਦਾਨ : ਉਦਯੋਗ, ਵਾਤਾਵਰਣ ਅਤੇ ਵਨ ਮੰਤਰੀ ਰਾਓ ਨਰਬੀਰ ਸਿੰਘ

324 ਕ੍ਰੈਚ ਕੇਂਦਰਾਂ ਦਾ ਉਦਘਾਟਨ ਕਰਨ 'ਤੇ ਮੰਤਰੀ ਸ਼ਰੂਤੀ ਚੌਧਰੀ ਨੇ ਪ੍ਰਗਟਾਇਆ ਸੀਐਮ ਦਾ ਧੰਨਵਾਦ

ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ

ਗੁਰੂਗਰਾਮ, ਫਰੀਦਾਬਾਦ, ਸੋਨੀਪਤ ਅਤੇ ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀਆਂ ਦੇ ਲਿੰਕ ਅਧਿਕਾਰੀ ਨਿਯੁਕਤ ਕੀਤੇ

ਹੀਮੋਫੀਲਿਆ ਅਤੇ ਥੈਲੀਸੀਮਿਆ ਤੋਂ ਪੀੜਤ ਲੋਕਾਂ ਨੂੰ ਦਿੱਤੀ ਜਾਣ ਵਾਲੀ ਪੈਂਸ਼ਨ ਲਈ ਉਮਰ ਸੀਮਾ ਨੂੰ ਕੀਤਾ ਖਤਮ : ਕੁਮਾਰੀ ਆਰਤੀ ਸਿੰਘ ਰਾਓ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਵੱਛਤਾ ਨਾਇਕਾਂ ਦੇ ਨਾਲ ਮਨਾਇਆ ਜਨਮਦਿਨ

ਕੈਬਨਿਟ ਮੰਤਰੀ ਸ਼ਰੂਤੀ ਚੌਧਰੀ ਨੇ ਬਾਲਿਕਾ ਦਿਵਸ 'ਤੇ ਸਨਮਾਨ ਸੰਜੀਵਨੀ ਐਪ ਨੂੰ ਕੀਤਾ ਲਾਂਚ

5 ਸਾਲਾਂ ਵਿਚ ਯੋਗਤਾ ਦੇ ਆਧਾਰ 'ਤੇ 2 ਲੱਖ ਨੌਜੁਆਨਾਂ ਨੂੰ ਦਿੱਤੀ ਜਾਵੇਗੀ ਸਰਕਾਰੀ ਨੌਕਰੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਸੱਕਤਰ ਨੇ ਕੀਤੀ 100 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ 25 ਪ੍ਰੋਜੈਕਟਾਂ ਦੀ ਸਮੀਖਿਆ