ਮੋਹਾਲੀ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰਾਂ ਚ ਸੱਜਰੀ ਸਵੇਰ ਤੋਂ ਮੰਦਿਰਾਂ ਚ ਸ਼ਿਵ ਭਗਤਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਇਸ ਮੌਕੇ ਪਿੰਡ ਝੰਜੇੜੀ ਦੇ ਸ਼ਿਵ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸੇ ਤਰਾ੍ਹ ਨਵਾਂਸ਼ਹਿਰ ਬਡਾਲਾ ਵਿਖੇ ਸ਼ਿਵ ਮੰਦਰ ਵਿਖੇ ਵੀ ਮਨਾਇਆ ਗਿਆ, ਜਿਸ ਦੌਰਾਨ ਨਵੇਂ ਚੁਣੇ ਗਏ ਐਮਸੀ ਜਸਵੀਰ ਰਾਣਾ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ।
ਇਹ ਖ਼ਬਰ ਵੀ ਪੜ੍ਹੋ : ਸ਼ਹੀਦ ਕੌਮ ਦਾ ਸਰਮਾਇਆ: ਤਿਵਾੜੀ
ਸ਼ਿਵਰਾਤਰੀ ਮੌਕੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਸੁਰਜੀਤ ਖਾਨ ਦੇ ਜੱਦੀ ਪਿੰਡ ਬਡਾਣਾ ਵਿਖੇ ਸ਼ਿਵ ਮੰਦਿਰ ਕਮੇਟੀ ਵਲੋ ੇ ਕੁਸ਼ਤੀ ਦੇ ਮੁਕਾਬਲਿਆ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕ ਗਾਇਕ ਸੁਰਜੀਤ ਖਾਨ ਹਾਜ਼ਰੀ ਲਗਵਾਈ। ਇਸ ਮੌਕੇ ਕਮੇਟੀ ਮੈਂਬਰ ਗੁਰਬਚਨ ਸਿੰਘ, ਗੁਰਦਿਆਲ ਸਿੰਘ,ਰੌਕੀ,ਸੁਖਦੇਵ ਸਿੰਘ ਖਜਾਨਚੀ ਪ੍ਰਕਾਸ਼ ਸਿੰਘ ਛੇਹ ਕੌਰ ਸਰਪੰਚ ਧਲਵਿੰਦਰ ਸਿੰਘ ਤੇ ਮੀਤ ਸਿੰਘ ਠੇਕੇਦਾਰ ਅਤੇ ਹੋਰ ਮੈਂਬਰ ਹਾਜ਼ਰ ਸਨ।