1. ਨਾ ਸੀ ਤੇਰਾ ਕਸੂਰ
ਨਾ ਸੀ ਮੇਰਾ ਕਸੂਰ
ਬੱਸ ਸੱਜਣਾ !
ਮੇਰਾ ਵਖ਼ਤ ਹੀ ਸੀ ਮਗਰੂਰ...
2. ਪਹਿਲਾ ਪਿਆਰ ਸੀ ਮੇਰਾ ਤੂੰ
ਪਹਿਲਾ ਇਕਰਾਰ ਸੀ ਮੇਰਾ ਤੂੰ
ਤੈਨੂੰ ਪਾ ਨਾ ਸਕਿਆ ਮੈਂ
ਪਰ ਪਹਿਲਾ ਯਾਰ ਸੀ ਮੇਰਾ ਤੂੰ ...
3. ਬਹੁਤ ਪਿਆਰ ਕਰਦਾ ਹਾਂ
ਤੈਨੂੰ ਤੇ ਤੇਰੇ ਸ਼ਹਿਰ ਨੂੰ ਅੱਜ ਵੀ ਮੈਂ
ਬਹੁਤ ਕੁਝ ਸਹਿ ਲੈਂਦਾ ਹਾਂ
ਕੰਡਿਆਂ ਨੂੰ ਤੇ ਕਹਿਰ ਨੂੰ ਅੱਜ ਵੀ ਮੈਂ ...
4. ਕਦੇ - ਕਦੇ ਰੋਅ ਲੈਂਦਾ ਹਾਂ ਮੈਂ
ਤੈਨੂੰ ਯਾਦ ਕਰਕੇ ,
ਕਦੇ - ਕਦੇ ਗਮ ਆਪਣੇ ਧੋ ਲੈਂਦਾ ਹਾਂ
ਤੈਨੂੰ ਯਾਦ ਕਰਕੇ...
5. ਤੇਰੇ ਬਾਅਦ ਨਾ ਰਸਤੇ ਮਿਲ਼ੇ
ਨਾ ਮਿਲ਼ੀ ਕੋਈ ਮੰਜ਼ਿਲ ,
ਬੱਸ ਭਟਕ ਰਿਹਾ ਹਾਂ
ਵਾਰ - ਵਾਰ ਜ਼ਿੰਦਗੀ 'ਚ ਅਟਕ ਰਿਹਾ ਹਾਂ ...
6. ਨਾ ਵਾਅਦਾ ਕੋਈ ਤੂੰ ਕੀਤਾ
ਨਾ ਵਾਅਦਾ ਕੋਈ ਮੈਂ ਕੀਤਾ
ਪਰ ਦੋਵਾਂ ਨੇ ਵਿਛੋੜੇ ਦਾ ਘੁੱਟ ਪੀਤਾ...
7. ਮੌਸਮ ਹੀ ਖਰਾਬ ਸੀ
ਨੀਅਤ ਨਹੀਂ ,
ਹਾਲਾਤ ਹੀ ਮਾੜੇ ਸੀ
ਤਬੀਅਤ ਨਹੀਂ ...
8. ਅਸੀਂ ਇੱਥੇ ਸੀ ਤੇ ਇੱਥੇ ਹੀ ਰਹਿ ਗਏ
ਸਾਡੀ ਜ਼ਿੰਦਗੀ ਵੀ ਇੱਥੇ ਹੀ ਖੜ੍ਹ ਗਈ ,
ਪਤਾ ਹੀ ਨਹੀਂ ਲੱਗਿਆ
ਕਦੋਂ ਉਹ ਲੰਦਨ ਦੀ ਫਲਾਈਟ ਚੜ੍ਹ ਗਈ...
9. ਤੇਰੇ ਨਾਲ਼ ਨਾਰਾਜ਼ਗੀ ਸੀ ,
ਨਾਰਾਜ਼ਗੀ ਹੈ
ਤੇ ਨਾਰਾਜ਼ਗੀ ਰਹੇਗੀ ,
ਦੱਸ ! ਤੇਰੇ ਬਿਨਾ ਜ਼ਿੰਦਗੀ
ਹੋਰ ਕਿੰਨੇ ਦੁੱਖ ਸਹੇਗੀ ...?
10. ਤੂੰ ਮੇਰੇ ਨਾਲ਼
ਮੈਂ ਤੇਰੇ ਨਾਲ਼ ,
ਨਾਰਾਜ਼ ਰਹਿਣਾ ,
ਤੇ ਕਦੇ ਅਸੀਂ
ਇੱਕ - ਦੂਜੇ ਕੋਲ਼ ਨਹੀਂ ਬਹਿਣਾ...
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਹੋਏ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।