ਚੰਡੀਗੜ੍ਹ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਅੰਬਾਲਾ ਜਿਲ੍ਹੇ ਵਿਚ ਤਿੰਨ ਨਵੇਂ ਪੁੱਲਾਂ ਦਾ ਨਿਰਮਾਣ ਐਨਐਚ-152 (ਅੰਬਾਲਾ ਹਿਸਾਰ ਰੋਡ) ਤੋਂ ਪਿੰਡ ਖੈਰਾ ਤਕ ਲਿੰਕ ਰੋਡ 'ਤੇ ਐਸਵਾਈਐਲ ਨਹਿਰ, ਐਸਵਾਈਐਲ ਨਹਿਰ ਅਤੇ ਨਰਵਾਨਾ ਬ੍ਰਾਂਚ ਦੇ ਸਮਾਨਤਰ ਨਾਲੇ 'ਤੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਇੱਥੇ ਵਿਧਾਨਸਭਾ ਸੈਸ਼ਨ ਦੌਰਾਨ ਸਦਨ ਵਿਚ ਇਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਦਸਿਆ ਕਿ ਐਸਵਾਈਐਲ ਨਹਿਰ 'ਤੇ ਪੁੱਲ ਦਾ 85 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ। ਏਜੰਸੀ ਦੇ ਨਾਲ ਚੱਲ ਰਹੇ ਮੁਕਦਮੇ ਦੇ ਕਾਰਨ ਬਾਕੀ ਕੰਮ ਰੁਕਿਆ ਹੋਇਆ ਹੈ। ਹੁਣ ਏਜੰਸੀ ਦਾ ਠੇਕਾ ਖਤਮ ਕਰ ਦਿੱਤਾ ਗਿਆ ਹੈ ਅਤੇ ਬਾਕੀ ਕੰਮ ਦੀ ਟੈਂਡਰ ਮੰਗੇ ਜਾ ਰਹੇ ਹਨ। ਇਹ ਕਾਰਜ 30 ਸਤੰਬਰ, 2024 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਇੰਨ੍ਹਾਂ ਤੋਂ ਇਲਾਵਾ, ਨਰਵਾਨਾ ਬ੍ਰਾਂਚ ਅਤੇ ਸਮਾਨਤਰ ਨਾਲੇ 'ਤੇ ਪੁੱਲ ਦਾ ਕੰਮ ਪੂਰਾ ਹੋ ਚੁੱਕਾ ਹੈ।