ਜੀਂਦ ਦੇ ਘਿਊ ਦੀ ਹੋਵੇਗੀ ਬ੍ਰਾਂਡਿੰਗ, ਪਲਾਂਟ ਦੀ ਸਮਰੱਥਾ ਵਧਾਉਣ 'ਤੇ ਵੀ ਹੋਈ ਚਰਚਾ
ਕਰਨਾਲ ਵਿਚ ਖੁਰਾਕ ਉਤਪਾਦਾਂ ਦੀ ਜਾਂਚ ਲਈ ਵਰਕਸ਼ਾਪ ਹੋਵੇਗੀ ਸਥਾਪਿਤ
ਕੈਬਨਿਟ ਮੰਤਰੀ ਨੇ ਕੀਤੀ ਹਰਿਆਣਾ ਡੇਅਰੀ ਸਹਿਕਾਰੀ ਫੈਡਰੇਸ਼ਨ ਦੀ ਮੀਖਿਆ ਮੀਟਿੰਗ
ਚੰਡੀਗੜ੍ਹ : ਸਹਿਕਾਰਤਾ, ਜੇਲ੍ਹ, ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਵੀਟਾ ਹੁਣ ਸ਼ੂਗਰ ਫਰੀ ਪ੍ਰੋਡਕਟ ਵੀ ਬਣਾਏ, ਤਾਂ ਜੋ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਵੀ ਇੰਨ੍ਹਾਂ ਦੀ ਉਪਲਬਧਤਾ ਹੋ ਸਕੇ। ਉਨ੍ਹਾਂ ਨੇ ਹਰਿਆਣਾ ਡੇਅਰੀ ਵਿਕਾਸ ਫੈਡਰੇਸ਼ਨ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵੀਟਾ ਉਤਪਾਦਾਂ ਦੀ ਗਿਣਤੀ ਵਿਚ ਇਜਾਫ਼ਾ ਕਰਦੇ ਹੋਏ ਉਨ੍ਹਾਂ ਦੀ ਭਰਪੂਰ ਬ੍ਰਾਂਡਿੰਗ ਕਰਨ, ਤਾਂ ਜੋ ਇਹ ਉਤਪਾਦ ਜਨ-ਜਨ ਦੇ ਦਿੱਲ ਵਿਚ ਆਪਣੀ ਗੁਣਵੱਤਾ ਲਈ ਸਥਾਨ ਬਨਾਉਣ। ਉਨ੍ਹਾਂ ਨੇ ਜੀਂਦ ਦੇ ਘਿਊ ਦੀ ਲਗਾਤਾਰ ਵੱਧਦੀ ਮੰਗ ਨੂੰ ਦੇਖਦੇ ਹੋਏ ਪਲਾਂਟ ਸਮਰੱਥਾ ਵਿਚ ਵਾਧਾ ਕਰਨ ਤੇ ਘਿਊ ਦੇ ਪ੍ਰਚਾਰ-ਪ੍ਰਸਾਰ ਵਿਚ ਤੇਜੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ।
ਅੱਜ ਹਰਿਆਣਾ ਸਿਵਲ ਸਕੱਤਰੇਤ ਦੀ ਪੰਜਵੀਂ ਮੰਜਿਲ ਸਥਿਤ ਕਾਨਫ੍ਰੈਂਸ ਰੂਮ ਵਿਚ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਹਰਿਆਣਾ ਡੇਅਰੀ ਵਿਕਾਸ ਫੈਡਰੇਸ਼ਨ ਦੇ ਐਮਡੀ ਰੋਹਿਤ ਯਾਦਵ, ਮਹਾਪ੍ਰਬੰਧਕ ਤੇ 6 ਵੀਟਾ ਪਲਾਂਟਾ ਦੇ ਸੀਈਓ ਦੇ ਨਾਲ ਸਮੀਖਿਆ ਮੀਟਿੰਗ ਕੀਤੀ। ਤਕਰੀਬਨ ਦੋ ਘੰਟੇ ਚੱਲੀ ਸਮੀਖਿਆ ਮੀਟਿੰਗ ਵਿਚ ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਸਿਲਸਿਲੇ ਵਾਰ ਢੰਗ ਨਾਲ ਵੀਟਾ ਉਤਪਾਦਾਂ, ਵੀਟਾ ਪਲਾਂਟਾਂ ਦੇ ਸਬੰਧ ਵਿਚ ਵਿਸਤਾਰ ਨਾਲ ਜਾਣਕਾਰੀ ਲੈਂਦੇ ਹੋਏ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਵੀਟਾ ਉਤਪਾਦਾਂ ਦੀ ਰੇਂਜ ਨੂੰ ਵਧਾਇਆ ਜਾਵੇਗਾ, ਤਾਂ ਜੋ ਆਮ ਜਨਤਾ ਨੂੰ ਵੱਧ ਤੋਂ ਵੱਧ ਗੁਣਵੱਤਾ ਵਾਲੇ ਉਤਪਾਦ ਮਿਲ ਸਕਣ। ਸ਼ੂਗਰ ਤੋਂ ਪੀੜਤ ਲੋਕਾਂ ਲਈ ਸ਼ੂਗਰ ਫਰੀ ਪ੍ਰੋਡਕਟ ਬਨਾਉਣ ਦੇ ਵੀ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਜੀਂਦ ਪਲਾਂਟ ਦੇ ਘਿਊ ਦੀ ਵੱਧ ਰਹੀ ਮੰਗ ਦੇ ਆਧਾਰ 'ਤੇ ਪਲਾਂਟ ਦੀ ਸਮਰੱਥਾ ਵਧਾਉਣ ਦੇ ਨਾਲ-ਨਾਲ ਘਿਊ ਦੀ ਬ੍ਰਾਂਡਿੰਗ ਕੀਤੀ ਜਾਵੇ। ਵੀਟਾ ਪਲਾਂਟਾ 'ਤੇ ਡਿਸਪਲੇ ਬੋਰਡ ਲਗਾਉਂਦੇ ਹੋਏ ਸਾਰੇ ਉਤਪਾਦਾਂ ਦੀ ਜਾਣਕਾਰੀ ਪ੍ਰਦਰਸ਼ਿਤ ਕੀਤੀ ਜਾਵੇ।
ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਖੁਰਾਕ ਉਤਪਾਦਾਂ ਦੀ ਜਾਂਚ ਲਈ ਕਰਨਾਲ ਵਿਚ ਕੇਂਦਰ ਸਰਕਾਰ ਦੀ ਯੋਜਨਾ ਵਿਚ ਕੌਮੀ ਡੇਅਰੀ ਵਿਕਾਸ ਪ੍ਰੋਜੈਕਟ ਤਹਿਤ ਸੂਬਾ ਪੱਧਰੀ ਲੈਬ ਕਰਨਾਲ ਦੇ ਹਰਿਆਣਾ ਕੋਓਪਰੇਟਿਵ ਐਕਸਪੋਰਟ ਹਾਊਸ, ਐਗਰੋ ਮਾਡਲ ਕਰਨਾਲ ਵਿਚ ਸਥਾਪਿਤ ਕੀਤੀ ਜਾਵੇਗੀ। ਇਸ ਨਾਲ ਸੂਬੇ ਵਿਚ ਛੋਟੇ, ਮੱਧਮ ਅਤੇ ਵੱਡੇ ਉਦਮੀਆਂ ਨੂੰ ਲਾਭ ਮਿਲੇਗਾ ਅਤ ਬਿਹਤਰ ਤਕਨੀਕ ਦੇ ਨਾਲ ਖੁਰਾਕ ਉਤਪਾਦਾਂ ਦੀ ਜਾਂਚ ਸਮੇਂ 'ਤੇ ਹੋ ਸਕੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦੁੱਧ ਉਤਪਾਦਕਾਂ ਦੀ ਸਹੂਲਿਅਤ ਦਾ ਧਿਆਨ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਮਿਲ ਕੇ ਵੀਟਾ ਉਤਪਾਦਾਂ 'ਤੇ ਆਮਜਨਤਾ ਦਾ ਭਰੋਸਾ ਵਧਾਉਣਾ ਹੈ, ਇਸ ਦੇ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ।
ਇਸ ਮੌਕੇ 'ਤੇ ਡੈਡਰੇਸ਼ਨ ਦੇ ਐਮਡੀ ਰੋਹਿਤ ਯਾਦਵ, ਜੀਐਮ ਐਸਐਸ ਕੋਹਲੀ, ਸੰਜੈ ਸੇਤਿਆ, ਸੀਈਓ ਵਿਸ਼ੰਬਰ ਸਿੰਘ, ਚਰਣ ਸਿੰਘ, ਰਾਕੇਸ਼ ਕਾਦਿਆਨ, ਨਰੇਂਦਰ ਧਾਨਿਆ, ਸੁਖਦੇਵ ਰਾਜ, ਕਾਮਿਨੀ ਆਦਿ ਮੌਜੂਦ ਰਹੇ।