ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਰਨਾਲ ਸਮਾਰਟ ਸਿਟੀ ਤਹਿਤ ਪਾਰਦਰਸ਼ਿਤਾ ਨਾਲ ਵਿਕਾਸ ਕੰਮ ਕੀਤੇ ਜਾ ਰਹੇ ਹਨ, ਕਿਸੇ ਵੀ ਤਰ੍ਹਾ ਦਾ ਕੋਈ ਭ੍ਰਿਸ਼ਟਾਚਾਰ ਨਹੀਂ ਹੈ। ਕਿਸੇ ਕੰਮ ਨੂੰ ਲੈ ਕੇ ਜੇਕਰ ਕਿਸੇ ਵਿਧਾਇਕ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਂਦੀ ਹੈ, ਤਾਂ ਯਕੀਨੀ ਤੌਰ 'ਤੇ ਸਰਕਾਰ ਜਾਂਚ ਕਰਵਾਏਗੀ ਅਤੇ ਜੋ ਦੋਸ਼ੀ ਪਾਇਆ ਜਾਵੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਵਿਚ ਸੁਆਲ ਸਮੇਂ ਦੌਰਾਨ ਬੋਲ ਰਹੇ ਸਨ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਰਟ ਸਿਟੀ ਪਰਿਯੋਜਨਾ ਤਹਿਤ ਯਕੀਨੀ ਕੰਮ ਕੀਤੇ ਜਾਂਦੇ ਹਨ, ਉਨ੍ਹਾਂ ਦੀ ਰਕਮ ਵੀ ਯਕੀਨੀ ਹੁੰਦੀ ਹੈ। ਇਸ ਤੋਂ ਇਲਾਵਾ, ਹੋਰ ਸਾਰੇ ਕੰਮ ਨਗਰ ਨਿਗਮ ਵੱਲੋਂ ਕੀਤੇ ਜਾਂਦੇ ਹਨ। ਇਸ ਲਈ ਕਿਸੇ ਮੈਂਬਰ ਵੱਲੋਂ ਇਹ ਕਹਿਣਾ ਕਿ ਸਮਾਰਟੀ ਸਿਟੀ ਦੇ ਤਹਿਤ ਪਾਰਦਰਸ਼ਿਤਾ ਨਾਲ ਕੰਮ ਨਹੀਂ ਹੋ ਰਹੇ, ਇਹ ਗਲਤ ਹੈ। ਵਿਧਾਇਕ ਲਿਖਤ ਵਿਚ ਸ਼ਿਕਾਇਤ ਦੇਣ ਤਾਂ ਸਰਕਾਰ ਯਕੀਨੀ ਤੌਰ 'ਤੇ ਉਸ ਦੀ ਜਾਂਚ ਕਰਵਾਏਗੀ।