ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ। ਰੋਜ਼ਗਾਰ ਬਿਊਰੋ ਵੱਲੋਂ ਕਾਉਂਸਲਿੰਗ, ਪਲੇਸਮੈਂਟ ਕੈਂਪ, ਰਜਿਸਟ੍ਰੇਸ਼ਨ ਕੈਂਪ, ਇਮਤਿਹਾਨਾਂ ਦੀ ਤਿਆਰੀ ਲਈ ਮੁਫਤ ਕੋਚਿੰਗ ਅਤੇ ਮੁਫਤ ਲਾਇਬ੍ਰੇਰੀ ਆਦਿ ਵਰਗੀਆਂ ਮੁੱਖ ਸੁਵਿਧਾਵਾਂ ਪ੍ਰਾਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।