ਚੰਡੀਗਡ੍ਹ : ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਕਿਹਾ ਕਿ ਵਿਕਸਿਤ ਭਾਂਰਤ-2047 ਬਨਣ ਦਾ ਸਵਰੂਪ ਉਦਮਤਾ ਅਤੇ ਕੌਸ਼ਲ ਵਿਕਾਸ ਵਿਚ ਨਿਪੁੰਨਤਾ ਹੈ। ਵਿਦਿਆਰਥੀਆਂ ਨੂੰ ਇਨ ਹਾਉਸ ਇਨੋਵੇਸ਼ਨ ਅਤੇ ਉਦਮਤਾ ਦੇ ਮੌਕੇ ਪ੍ਰਦਾਨ ਕਰਨ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਇਕੋਸਿਸਟਮ ਵਿਕਸਿਤ ਕੀਤਾ ਗਿਆ ਹੈ। ਜਿਸ ਦੇ ਮੱਦੇਨਜਰ ਕੇਯੂ ਵਿਚ ਸਟਾਰਟ ਅੱਪ ਨੂੰ ਪ੍ਰੋਤਸਾਹਨ ਦੇਣ ਲਈ ਦੋ ਇਨਕਿਯੂਬੇਸ਼ਨ ਸੈਂਟਰ ਬਣਾਏ ਗਏ ਹਨ। ਪ੍ਰੋਫੈਸਰ ਸੋਨਾਥ ਸਚਦੇਵਾ ਅੱਜ ਵਿਸ਼ਵ ਉਦਮੀ ਦਿਵਸ 'ਤੇ ਕੁਰੂਕਸ਼ੇਤਰ ਯੂਨੀਵਰਸਿਟੀ ਤਕਨਾਲੋਜੀ ਇਨਕਿਯੂਬੇਸ਼ਨ ਸੈਂਟਰ ਵੱਲੋਂ ਭਾਰਤ ਦੇ ਲਈ ਨਿਰਮਾਣ ਵਿਸ਼ਾ 'ਤੇ ਪ੍ਰਬੰਧਿਤ ਵਿਖਿਆਨ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਿਚ ਭਾਰਤ 37 ਕਰੋੜ ਨੌਜੁਆਨਾਂ ਦੇ ਨਾਲ ਸੱਭ ਤੋਂ ਨੌਜੁਆਨ ਦੇਸ਼ ਹੈ। ਨੌਜੁਆਨ ਸੰਵੇਦਨਸ਼ੀਲਤਾ ਨਾਲ ਸ੍ਰਿਜਨਸ਼ੀਲਤਾ ਦੀ ਯਤਨ ਕਰਨ। ਕੌਮੀ ਸਿਖਿਆ ਨੀਤੀ-2020 ਦਾ ਉਦੇਸ਼ ਗਿਆਨ ਟ੍ਰਾਂਸਫਰ ਨੂੰ ਗਿਆਨ ਦੇ ਸ੍ਰਿਜਨ ਵਜੋ ਬਦਲਣਾ ਹੈ। ਕੇਯੂ ਦੇਸ਼ ਵਿਚ ਐਨਈਪੀ-2020 ਨੂੰ ਕੈਂਪਸ ਯੂਜੀ ਪ੍ਰੋਗ੍ਰਾਮ ਅਤੇ ਸਬੰਧਿਤ ਕਾਲਜਾਂ ਵਿਚ ਸਾਰੇ ਪ੍ਰਾਵਧਾਨਾਂ ਦੇ ਨਾਲ ਲਾਗੂ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਹੈ ਅਤੇ ਮੌਜੂਦਾ ਸੈਸ਼ਨ ਨਾਲ ਇਸ ਨੂੰ ਪੀਜੀ ਪ੍ਰੋਗ੍ਰਾਮਸ ਵਿਚ ਵੀ ਲਾਗੂ ਕੀਤਾ ਗਿਆ ਹੈ। ਜੀਵਨ ਵਿਚ ਸਫਲਤਾ ਲਈ ਗਿਆਨ, ਕੌਸ਼ਲ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਜਰੂਰੀ ਹੈ।
ਉਨ੍ਹਾਂ ਨੇ ਦਸਿਆ ਕਿ ਯੂਨੀਵਰਸਿਟੀ ਵਿਚ ਖੋਜ ਨੂੰ ਪ੍ਰੋਤਸਾਹਨ ਦੇਣ ਲਈ ਪੇਂਟੈਂਟ ਦਰਜ ਕਰਨ ਲਈ ਇਕੋਸਿਸਟਮ ਵਿਕਸਿਤ ਕੀਤਾ ਗਿਆ ਹੈ। ਹੁਣ ਤਕ 60 ਪੇਟੈਂਟ ਦਰਜ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਕੁੱਝ ਪਬਲਿਸ਼ ਤੇ ਅਵਾਰਡ ਹੋ ਚੁੱਕੇ ਹਨ। ਉਨ੍ਹਾਂ ਨੇ ਨੌਜੁਆਨਾਂ ਨੂੰ ਸਮੇਂ ਬਖਾ ਕੇ ਕੋਈ ਨਾਲ ਕੋਈ ਸਕਿਲ ਸਿੱਖਣ ਦੀ ਅਪੀਲ ਕੀਤੀ ਤਾਂ ਜੋ ਉਹ ਆਤਮਨਿਰਭਰ ਬਣ ਕੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਦੇ ਸਕਣ। ਉਨ੍ਹਾਂ ਨੇ ਦਸਿਆ ਕਿ ਸਟਾਰਟਅੱਪ ਰਾਹੀਂ ਵਿਕਾਸ ਦੀ ਅਪਾਰ ਸੰਭਾਵਨਾਵਾਂ ਹਨ। ਜਰੂਰਤ ਖੋਜ ਦੀ ਜਨਨੀ ਹੈ। ਦੇਸ਼ ਵਿਚ ਹਜਾਰਾਂ ਸਮਸਿਆਵਾਂ ਹਨ ਅਤੇ ਇੰਨ੍ਹਾਂ ਸਮਸਿਆਵਾਂ ਦਾ ਹੱਲ ਸਟਾਰਟਅੱਪ ਵਿਚ ਨਿਹਿਤ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਅੱਗੇ ਵਧਾਉਣ ਵਿਚ ਉਦਮੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਜੀਵਨ ਵਿਚ ਹਾਰ ਦੇ ਅੱਗੇ ਜਿੱਤ ਹੈ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਪੇਟੀਐਮ ਇਕ ਛੋਟੇ ਸਟਾਰਟਅੱਪ ਤੋਂ ਸ਼ੁਰੂ ਹੋ ਕੇ ਸਿਖਰ 'ਤੇ ਪਹੁੰਚ ਚੁੱਕਾ ਹੈ। ਏਆਈ ਤਕਨੀਕ ਨਾਲ ਅੱਜ ਦੁਨੀਆ ਬਦਲ ਰਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਤੋਂ ਕਿਤਾਬ ਪੜਕੇ ਜੀਵਨ ਵਿਚ ਅੱਗੇ ਵੱਧਣ ਦੀ ਅਪੀਲ ਕੀਤੀ।