ਸਿਡਨੀ : ਮੌਜੂਦਾ ਸਮੇਂ ਵਿਚ 9000 ਤੋਂ ਵੀ ਵੱਧ ਅਜਿਹੇ ਲੋਕ ਹਨ ਜੋ ਕਿ ਭਾਰਤ ਵਿਚ ਫਸੇ ਹਨ ਅਤੇ ਘਰ ਵਾਪਸੀ ਦੇ ਇੰਤਜ਼ਾਰ ਵਿੱਚ ਬੈਠੇ ਹਨ। ਇਹ Corona ਪਾਬੰਦੀਆਂ ਹਾਲ ਦੀ ਘੜੀ ਤਾਂ 15 ਮਈ, 2021 ਤੱਕ ਹੀ ਲਗਾਈਆਂ ਗਈਆਂ ਹਨ ਪਰ ਇਸ ਦੇ ਨਾਲ ਹੀ ਸਥਿਤੀਆਂ ਅਤੇ ਕੋਰੋਨਾ ਦੇ ਅੰਕੜਿਆਂ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਮੁਤਾਬਕ ਹੀ ਅਗਲੀ ਕਾਰਵਾਈ ਦਾ ਐਲਾਨ ਕੀਤਾ ਜਾਵੇਗਾ।