ਇਸ ਹਫ਼ਤੇ ਸਥਾਨਕ ਖੰਡ ਦੀਆਂ ਕੀਮਤਾਂ ਲਗਭਗ 2 ਸਾਲਾਂ ’ਚ ਆਪਣੇ ਉੱਚ ਪੱਧਰ ’ਤੇ ਪੁੱਜ ਗਈਆਂ, ਜਿਸ ਨਾਲ ਸਰਕਾਰ ਨੂੰ ਮਿੱਲਾਂ ਨੂੰ ਅਗਸਤ ’ਚ ਵਾਧੂ 2,00,000 ਟਨ ਵੇਚਣ ਦੀ ਇਜਾਜ਼ਤ ਮਿਲ ਗਈ। ਇਕ ਹੋਰ ਸਰਕਾਰੀ ਸੂਤਰ ਨੇ ਕਿਹਾ ਕਿ ਭੋਜਨ ਦੀ ਮਹਿੰਗਾਈ ਇਕ ਚਿੰਤਾ ਦਾ ਵਿਸ਼ਾ ਹੈ। ਖੰਡ ਦੀਆਂ ਕੀਮਤਾਂ ’ਚ ਹਾਲ ਹੀ ਦੇ ਵਾਧੇ ਨਾਲ ਐਕਸਪੋਰਟ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਭਾਰਤ ’ਚ ਪ੍ਰਚੂਨ ਮਹਿੰਗਾਈ ਜੁਲਾਈ ’ਚ 15 ਮਹੀਨਿਆਂ ਦੇ ਉੱਚ ਪੱਧਰ 7.44 ਫ਼ੀਸਦੀ ’ਤੇ ਪੁੱਜ ਗਈ ਅਤੇ ਖੁਰਾਕ ਮਹਿੰਗਾਈ ਦਾ ਪੱਧਰ ਵੀ 11.5 ਫ਼ੀਸਦੀ ’ਤੇ ਆ ਗਈ, ਜੋ ਕਿ ਤਿੰਨ ਸਾਲਾਂ ’ਚ ਸਭ ਤੋਂ ਵੱਧ ਹੈ।