ਅੱਜ ਦੇ ਸਮੇਂ ਬਹੁਤੇ ਲੋਕ ਇਨਵਰਟਰ ਦੀ ਵਰਤੋਂ ਕਰਦੇ ਹਨ। ਇਹ ਖ਼ਾਸ ਤੌਰ ’ਤੇ ਗਰਮੀ ਦੇ ਮੌਸਮ ਵਿਚ ਕੰਮ ਆਉਂਦਾ ਹੈ। ਗਰਮੀ ਦਾ ਮੌਸਮ ਚੱਲ ਰਿਹਾ ਹੈ ਅਤੇ ਅੱਜਕਲ ਕਈ ਥਾਈਂ ਬਿਜਲੀ ਦੇ ਕੱਟ ਵੀ ਲੱਗ ਰਹੇ ਹਨ। ਅਜਿਹੇ ਵਿਚ ਜੇ ਇਨਵਰਟਰ ਨਾ ਹੋਵੇ ਤਾਂ ਲੋਕ ਲਾਈਟ, ਪੱਖੇ, ਫ਼ਰਿੱਜ ਨਹੀਂ ਚਲਾ ਸਕਣਗੇ। ਨਾਲ ਹੀ ਅੱਜਕਲ ਚੱਲ ਰਹੇ ਵਰਕ ਫ਼ਰੌਮ ਹੋਮ ਸਿਸਟਮ ਵਿਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।